
ਪ੍ਰੀਖਿਆ ਕੇਂਦਰਾਂ ਨੂੰ ਲੇੈ ਕੇ ਉੱਠ ਰਹੇ ਸਨ ਸਵਾਲ
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟੀਈਟੀ-2019 ਪ੍ਰੀਖਿਆ 22 ਦਸੰਬਰ ਨੂੰ ਪ੍ਰੰਬਧਕੀ ਕਾਰਨਾ ਦੇ ਚੱਲਦੇ ਮੁਤੱਲਵੀ ਕਰ ਦਿੱਤੀ ਗਈ ਹੈ। ਹੁਣ ਇਹ ਪ੍ਰੀਖਿਆ ਪੰਜ ਜਨਵਰੀ ਨੂੰ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਹੈ ਕਿ ਪ੍ਰੀਖਿਆ ਕੇਂਦਰਾ ਦੀ ਨੋਟੀਫਿਕੇਸ਼ਨ ਬਾਅਦ ਵਿਚ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਬਿਨੈਕਾਰਾਂ ਨੂੰ ਜਾਰੀ ਕੀਤੀ ਜਾਵੇਗੀ।
Photo
ਪੰਜਾਬ ਸਕੂਲ ਸਿੱਖਿਆ ਬੋਰਡ ਨੇ 22 ਦਸੰਬਰ ਨੂੰ ਟੀਈਟੀ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਸੀ ਪਰ ਇਸੀ ਦੇ ਨਾਲ ਪ੍ਰੀਖਿਆ ਕੇਂਦਰਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਵਿਦਿਆਰਥੀਆਂ ਨੂੰ ਤਾਂ ਆਪਣੇ ਘਰਾਂ ਤੋਂ ਕਈ ਕਿਲੋਮੀਟਰ ਦੂਰ ਜਾ ਕੇ ਪ੍ਰੀਖਿਆ ਦੇਣੀ ਪੈਣੀ ਸੀ।
Photo
ਬੋਰਡ ਨੇ ਸੰਗਰੂਰ ਜਿਲ੍ਹੇ ਵਿਚ ਸਬੰਧਤ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਗੁਰਦਾਸਪੁਰ, ਨਵਾਂਸ਼ਹਿਰ ਅਤੇ ਪਟਿਆਲਾ ਦੇ ਵਿਦਿਆਰਥੀਆਂ ਨੂੰ ਤਰਨਤਾਰਨ ਜਿਲ੍ਹੇ ਵਿਚ ਪ੍ਰੀਖਿਆ ਦੇ ਰੋਲ ਨੰਬਰ ਜਾਰੀ ਕੀਤੇ ਸਨ।
Photo
ਇਸ ਨੂੰ ਲੈ ਕੇ ਵਿਦਿਆਰਥੀਆਂ ਵਿਚ ਗੁੱਸਾ ਵੀ ਪਾਇਆ ਜਾ ਰਿਹਾ ਸੀ। ਉੱਥੇ ਇਨ੍ਹਾਂ ਦੀ ਸੁਰੱਖਿਆਂ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਸਨ। ਹਾਲਾਕਿ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ 22 ਦਸੰਬਰ ਨੂੰ ਹੋਣ ਵਾਲੀ ਟੀਈਟੀ ਪ੍ਰੀਖਿਆ ਨੂੰ ਮੁਤਲਵੀ ਕਰ ਦਿੱਤਾ ਗਿਆ ਹੈ।