ਬਾਦਲ ਜੋੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਪਹਿਲੀ ਵਾਰ ਅਤਿ ਗਰਮ ਭਾਸ਼ਾ ਦੀ ਕੀਤੀ ਵਰਤੋਂ
Published : Jan 3, 2021, 2:24 am IST
Updated : Jan 3, 2021, 2:24 am IST
SHARE ARTICLE
image
image

ਬਾਦਲ ਜੋੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਪਹਿਲੀ ਵਾਰ ਅਤਿ ਗਰਮ ਭਾਸ਼ਾ ਦੀ ਕੀਤੀ ਵਰਤੋਂ

ਸਵਾ ਸਾਲ ਪਹਿਲਾਂ ਤੁਹਾਡੀ ਦੇਸ਼ ਦੁਨੀਆਂ ਵਿਚ ਚੜ੍ਹਾਈ ਸੀ ਪਰ ਅੱਜ ਦੇਸ਼ ਵਿਚ ਲੋਕ 'ਤੁਹਾਡੇ 'ਤੇ ਥੁਕਦੇ ਨੇ': ਹਰਸਿਮਰਤ ਬਾਦਲ

ਬਠਿੰਡਾ (ਦਿਹਾਤੀ), 2 ਜਨਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸ਼੍ਰੋਮਣੀ ਅਕਾਲੀ ਦਲ ਵਲੋਂ ਤਖ਼ਤ ਦਮਦਮਾ ਸਾਹਿਬ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨੀ ਅੰਦੋਲਨ ਦੌਰਾਨ ਅਪਣੀ ਜਾਨ ਅੰਦੋਲਨ ਦੇ ਲੇਖੇ ਲਾਉਣ ਅਤੇ ਅੰਦੋਲਨ ਦੀ ਫ਼ਤਹਿ ਲਈ ਰੱਖੇ ਧਾਰਮਕ ਸਮਾਗਮ ਉਪਰੰਤ ਸਜੀ ਸਟੇਜ਼ 'ਤੇ ਬਾਦਲ ਜੋੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਸਿੱਧੇ ਸਿਆਸੀ ਦੇ ਨਾਲ ਨਿਜੀ ਹਮਲੇ ਕਰਦਿਆਂ 'ਥੁਕਣ' ਤਕ ਦੇ ਸ਼ਬਦਾਂ ਦੀ ਵਰਤੋਂ ਕੀਤੀ, ਭਾਵੇਂ ਇਨ੍ਹਾਂ ਹਮਲਿਆਂ ਵਿਚ ਅਪਣੇ ਭਾਸ਼ਣ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤਾਂ ਅਪਣੇ ਕਿਸਾਨੀ ਏਜੰਡੇ ਤੋਂ ਭਟਕ ਕੇ ਧਰਮ ਦਾ ਢਿੰਡੋਰਾ ਪਿਟਦਾ ਰਿਹਾ ਪਰ ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਨੇ ਅਪਣੇ ਅੱਧੇ ਘੰਟੇ ਦੇ ਕਰੀਬ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਕਈ ਅਢੁਕਵੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਿਸ ਬਾਰੇ ਸਿਆਸੀ ਹਲਕਿਆਂ ਵਿਚ ਕਾਫ਼ੀ ਚਰਬਚਾ ਛਿੜੀ ਰਹੀ | ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੰਕਾਰੀ ਸ਼ਬਦ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਦੇਸ਼ ਦੇ ਹੁਕਮਰਾਨ ਮੋਦੀ ਨੂੰ ਸੜਕਾਂ 'ਤੇ ਰੁਲ ਰਹੀਆ ਮਾਤਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਕੋਈ ਪ੍ਰਵਾਹ ਨਹੀਂ ਪਰ ਹੰਕਾਰੀ ਦਾ ਹੰਕਾਰ ਤੋੜਣ ਲਈ ਖ਼ੁਦ ਪ੍ਰਮਾਤਮਾ ਬਹੁੜਦੇ ਹਨ ਅਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਹੈ | ਉਧਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਸ ਇਨਸਾਨ (ਪ੍ਰਧਾਨ ਮੰਤਰੀ) ਦੇ ਸਾਹਮਣੇ ਉਸ ਦੀ ਪੂਰੀ ਕੈਬਨਿਟ ਕੰਬਦੀ ਹੈ ਅਤੇ ਮੂੰਹ ਖੋਲਣ ਦੀ ਜ਼ੁਰਅਤ ਨਹੀਂ ਕਰਦੀ, ਉਸ ਨਾਲ ਖੇਤੀ ਕਾਨੂੰਨਾਂ ਦੇ ਵਿਰੁਧ ਢਾਈ ਮਹੀਨੇ ਕਿਵੇਂ ਲੜਾਈ ਲੜੀ ਮੈਂ ਜਾਂ ਮੇਰਾ ਰੱਬ ਜਾਣਦਾ ਹੈ | ਬੀਬਾ ਬਾਦਲ ਨੇ ਖੇਤੀ ਆਰਡੀਨੈਸਾਂ ਉਪਰ ਅਪਣੇ ਦਸਤਖਤਾਂ ਸਬੰਧੀ ਸਫ਼ਾਈ ਦਿੰਦਿਆਂ ਕਿਹਾ ਕਿ ਜੇਕਰ ਕੇਂਦਰੀ ਕੈਬਨਿਟ ਜਾਂ ਮੇਰੇ ਵਿਰੋਧੀ ਕੋਈ ਵੀ ਆਰਡੀਨੈਸਾਂ ਉਪਰ ਮੇਰੇ ਦਸਤਖਤ ਵਿਖਾ ਦੇਣ ਤਦ ਮੈਂ ਸਿਆਸਤ ਤਾਂ ਛੱਡੋ ਸੰਗਤ ਦੀ ਹਾਜ਼ਰੀ ਵਿਚ ਕੁੱਝ ਵੀ ਕੱੁਝ ਵੀ ਛੱਡਣ ਨੂੰ ਤਿਆਰ ਹਾਂ ਜਦਕਿ ਅਸਲੀਅਤ ਇਹ ਹੈ ਕਿ ਕੇਂਦਰੀ ਵਜੀਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਖੇਤੀ ਕਾਨੂੰਨ ਬਣਾਉਣ ਵਾਲੀ ਕਮੇਟੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਸੀ ਬਾਰੇ ਕੈਪਟਨ ਸਪੱਸ਼ਟ ਕਰਨ | ਉਨ੍ਹਾਂ ਅਪਣੇ ਵਿਰੋਧੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਝੂਠੀ ਸਹੁੰ ਖਾ ਕੇ ਕੁਰਸੀ 'ਤੇ ਬੈਠਣ ਨੂੰ ਤਵੱਜੋਂ ਨਹੀਂ ਦਿੰਦੀ | 
 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement