'ਹਿੰਦੂ ਹੁੰਦੇ ਨੇ ਦੇਸ਼ ਭਗਤ' ਭਾਗਵਤ ਦੇ ਬਿਆਨ 'ਤੇ ਓਵੈਸੀ ਨੇ ਪੁਛਿਆ 
Published : Jan 3, 2021, 2:35 am IST
Updated : Jan 3, 2021, 2:35 am IST
SHARE ARTICLE
image
image

'ਹਿੰਦੂ ਹੁੰਦੇ ਨੇ ਦੇਸ਼ ਭਗਤ' ਭਾਗਵਤ ਦੇ ਬਿਆਨ 'ਤੇ ਓਵੈਸੀ ਨੇ ਪੁਛਿਆ 

ਗਾਂਧੀ ਜੀ ਦੇ ਕਾਤਲ ਅਤੇ 1984 ਦੇ ਸਿੱਖ ਕਤਲੇਆਮ ਬਾਰੇ ਕੀ ਕਹਿਣਗੇ ਭਾਗਵਤ?

ਨਵੀਂ ਦਿੱਲੀ, 2 ਜਨਵਰੀ : ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ (ਏ.ਆਈ.ਐਮ.ਆਈ.ਐਮ) ਦੇ ਮੁਖੀ ਅਸਦੁਦੀਨ ਓਵੈਸੀ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ 'ਹਿੰਦੂ ਦੇਸ ਭਗਤ' ਵਾਲੇ ਬਿਆਨ 'ਤੇ ਤਿੱਖੀ ਪ੍ਰਤੀਕਿ੍ਆ ਦਿਤੀ ਹੈ | ਉਨ੍ਹਾਂ ਪੁਛਿਆ ਕਿ ਜੇ ਸਾਰੇ ਹਿੰਦੂ ਦੇਸ਼ ਭਗਤ ਹਨ ਤਾਂ ਗਾਂਧੀ ਜੀ ਦੇ ਕਾਤਲ ਨੱਥੂਰਾਮ ਗੋਡਸੇ ਬਾਰੇ ਤੁਸੀਂ ਕੀ ਸੋਚਦੇ ਹੋ? ਓਵੈਸੀ ਨੇ ਟਵੀਟ ਕਰ ਕੇ ਪੁਛਿਆ, Tਕੀ ਭਾਗਵਤ ਜਵਾਬ ਦੇਣਗੇ : ਗਾਂਧੀ ਜੀ ਦੇ ਕਾਤਲ ਗੌਡਸੇ ਦੇ ਬਾਰੇ?U ਨੈਲੀ ਕਤਲੇਆਮ (ਅਸਾਮ) ਤੇ ਜ਼ਿੰਮਵਾਰ ਵਿਅਕਤੀ ਬਾਰੇ ਕੀ ਕਹਿਣਗੇ?, 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ 2002 ਦੇ ਗੁਜਰਾਤ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਬਾਰੇ ਕੀ ਕਹਿਣਗੇ?U
ਉਨ੍ਹਾਂ ਅੱਗੇ ਲਿਖਿਆ, Tਇਹ ਵਾਜਬ ਹੈ ਕਿ ਧਰਮ ਵਿਚ ਭੇਦਭਾਵ ਕੀਤੇ ਬਿਨਾਂ, ਬਹੁਤੇ ਭਾਰਤੀ ਦੇਸ਼ ਭਗਤ ਹਨ | ਇਹ ਆਰਐਸਐਸ ਦੀ ਸਿਰਫ਼ ਬੇਤੁਕੀ ਵਿਚਾਰਧਾਰਾ ਹੈ ਕਿ ਇਕ ਧਰਮ ਦੇ ਲੋਕਾਂ ਨੂੰ ਅਪਣੇ ਆਪ ਦੇਸ ਭਗਤੀ ਦਾ ਸਰਟੀਫ਼ਿਕੇਟ ਦੇ ਦਿਤਾ ਜਾਂਦਾ ਹੈ ਜਦੋਂ ਕਿ ਦੂਸਰੇ ਲੋਕਾਂ ਨੂੰ ਅਪਣੀ ਸਾਰੀ ਜ਼ਿੰਦਗੀ ਇਹ ਸਾਬਤ ਕਰਦਿਆਂ ਰਹਿਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਇਥੇ ਰਹਿਣ ਦਾ ਅਤੇ ਭਾਰਤੀ ਕਹਾਉਣ ਦਾ ਅਧਿਕਾਰ ਹੈ |U ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਨੇ ਸੁਕਰਵਾਰ ਨੂੰ ਨਵੀਂ ਦਿੱਲੀ ਵਿਚ ਇਕ ਪੁਸਤਕ ਰਿਲੀਜ਼ ਪ੍ਰੋਗਰਾਮ 'ਚ ਕਿਹਾ ਸੀ ਕਿ ਹਿੰਦੂ ਦੇਸ ਭਗਤ ਹਨ | ਇਸ ਕਿਤਾਬ 'ਚ ਮਹਾਤਮਾ ਗਾਂਧੀ ਨੂੰ ਹਿੰਦੂ ਦੇਸ ਭਗਤ ਦਸਿਆ ਗਿਆ ਹੈ |     (ਏਜੰਸੀ)
 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement