
ਪੰਛੀਆਂ ਦੀ ਛੰਭ ਹਰੀਕੇ ਪੱਤਣ ਵਿਚ ਪੁੱਜੇ 55 ਹਜ਼ਾਰ ਪ੍ਰਵਾਸੀ ਪੰਛੀ
23 ਤੇ 24 ਜਨਵਰੀ ਨੂੰ ਹੋਵੇਗੀ ਪ੍ਰਵਾਸੀ ਪੰਛੀਆਂ ਦੀ ਗਿਣਤੀ
ਤਰਨਤਾਰਨ/ਹਰੀਕੇ ਪੱਤਣ, 2 ਜਨਵਰੀ (ਅਜੀਤ ਘਰਿਆਲਾ, ਗਗਨਦੀਪ, ਪ੍ਰਦੀਪ): ਹਰ ਸਾਲ ਠੰਢ ਦੇ ਮੌਸਮ ਅਤੇ ਨਵੇਂ ਵਰ੍ਹੈ ਦੀ ਆਮਦ ਉਤੇ ਭਾਰੀ ਗਿਣਤੀ ਵਿਚ ਪ੍ਰਵਾਸੀ ਪੰਛੀ ਉਚੀ ਉਡਾਰੀ ਭਰ ਕੇ ਵਿਦੇਸ਼ਾਂ ਤੋਂ ਹਰੀਕੇ ਪੱਤਣ ਵੈਟਲੈਡ (ਛੰਭ) ਉਤੇ ਆਉਦੇ ਆ ਰੌਣਕਾਂ ਲਗਾਉਦੇ ਹਨ | ਇਸ ਸਾਲ ਠੰਢ ਦੇ ਮੌਸਮ ਉਤੇ ਭਾਰੀ ਗਿਣਤੀ ਵਿਚ ਪ੍ਰਵਾਸੀ ਪੰਛੀ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਉਤੇ ਲਾਲ ਰੰਗ ਦੀ ਤਿੱਖੀ ਚੂੰਝ ਵਾਲਾ ਰੈਡ ਕ੍ਰਸਿਟਡ ਪੋਚਾਰਡ ਜਾਤੀ ਦਾ ਵਿਦੇਸ਼ੀ ਪੰਛੀ ਜਦ ਬਰਡ ਸੈਚਰੀ ਦੇ ਪਾਣੀ ਵਿਚ ਉਛਲਦਾ ਹੈ ਤਾਂ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ | ਇਹ ਪੰਛੀ ਤਿੰਨ ਰੰਗਾਂ ਵਿਚ ਹੈ ਅਤੇ ਲਾਲ ਅੱਖਾਂ ਵਾਲ ਇਹ ਪੰਛੀ ਪਾਣੀ ਵਿਚ ਕਈ ਘੰਟਿਆਂ ਤਕ ਬੈਠਾ ਰਹਿ ਸਕਦਾ ਹੈ |
ਐਸਪਰੋ ਨਾਂ ਦਾ ਪੰਛੀ ਜਦ ਪੰਛੀਆਂ ਦੀ ਛੰਭ ਵਿਚ ਉਡਦਾ ਹੈ ਤਾਂ ਦੂਰ ਤੋਂ ਬਾਜ ਦੀ ਤਰ੍ਹਾਂ ਦਿਖਾਈ ਦਿੰਦਾ ਹੈ | ਵਿਦੇਸ਼ ਤੋਂ ਆਉਣ ਵਾਲੇ ਪੰਛੀਆਂ ਦੀ ਬਰਡ ਸੈਂਕਚੂਅਤੀ ਵਿਭਾਗ ਵਲੋਂ 23/24 ਜਨਵਰੀ ਨੂੰ ਗਿਣਤੀ ਕੀਤੀ ਜਾਵੇਗੀ | ਇਸ ਸੁੰਦਰ ਨਜ਼ਾਰਾਂ ਹਰੀਕੇ ਪੱਤਣ ਬਰਡ ਸੈਚਰੀ ਵਿਖੇ ਨਵੇਂ ਵਰ੍ਹੇ ਦੀ ਆਮਦ ਉਤੇ ਸੈਲਾਨੀਆਂ ਲਈ ਖਿਚ ਦਾ ਕੇਂਦਰ ਰਹੇਗਾ | ਨਵੰਬਰ 2020 ਤੋਂ ਲੈ ਕੇ ਦਸੰਬਰ 2020 ਤਕ ਇਸ ਬਰਡ ਸੈਚਰੀ ਵਿਚ 55 ਹਜ਼ਾਰ ਤੋਂ ਵੱਧ ਪ੍ਰਵਾਸੀ ਪੰਛੀਆਂ ਦੀ ਆਮਦ ਹੋ ਚੁੱਕੀ ਹੈ | ਆਏ ਪੰਛੀਆਂ ਵਿਚ ਪੇਡਿੰਟ ਸਟ੍ਰੋਕ, ਸਪੁਨ ਬਿਜਲ ਅਤੇ ਹ੍ਰਰੋਨ ਵੀ ਸ਼ਾਮਲ ਹੈ ਅਤੇ ਹੈਰੋਨ ਪੰਛੀ ਚਿੱਟੇ ਰੰਗ ਦਾ ਹੈ ਅਤੇ ਉਸ ਸਰੀਰ ਉਪਰ ਕਾਲੇ ਰੰਗ ਦੀ ਧਾਰੀਆਂ ਹੁੰਦੀਆਂ ਹਨ | ਇਹ ਅਸਮਾਨ ਵਿਚ ਉਡਦੇ ਸਮੇਂ ਬਗਲੇ ਦੀ ਸ਼ਕਲ ਦਾ ਦਿਖਾਈ ਦਿੰਦਾ ਹੈ |
ਇਸ ਤੋਂ ਇਲਾਵਾ ਸੱਭ ਤੋਂ ਤੇਜ਼ ਰਫ਼ਤਾਰ ਉੱਡਣ ਵਾਲਾ ਪੰਛੀ ਬਾਰ ਹੈੇਡਿਡ ਗੀਜ ਮੰਨਿਆ ਜਾਦਾਂ ਹੈ ਜਿਸ ਦੀ ਪੀਲੇ ਰੰਗ ਦੀ ਚੁੰਝ ਲੰਬੀ ਗਰਦਨ ਹੋਣ ਕਰ ਕੇ ਬਾਕੀ ਪੰਛੀਆਂ ਨਾਲੋਂ ਵੱਖਰਾ ਦਿਖਾਈ ਦਿੰਦਾ ਹੈ | ਇਹ ਹਰੀਕੇ ਪੱਤਣ ਬਰਡ ਸੈਚਰੀ 1953 ਵਿਚ ਹੋਦ ਵਿਚ ਆਈ ਜਿਸ ਦਾ ਕੁਲ 41 ਹਜ਼ਾਰ ਹੈਕਟੇਅਰ ਏਰੀਆਂ ਹੈ ਜੋ ਕਿ ਜ਼ਿਲ੍ਹਾ ਤਰਨਤਾਰਨ, ਫ਼ਿਰੋਜ਼ਪੁਰ, ਅਤੇ ਕਪੂਰਥਲਾ ਵਿਖੈ ਫੈਲਿਆ ਹੈ |