
ਭਾਜਪਾ ਦੀ ਲੁਧਿਆਣਾ ਰੈਲੀ ਦਾ ਕਿਸਾਨ ਸਮਰਥਕਾਂ ਵਲੋਂ ਵਿਰੋਧ
ਸਿੱਖ ਚਿੰਤਕ ਹਰਪ੍ਰੀਤ ਸਿੰਘ ਮੱਖੂ ਸਮੇਤ ਕਈ ਗਿ੍ਫ਼ਤਾਰ
ਲੁਧਿਆਣਾ, 2 ਜਨਵਰੀ (ਸੁਖਵਿੰਦਰ ਸਿੰਘ ਗਿੱਲ): ਕੇਂਦਰ ਸਰਕਾਰ ਦੁਆਰਾ ਜਦੋਂ ਦੇ ਕਿਸਾਨ ਵਿਰੋਧੀ ਕਾਨੂੰਨ ਦੇਸ਼ ਦੇ ਅਨਦਾਤੇ 'ਤੇ ਥੋਪੇ ਗਏ ਹਨ | ਉਸ ਦਿਨ ਤੋਂ ਦੇਸ਼ ਦਾ ਕਿਸਾਨ ਅਤੇ ਇਕ ਤਰ੍ਹਾਂ ਨਾਲ ਪੂਰਾ ਦੇਸ਼ ਹੀ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਖੜਾ ਹੋ ਗਿਆ ਹੈ | ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਪਹਿਲਾਂ ਸ਼ੰਭੂ ਬਾਰਡਰ ਉਤੇ 2 ਮਹੀਨੇ ਧਰਨਾ ਲਾਈ ਰਖਿਆ ਪਰ ਸਰਕਰਾ ਦੇ ਕੰਨਾਂ ਉਤੇ ਜੰੂ ਨਹੀਂ ਸਰਕੀ ਹੁਣ ਕਿਸਾਨ ਇਕ ਮਹੀਨੇ ਤੋਂ ਕੜਾਕੇ ਦੀ ਠੰਡ ਵਿਚ ਦਿੱਲੀ ਘੇਰੀ ਬੈਠੇ ਹਨ | ਸਰਕਾਰ ਦਾ ਓਹੀ ਟਾਲ ਮਟੋਲ ਵਾਲਾ ਰਵੱਈਆ ਹੀ ਚੱਲ ਰਿਹਾ ਹੈ |
ਕੇਂਦਰ ਸਰਕਾਰ ਵਾਰ ਵਾਰ ਕਿਸਾਨਾਂ ਨੂੰ ਮੀਟਿੰਗਾਂ ਕਰਨ ਲਈ ਤਾਂ ਸੱਦ ਦੀ ਹੈ ਪਰ ਉਨ੍ਹਾਂ ਦੇ ਹੱਥ ਪੱਲੇ ਕੁੱਝ ਨਹੀਂ ਪਾ ਰਹੀ ਜਿਸ ਉਤੇ ਕਿਸਾਨ ਆਗੂਆਂ ਵਲੋਂ ਸਖ਼ਤ ਸ਼ਬਦਾਂ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੀ 4 ਤਰੀਕ ਨੂੰ ਜੇਕਰ ਸਾਰੇ ਕਾਲੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਅੰਦੋਲਨ ਨੂੰ ਹੋਰ ਸਖ਼ਤ ਕੀਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਭਾਜਪਾ ਨੇ ਵੀ ਹੱਥ ਪੱਲੇ ਮਾਰਨੇ ਸ਼ੁਰੂ ਕਰ ਦਿਤੇ ਹਨ, ਪੰਜਾਬ ਭਾਜਪਾ ਨੇ ਅੱਜ ਕੇਂਦਰ ਸਰਕਾਰ ਦੇ ਹੱਕ ਵਿਚ ਲੁਧਿਆਣਾ ਰੈਲੀ ਰੱਖ ਕੇ ਨਵੇਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ, ਭਾਜਪਾ ਦੀ ਰੈਲੀ ਵਿਚ ਕੋਈ ਵਿਘਨ ਨਾ ਪਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੀ ਪੱਬਾਭਾਰ ਦਿਖਾਈ ਦਿਤਾ |
ਸ਼ਹਿਰ ਵਿਚ ਕਈ ਥਾਵਾਂ ਨੂੰ ਬੰਦ ਕਰ ਕੇ ਚੱਪੇ ਚੱਪੇ ਪੁਲਿਸ ਤੈਨਾਤ ਕੀਤੀ ਗਈ, ਲੇਕਿਨ ਫੇਰ ਵੀ ਕਈ ਕਿਸਾਨ ਸਮਰਥਕਾਂ ਨੇ ਇਸ ਰੈਲੀ ਦਾ ਵਿਰੋਧ ਕਰਦੇ ਹੋਏ ਗਿ੍ਫ਼ਤਾਰੀਆਂ ਦਿਤੀਆਂ ਜਿਸ ਵਿਚ ਕਈ ਸਿੱਖ ਆਗੂ, ਨਿਹੰਗ ਸਿੰਘਾਂ ਸਮੇ ਸਿੱਖ ਬੁਧੀਜੀਵੀ ਹਰਪ੍ਰੀਤ ਸਿੰਘ ਮੱਖੂ ਨੂੰ ਪੁਲਿਸ ਦੁਆਰਾ ਜ਼ਬਰੀ ਗਿ੍ਫ਼ਤਾਰ ਕੀਤਾ ਗਿਆ | ਹਰਪ੍ਰੀਤ ਸਿੰਘ ਮੱਖੂ ਵਲੋਂ ਇਸ ਗਿ੍ਫ਼ਤਾਰੀਆਂ ਨੂੰ ਆਮ ਦੇਸ਼ ਵਾਸੀਆਂ ਦੇ ਸੰਵਿਧਾਨਕ ਹੱਕਾਂ ਉਤੇ ਚਿੱਟੇ ਦਿਨ ਵਾਲਾ ਡਾਕਾ ਦਸਿਆ | ਪੁਲਿਸ ਦੀ ਛੱਤਰ ਛਇਆ ਹੇਠ ਭਾਜਪਾ ਨੇ ਰੈਲੀ ਕਰ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਅਪਣੀ ਹਉਮੈ ਉਤੇ ਅਟੱਲ ਹਨ ਅਤੇ 4 ਤਰੀਕ ਨੂੰ ਵੀ ਹੱਕ ਦੇਣ ਦਾ ਭੁਲੇਖਾ ਪਾ ਕੇ ਅਗਲੀ ਤਰੀਕ ਹੀ ਦੇਣਗੇ |
L48_Sukhwinder 7ill_02_01image