
'ਮੈਂ ਤਾਂ ਪੀਰ ਮਨਾਵਨ ਚੱਲੀ ਆਂ! ਸਵਾਲ ਇਹ ਹੈ : ਕਿਹੜਾ ਪੀਰ'
ਚੰਡੀਗੜ੍ਹ - ਪੰਜਾਬ ਕਾਂਗਰਸ ਵਿਚ ਲਗਾਤਾਰ ਘਮਾਸਾਨ ਜਾਰੀ ਹੈ ਆਏ ਦਿਨ ਕਿਸੇ ਨਾ ਕਿਸੇ ਸਿਆਸੀ ਲੀਡਰ ਦੇ ਸੁਰ ਬਦਲ ਜਾਂਦੇ ਹਨ। ਇਸੇ ਵਿਚਕਾਰ ਅੱਜ ਸਿੱਧੂ ਤੇ ਚੰਨੀ ਅਚਾਨਕ ਕੇਦਾਰਨਾਥ ਯਾਤਰਾ ‘ਤੇ ਨਿਕਲ ਪਏ। ਉੱਥੇ ਰਸਤੇ ਵਿਚ ਉਹ ਉੱਤਰਾਖੰਡ ‘ਚ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ ਤੇ ਉਹਨਾਂ ਦੀ ਇਸ ਮੁਲਾਕਾਤ ਤੋਂ ਬਾਅਦ ਅਚਾਨਕ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹਰੀਸ਼ ਰਾਵਤ ਨਾਲ ਬੈਠੇ ਚੰਨੀ ਤੇ ਸਿੱਧੂ ਦੀ ਫੋਟੋ ਟਵੀਟ ਕਰ ਦਿੱਤੀ ਤੇ ਲਿਖਿਆ ਕਿ '
ਸਿਆਸੀ' ਸ਼ਰਧਾਲੂ
'ਮੈਂ ਤਾਂ ਪੀਰ ਮਨਾਵਨ ਚੱਲੀ ਆਂ!
ਸਵਾਲ ਇਹ ਹੈ : ਕਿਹੜਾ ਪੀਰ'
ਇਸ ਤਸਵੀਰ ਵਿਚ ਮੌਜੂਦਾ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਨਜ਼ਰ ਆ ਰਹੇ ਹਨ। ਜਾਖੜ ਨੇ ਤੰਜ ਕੱਸਦਿਆਂ ਲਿਖਿਆ ‘ਸਿਆਸੀ ਤੀਰਥ ਅਸਥਾਨ’ ਪਰ ਹਰ ਕੋਈ ਵੱਖਰੇ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।