
ਕਿਸਾਨ ਅੰਦੋਲਨ: ਫ਼ਾਜ਼ਿਲਕਾ ਦੇ ਦੋ ਕਿਸਾਨ ਸ਼ਹੀਦ ਹੋਏ
ਫ਼ਾਜ਼ਿਲਕਾ, 2 ਜਨਵਰੀ (ਪਪ): ਇਸ ਜ਼ਿਲ੍ਹੇ ਦੇ ਪਿੰਡ ਮਾਹਮੂ ਜੋਈਆਂ ਦੇ ਕਿਸਾਨ ਕਸ਼ਮੀਰ ਸਿੰਘ ਪੁੱਤਰ ਗੁਰਦਾਸ ਮੱਲ, ਜੋ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਗਿਆ ਸੀ, ਦਾ ਦਿਹਾਂਤ ਹੋ ਗਿਆ¢ ਦਿਲ ਵਿਚ ਤਕਲੀਫ਼ ਕਾਰਨ ਉਸ ਨੂੰ ਟਿਕਰੀ ਬਾਰਡਰ ਦੇ ਨੇੜੇ ਸਰਕਾਰੀ ਹਸਪਤਾਲ ਬਹਾਦਰਗੜ੍ਹ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਦਵਾਈ ਦੇਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਕੇ ਵਾਪਸ ਭੇਜ ਦਿਤਾ ਗਿਆ ਸੀ¢ ਬੀਤੀ ਰਾਤ ਪਿੰਡ ਪਹੁੰਚਣ 'ਤੇ ਉਸ ਦੀ ਮÏਤ ਹੋ ਗਈ¢
ਦਸ ਦੇਈਏ ਪਿੰਡ ਮਾਹਮੂਜੋਇਆ 'ਚ ਕਿਸਾਨੀ ਅੰਦੋਲਨ ਦÏਰਾਨ ਇਹ ਦੂਜੀ ਮÏਤ ਹੈ¢ ਇਸ ਤੋਂ ਪਹਿਲਾਂ ਮਾਹਮੂ ਜੋਈਆਂ ਟÏਲ ਪਲਾਜ਼ਾ 'ਤੇ ਚੱਲ ਰਹੇ ਸੰਘਰਸ਼ ਵਿਚ ਬਲਦੇਵ ਰਾਜ ਦੀ ਮÏਤ ਹੋ ਗਈ ਸੀ ਅਤੇ ਬਲਦੇਵ ਰਾਜ ਇਸ ਮਿ੍ਤਕ ਕਿਸਾਨ ਕਸ਼ਮੀਰ ਸਿੰਘ ਦਾ ਭਰਾ ਸੀ¢ ਕਸ਼ਮੀਰ ਸਿੰਘ ਅਪਣੇ ਪਿਛੇ ਇਕ ਲੜਕਾ ਅਤੇ ਪਤਨੀ ਛੱਡ ਗਏ ਹਨ¢ ਇਸ ਦÏਰਾਨ ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਕੁਹਾੜਿਆਂ ਵਾਲੀ ਦੇ ਵਾਸੀ ਬਜ਼ੁਰਗ ਕਿਸਾਨ ਦੀ ਠੰਢ ਲੱਗਣ ਕਾਰਨ ਮÏਤ ਹੋ ਗਈ¢
ਪਿੰਡ ਦੇ ਸਾਬਕਾ ਸਰਪੰਚ ਸੁਭਾਸ਼ ਬਜਾਜ ਨੇ ਦਸਿਆ ਕਿ ਕਸ਼ਮੀਰ ਸਿੰਘ ਪੁੱਤਰ ਦੀਵਾਨ ਸਿੰਘ ਟਿਕਰੀ ਬਾਰਡਰ ਵਿਖੇ ਧਰਨੇ ਉਤੇ 25 ਦਸੰਬਰ ਨੂੰ ਗਿਆ ਸੀ¢ ਉਥੇ ਠੰਢ ਲੱਗਣ ਕਾਰਨ ਉਹ ਬਿਮਾਰ ਹੋ ਗਿਆ ਅਤੇ 31 ਦਸੰਬਰ ਨੂੰ ਪਿੰਡ ਪਰਤ ਆਇਆ¢ ਇਸੇ ਦÏਰਾਨ ਬੀਤੀ ਸ਼ਾਮ ਉਸ ਦੀ ਮÏਤ ਹੋ ਗਈ¢
ਫ਼ੋਟੋ : ਫ਼ਾਜ਼ਿਲਕਾ--ਕਿਸਾਨ