ਨੌਜਵਾਨ ਨੇ ਔਰਤ ਨਾਲ ਕੀਤਾ ਭੱਦਾ ਮਜ਼ਾਕ, ਛਿੱਤਰ ਪਰੇਡ ਦੇ ਡਰ ਤੋਂ ਨੌਜਵਾਨ ਫਰਾਰ
Published : Jan 3, 2020, 5:10 pm IST
Updated : Apr 9, 2020, 9:07 pm IST
SHARE ARTICLE
File Photo
File Photo

ਇਸੇ ਦੌਰਾਨ ਔਰਤ ਨੇ ਦੋਸ਼ ਲਾਇਆ ਕਿ ਸਬੰਧਤ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੇ ਹੀ ਉਕਤ ਨੌਜਵਾਨ ਨੂੰ ਭਜਾ ਦਿੱਤਾ ਹੈ,

ਗੁਰਦਾਸਪੁਰ : ਗੁਰਦਾਸਪੁਰ ਸ਼ਹਿਰ ਦੇ  ਹਨੂੰਮਾਨ ਚੌਕ ਨੇੜੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪੈਦਲ ਜਾ ਰਹੀਆਂ 2 ਔਰਤਾਂ ਨੂੰ ਦੇਖ ਕੇ ਦੋ ਨੌਜਵਾਨਾਂ ਨੇ ਘਟੀਆ ਮਜ਼ਾਕ ਕਰ ਦਿੱਤਾ। ਇਸ ਦੌਰਾਨ ਸੱਸ ਨਾਲ ਜਾ ਰਹੀ ਨੂੰਹ ਨੇ ਚੁੱਪ ਕਰ ਕੇ ਜਾਣ ਦੀ ਬਜਾਏ ਉਸ ਨੌਜਵਾਨ ਨੂੰ ਦਬੋਚ ਲਿਆ, ਜਿਸ ਦੌਰਾਨ ਛਿੱਤਰ ਪਰੇਡ ਦੇ ਡਰ ਕਾਰਨ ਇਹ ਨੌਜਵਾਨ ਉਥੋਂ ਫਰਾਰ ਹੋ ਗਿਆ। 

ਇਸੇ ਦੌਰਾਨ ਔਰਤ ਨੇ ਦੋਸ਼ ਲਾਇਆ ਕਿ ਸਬੰਧਤ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੇ ਹੀ ਉਕਤ ਨੌਜਵਾਨ ਨੂੰ ਭਜਾ ਦਿੱਤਾ ਹੈ, ਜਿਸ ਕਾਰਨ ਔਰਤ ਨੇ ਉੱਥੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਉਸ ਵਲੋਂ ਆਪਣੇ ਪਤੀ ਨੂੰ ਸੂਚਿਤ ਕੀਤੇ ਜਾਣ 'ਤੇ ਉਸ ਦਾ ਪਤੀ ਵੀ ਪਹੁੰਚ ਗਿਆ। ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਉਕਤ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੂੰ ਥਾਣੇ ਲਿਆਂਦਾ ਤਾਂ ਜੋ ਔਰਤ ਨਾਲ ਮਜ਼ਾਕ ਕਰਨ ਵਾਲੇ ਨੌਜਵਾਨ ਦੀ ਸ਼ਨਾਖਤ ਕਰ ਕੇ ਉਸ ਨੂੰ ਕਾਬੂ ਕੀਤਾ ਜਾ ਸਕੇ।

ਇਸ ਦੌਰਾਨ ਮੌਕੇ 'ਤੇ ਕਈ ਲੋਕ ਇਕੱਠੇ ਹੋ ਗਏ ਅਤੇ ਉਕਤ ਔਰਤ ਨੇ ਪੂਰੀ ਦਲੇਰੀ ਨਾਲ ਇਸ ਘਟੀਆ ਹਰਕਤ ਦਾ ਵਿਰੋਧ ਕਰਦੇ ਹੋਏ ਜਿੱਥੇ ਉਕਤ ਦੁਕਾਨ ਵਾਲੇ ਨੂੰ ਖਰੀਆਂ ਖੋਟੀਆਂ ਸੁਣਾਈਆਂ, ਉੱਥੇ ਹੋਰ ਲੋਕਾਂ ਨੂੰ ਵੀ ਇਹ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅੱਗੇ ਤੋਂ ਕਈ ਵੀ ਮਨਚਲਾ ਵਿਅਕਤੀ ਕਿਸੇ ਔਰਤ ਨੂੰ ਛੇੜਣ ਦੀ ਹਿੰਮਤ ਨਾ ਕਰੇ।

ਉਕਤ ਔਰਤ ਨੇ ਦੋਸ਼ ਲਾਇਆ ਕਿ ਉਸ ਨੂੰ ਮਜ਼ਾਕ ਕਰਨ ਵਾਲੇ ਨੌਜਵਾਨ ਨੂੰ ਭਜਾਉਣ ਵਾਲਾ ਦੂਜਾ ਨੌਜਵਾਨ ਗਲਤੀ ਮੰਨਣ ਦੀ ਬਜਾਏ ਬਦਸਲੂਕੀ ਕਰ ਰਿਹਾ ਸੀ ਅਤੇ ਪੁਲਸ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਸ ਕਾਫੀ ਦੇਰੀ ਨਾਲ ਪਹੁੰਚੀ। ਉਨ੍ਹਾਂ ਮੰਗ ਕੀਤੀ ਕਿ ਇਨਾਂ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement