
ਆਦਮਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਕੁਲਦੀਪ ਬਿਸ਼ਨੋਈ ਨੇ ਹਰਾਇਆ
ਆਦਮਪੁਰ : ਕਾਂਗਰਸ ਦੇ ਸੀਨੀਅਰ ਆਗੂ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਵਿਧਾਨ ਸਭਾ ਸੀਟ 'ਤੇ ਟਿਕਟੌਕ ਸਟਾਰ ਸੋਨਾਲੀ ਫ਼ੋਗਾਟ ਨੂੰ ਹਰਾ ਦਿੱਤਾ ਹੈ। ਇਹ ਵਿਧਾਨ ਸਭਾ ਸੀਟ ਹਿਸਾਰ ਜ਼ਿਲ੍ਹੇ 'ਚ ਆਉਂਦੀ ਹੈ। ਬਿਸ਼ਨੋਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਛੋਟੇ ਬੇਟੇ ਹਨ। ਉਨ੍ਹਾਂ ਨੇ ਸੋਨਾਲੀ ਫ਼ੋਗਾਟ ਨੂੰ 29471 ਵੋਟਾਂ ਤੋਂ ਹਰਾਇਆ।
Kuldeep Bishnoi - Sonali Phogat
ਆਦਮਪੁਰ ਸੀਟ ਬਿਸ਼ਨੋਈ ਪਰਵਾਰ ਦਾ ਗੜ੍ਹ ਮੰਨੀ ਜਾਂਦੀ ਹੈ। ਇਥੋਂ ਹੁਣ ਤਕ 12 ਵਾਰ ਬਿਸ਼ਨੋਈ ਪਰਵਾਰ ਦਾ ਹੀ ਮੈਂਬਰ ਜੇਤੂ ਰਿਹਾ ਹੈ। ਕੁਲਦੀਪ ਇਸ ਸੀਟ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ ਸੋਨਾਲੀ ਨੂੰ 28,888 ਵੋਟਾਂ ਮਿਲੀਆਂ, ਜਦਕਿ ਬਿਸ਼ਨੋਈ ਨੂੰ 55,554 ਵੋਟਾਂ ਮਿਲੀਆਂ। ਸੋਨਾਲੀ ਟਿਕਟੌਕ 'ਤੇ ਕਾਫੀ ਮਸ਼ਹੂਰ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਲੱਖਾਂ ਫ਼ਾਲੋਅਰ ਹਨ ਪਰ ਉਸ ਦੀ ਪਾਪੁਲੈਰਟੀ ਚੋਣਾਂ 'ਚ ਕੰਮ ਨਹੀਂ ਆਈ। ਇਸ ਦੇ ਨਾਲ ਹੀ ਸੋਨਾਲੀ ਹਰਿਆਣਾ ਦੇ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਵੀ ਹੈ।
Sonali Phogat
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੂਗਲ ਸਰਚ 'ਚ ਹਰਿਆਣਾ ਭਾਜਪਾ ਉਮੀਦਵਾਰ ਸੋਨਾਲੀ ਫ਼ੋਗਾਟ ਨੇ ਸਨਸਨੀ ਮਚਾ ਦਿੱਤੀ ਸੀ। ਉਸ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਵੀ ਵੱਧ ਸਰਚ ਕੀਤਾ ਜਾਣ ਲੱਗਾ ਸੀ। ਟਿਕਟੌਕ 'ਤੇ ਸੋਨਾਲੀ ਦੇ ਲਗਭਗ 200 ਵੀਡੀਓਜ਼ ਅਪਲੋਡ ਹਨ, ਜੋ ਕਿ ਉਨ੍ਹਾਂ ਨੂੰ ਟਿਕਟ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਣ ਲੱਗੇ ਸਨ।