Sultanpur Lodhi 'ਚ ਜ਼ਿਲ੍ਹਾ ਪਰਿਸ਼ਦ ਵਾਈਸ ਚੇਅਰਮੈਨ 'ਤੇ Firing ਦੇ ਮਾਮਲੇ 'ਚ ਨਵਾਂ ਮੋੜ
Published : Nov 2, 2025, 1:11 pm IST
Updated : Nov 2, 2025, 1:11 pm IST
SHARE ARTICLE
New Twist in the Case of Firing on Zila Parishad Vice Chairman in Sultanpur Lodhi Latest News in Punjabi 
New Twist in the Case of Firing on Zila Parishad Vice Chairman in Sultanpur Lodhi Latest News in Punjabi 

ਜੱਗਾ ਫੁਕੀਵਾਲ ਨਾਮਕ ਗੈਂਗਸਟਰ ਨੇ ਸੋਸ਼ਲ ਮੀਡੀਆ ਰਾਹੀਂ ਲਈ ਜ਼ਿੰਮੇਵਾਰੀ

New Twist in the Case of Firing on Zila Parishad Vice Chairman in Sultanpur Lodhi Latest News in Punjabi ਸੁਲਤਾਨਪੁਰ ਲੋਧੀ : ਬੀਤੀ ਰਾਤ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਸ਼ਾਹਜਹਾਨਪੁਰ ਵਿਖੇ ਵਾਪਰੀ ਗੋਲੀਬਾਰੀ ਘਟਨਾ ਬਾਬਤ ਜੱਗਾ ਫੁਕੀਵਾਲ ਨਾਮਕ ਗੈਂਗਸਟਰ ਦੀ ਪੋਸਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਗੈਂਗਸਟਰ ’ਤੇ ਫਰੌਤੀਆਂ ਸਮੇਤ ਹੋਰ ਕਈ ਵੱਖ-ਵੱਖ ਮੁਕਦਮੇ ਦਰਜ ਹਨ।

ਦੱਸ ਦਈਏ ਕਿ ਗੈਂਗਸਟਰ ਇਸੇ ਹੀ ਪਿੰਡ ਦਾ ਵਸਨੀਕ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਪੋਸਟ ਵਿਚ ਨਿੱਜੀ ਰੰਜਿਸ਼ ਮੁੱਖ ਕਾਰਨ ਦਸਿਆ ਜਾ ਰਿਹਾ ਹੈ। ਹਾਲਾਂਕਿ ਸਾਡੇ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। 

ਫੇਸਬੁੱਕ ’ਤੇ ਪਾਏ ਗਏ ਸਟੇਟਸ ਵਿਚ ਲਿਖਿਆ ਗਿਆ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ, ਅੱਜ ਜੋ ਸੁਲਤਾਨਪੁਰ ਲੋਧੀ ਵਿਚ (ਕਾਂਗਰਸ ਦੇ ਚੇਅਰ ਮੈਨ ਹਰਜਿੰਦਰ) ਟੋਟ ਦਾ ਨੁਕਸਾਨ ਹੋਇਆ ਓਹਦੀ ਜੁਮਾਵਾਰੀ ਮੈ #JAGGA FUKIWAL ਚੱਕਦਾ ਹਾ। ਇਸ ਬੰਦਾ ਨੇ ਸਾਡਾ ਕੋਈ ਵੀ ਭਰਾ ਘਰ ਵਿਚ ਵਸਨ ਨਹੀਂ ਦਿਤਾ। ਇਸ ਨਾਲ ਸਾਡੀ ਪੁਰਾਣੀ ਦੁਸ਼ਮਣੀ ਹੈ, ਏ ਕੰਮ ਅਸੀਂ ਕਿਸੇ ਫਰੋਤੀ ਦੇ ਚੱਕਰ ਵਿਚ ਨਹੀ ਕੀਤਾ। ਅਸੀ ਇਸ ਨੂੰ ਇਸ ਦੀ ਨਵੀਂ ਜੰਮੀ ਧੀ ਦਾ ਕਰਕੇ ਬਕਸ਼ ਦਿਤਾ ਜੇ ਅਸੀਂ ਇਸ ਦੇ ਘਰ ਜਾ ਸਕਦੇ ਹਾ ਤੇ ਅਸੀ ਇਸ ਨੂੰ ਮਾਰ ਵੀ ਸਕਦੇ ਸੀ। ਬਾਕੀ ਏਹਦੇ ਸੱਜੇ ਖੱਬੇ ਵਾਲੇ ਧਿਆਨ ਰੱਖਣ...

ਉਧਰ ਦੂਜੇ ਪਾਸੇ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਚੀਮਾ ਨੇ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ’ਤੇ ਸਵਾਲ ਖੜ੍ਹੇ ਕੀਤੇ ਹਨ। 
ਨੋਟ: ਸਾਡਾ ਅਦਾਰਾ ROZANA SPOKESMAN ਇਸ Viral Post ਦੀ ਪੁਸ਼ਟੀ ਨਹੀਂ ਕਰਦਾ...!

(For more news apart from New Twist in the Case of Firing on Zila Parishad Vice Chairman in Sultanpur Lodhi Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement