Fazilka News : ਜ਼ਖ਼ਮੀਆਂ ਦਾ ਹਸਪਤਾਲ ’ਚ ਚੱਲ ਰਿਹਾ ਹੈ ਇਲਾਜ
Fazilka News : ਫਾਜ਼ਿਲਕਾ 'ਚ ਦੀਵਾਲੀ ਦੀ ਰਾਤ ਨੂੰ ਤਿੰਨ ਵੱਖ-ਵੱਖ ਥਾਵਾਂ 'ਤੇ ਪਟਾਕਿਆਂ ਦੀ ਅੱਗ ਨਾਲ ਤਿੰਨ ਵਿਅਕਤੀ ਝੁਲਸ ਗਏ। ਜ਼ਖ਼ਮੀਆਂ ’ਚ ਇੱਕ ਬੱਚਾ ਵੀ ਸ਼ਾਮਲ ਹੈ। ਜਿਸ ਦਾ ਫਾਜ਼ਿਲਕਾ ਦੇ ਨਿੱਜੀ ਗੁਪਤਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋ ਮਾਮਲੇ ਪਿੰਡਾਂ ਦੇ ਹਨ। ਜਦਕਿ ਤੀਜਾ ਮਾਮਲਾ ਫਾਜ਼ਿਲਕਾ ਦਾ ਹੈ। ਤਿੰਨੋਂ ਕੇਸ ਇਕੱਠੇ ਹਸਪਤਾਲ ਆਏ। ਤਿੰਨਾਂ ਵਿੱਚੋਂ ਇੱਕ ਦੇ ਹੱਥ ’ਚ ਅਨਾਰ ਦਾ ਬੰਬ ਫਟਿਆ ਹੋਇਆ ਸੀ, ਜਦਕਿ ਬੱਚਾ ਅਤੇ ਦੂਜਾ ਨੌਜਵਾਨ ਪਟਾਕਿਆਂ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਪਟਾਕੇ ਫੂਕਦੇ ਸਮੇਂ ਇਹ ਹਾਦਸਾ ਵਾਪਰਿਆ। ਮਾਮਲਾ ਪਿੰਡ ਓਝਾਵਾਲੀ ਦਾ ਹੈ। ਦੂਸਰਾ ਮਾਮਲਾ ਪਿੰਡ ਅਭੁੰਨ ਦਾ ਹੈ ਜਦਕਿ ਤੀਜਾ ਮਾਮਲਾ ਫਾਜ਼ਿਲਕਾ ਦਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਉਹ ਪਟਾਕਿਆਂ ਦੀ ਅੱਗ 'ਚ ਝੁਲਸ ਗਏ ਤਾਂ ਉਨ੍ਹਾਂ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਹੁਣ ਉਸਦੀ ਹਾਲਤ ਠੀਕ ਹੈ।
ਨਿੱਜੀ ਹਸਪਤਾਲ ਦੇ ਸਰਜਨ ਡਾਕਟਰ ਰਮੇਸ਼ ਗੁਪਤਾ ਨੇ ਦੱਸਿਆ ਕਿ ਤਿੰਨਾਂ ਦੀ ਹਾਲਤ ਠੀਕ ਹੈ। ਪਰ ਪਟਾਕਿਆਂ ਦੀ ਅੱਗ ਕਾਰਨ ਨੌਜਵਾਨ ਝੁਲਸ ਗਿਆ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਤਿੰਨੋਂ ਮਾਮਲੇ ਵੱਖ-ਵੱਖ ਥਾਵਾਂ ਤੋਂ ਆਏ ਹਨ ਅਤੇ ਤਿੰਨੋਂ ਹੀ ਪਟਾਕਿਆਂ ਕਾਰਨ ਸੜ ਗਏ ਹਨ।
(For more news apart from On occasion Diwali, three persons were burnt by firecrackers at three different places News in Punjabi, stay tuned to Rozana Spokesman)