
ਮੈਨੂੰ ਅਹਿਸਾਸ ਹੋਇਆ ਮੇਰੀ ਗਲਤੀ ਦਾ ਤੇ ਮੈਂ ਅਪਣੀ ਗਲਤੀ ਮੰਨੀ ਤੇ ਕਾਂਗਰਸ ਵਿਚ ਆ ਗਿਆ।
ਗੁਰਦਾਸਪੁਰ : ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਬੀਤੀ ਰਾਤ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਬੀਤੇ ਮੰਗਲਵਾਰ ਉਹ ਭਾਜਪਾ ਵਿਚ ਸ਼ਾਮਲ ਹੋਏ ਸਨ। ਕਾਂਗਰਸ ਵਿਚ ਵਾਪਸ ਆਉਣ ਪਿੱਛੇ ਕੀ ਕਾਰਨ ਹੈ ਇਸ ਬਾਰੇ ਦੱਸਦਿਆਂ ਬਲਵਿੰਦਰ ਲਾਡੀ ਨੇ ਕਿਹਾ ਕਿ ਮੇਰੇ ਹਲਕਾ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ ਤੇ ਇਸੇ ਲਈ ਮੇਰੇ ਭਾਜਪਾ ਵਿਚ ਜਾਣ ਤੋਂ ਬਾਅਦ ਜਦੋਂ ਇਹਨਾਂ ਨੇ ਮੇਰੇ ਨਾਲ ਫੋਨ 'ਤੇ ਗੱਲ ਕੀਤੀ ਤਾਂ ਇਹ ਰੋ ਪੈਂਦੇ ਸੀ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਲੋਕ ਮੇਰੇ ਤੋਂ ਨਾਰਾਜ਼ ਨੇ ਭਾਜਪਾ ਵਿਚ ਜਾਣ ਕਰ ਕੇ ਤਾਂ ਮੈਨੂੰ ਅਹਿਸਾਸ ਹੋਇਆ ਮੇਰੀ ਗਲਤੀ ਦਾ ਤੇ ਮੈਂ ਅਪਣੀ ਗਲਤੀ ਮੰਨੀ ਤੇ ਕਾਂਗਰਸ ਵਿਚ ਆ ਗਿਆ।
Balwinder Singh Laddi
ਉਹਨਾਂ ਕਿਹਾ ਕਿ ਮੈਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਐਨਾ ਪਿਆਰ ਦਿੱਤਾ ਤੇ ਉਹਨਾਂ ਨੇ ਜੋ ਮੈਨੂੰ ਸੇਵਾ ਦਿੱਤੀ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਹਨਾਂ ਕਿਹਾ ਥੋੜ੍ਹੇ ਗਿਲੇ ਸ਼ਿਕਵੇ ਸਨ ਪਾਰਟੀ ਦੇ ਨਾਲ ਜੋ ਮੈਂ ਕੱਲ੍ਹ ਰਾਤ ਪਾਰਟੀ ਨਾਲ ਸਾਂਝੇ ਕੀਤੇ ਹਨ ਤੇ ਅਪਣੀ ਗਲਤੀ ਮੰਨੀ ਹੈ। ਉਹਨਾਂ ਕਿਹਾ ਕਿ ਅੱਜ ਪਾਰਟੀ ਦੁਬਾਰਾ ਜੁਆਇਨ ਕਰਦੇ ਸਮੇਂ ਵੀ ਇਹੀ ਮੰਗ ਕੀਤੀ ਸੀ ਕਿ ਉਹਨਾਂ ਦੇ ਹਲਕੇ ਨੂੰ ਕੋਈ ਵੱਡਾ ਪ੍ਰਜੈਕਟ ਦਿੱਤਾ ਜਾਵੇ ਕਿਉਂਕਿ ਹਲਕੇ ਦੇ ਨੌਜਵਾਨ ਨਸ਼ਿਆ ਵੱਲ ਜਾ ਰਹੇ ਹਨ ਉਹਨਾਂ ਨੂੰ ਸਹੀ ਰਾਹ ਪਾਇਆ ਜਾ ਸਕੇ ਤੇ ਰੁਜ਼ਗਾਰ ਦਿੱਤਾ ਜਾ ਸਕੇ।