
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਉਤਰਾਖੰਡ ਦੌਰੇ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪੰਜਾਬ ਕਾਂਗਰਸ ਦੀ ਏਕਤਾ 'ਤੇ ਸਵਾਲ ਖੜ੍ਹੇ ਕੀਤੇ ਹਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਉਤਰਾਖੰਡ ਦੌਰੇ ਦੌਰਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਦੀ ਏਕਤਾ 'ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਟਵੀਟ ਕਰਦਿਆਂ ਕਿ ਪੰਜਾਬ ਕਾਂਗਰਸ ਦਾ ਸੰਯੁਕਤ ਚਿਹਰਾ ਉਤਰਾਖੰਡ ਵਿਚ ਕਿਉਂ ਦੇਖਣ ਨੂੰ ਮਿਲਦਾ ਹੈ ਪੰਜਾਬ ਵਿਚ ਕਿਉਂ ਨਹੀਂ।
Punjab Congress Leaders
ਹੋਰ ਪੜ੍ਹੋ: ਸ਼ਿਲੌਂਗ 'ਚ ਵੱਸਦੇ ਪੰਜਾਬੀਆਂ ਨੇ ਦਿੱਤੀ ਚਿਤਾਵਨੀ, 'ਘਰ ਖਾਲੀ ਕਰਨ ਦੀ ਥਾਂ ਸਾਨੂੰ ਮਰਨਾ ਮਨਜ਼ੂਰ'
ਰਵਨੀਤ ਬਿੱਟੂ ਨੇ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਦੀ ਸਾਂਝੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ‘ਪੰਜਾਬ ਕਾਂਗਰਸ ਦਾ “ਸੰਯੁਕਤ ਚਿਹਰਾ”...ਪਰ ਉਤਰਾਖੰਡ ਵਿਚ ਕਿਉਂ ਪੰਜਾਬ ਵਿਚ ਕਿਉਂ ਨਹੀਂ...?’ ਇਸ ਤਸਵਰੀ ਵਿਚ ਨਵਜੋਤ ਸਿੱਧੂ ਤੇ ਸੀਐਮ ਚੰਨੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਰਾਣਾ ਕੇਪੀ ਵੀ ਨਾਲ ਦਿਖਾਈ ਦੇ ਰਹੇ ਹਨ।
Tweet
ਹੋਰ ਪੜ੍ਹੋ: ਭਾਜਪਾ ਆਗੂ ਦਾ ਵਿਵਾਦਤ ਬਿਆਨ, ‘ਪਾਕਿ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੀਆਂ ਲੜਕੀਆਂ ਦੀ ਚਮੜੀ ਉਧੇੜ ਦਿਓ’
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੇਦਾਰਨਾਥ ਫੇਰੀ ’ਤੇ ਤੰਜ਼ ਕੱਸਿਆ ਸੀ। ਉਹਨਾਂ ਲਿਖਿਆ, ‘ਸਿਆਸੀ' ਸ਼ਰਧਾਲੂ। ਮੈਂ ਤਾਂ ਪੀਰ ਮਨਾਵਣ ਚੱਲੀ ਆਂ! ਸਵਾਲ ਇਹ ਹੈ : ਕਿਹੜਾ ਪੀਰ'। ਇਸ ਟਵੀਟ ਜ਼ਰੀਏ ਸੁਨੀਲ ਜਾਖੜ ਨੇ ਨਵਜੋਤ ਸਿੱਧੂ ਤੇ ਸੀਐੱਮ ਚੰਨੀ ਦੀ ਕੇਦਾਰਨਾਥ ਫੇਰੀ ਨੂੰ ਸਿਆਸੀ ਯਾਤਰਾ ਦੱਸਿਆ ਸੀ।