
Khanuri Border News : ਕੋਈ ਐਕਟ ਨਹੀਂ ਕਹਿੰਦਾ ਕਿ ਕੰਕਰੀਟ ਪਾ ਰੋਡ ਬੰਦ ਕਰ ਦੇਉ , ਸਾਨੂੰ ਤਾਂ ਹਰਿਆਣਾ ਨਹੀਂ ਟੱਪਣ ਦਿੰਦੇ
Khanuri Border News in Punjabi: ਖਨੌਰੀ ਬਾਰਡਰ ’ਤੇ ਭਲਕੇ ਹੋਣ ਜਾ ਰਹੀ ਹੈ ਮਹਾ ਪੰਚਾਇਤ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਇਕ ਇਤਿਹਾਸਕ ਇਕੱਠ ਹੋਵੇਗਾ। ਇਸ ਮੌਕੇ ’ਤੇ ਜਗਜੀਤ ਸਿੰਘ ਡੱਲੇਵਾਲ ਸਟੇਜ ਤੋਂ ਸੰਬੋਧਨ ਵੀ ਕਰ ਸਕਦੇ ਹਨ। ਇਸ ਮੌਕੇ ਸਪੋਕਸਮੈਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਗੁਰਿੰਦਰ ਸਿਘ ਭੰਗੂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਵਿਚਾਰ ਸੀ ਕਿ ਕੋਈ ਲੋਕ ਮੈਨੂੰ ਮਿਲਣ ਆਉਂਦੇ ਹਨ ਅਤੇ ਮਿਲਣ ਤੋਂ ਰਹਿ ਜਾਂਦੇ ਹਨ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਡੱਲੇਵਾਲ ਜੀ ਗੱਲ ਜਾਹਿਰ ਕੀਤੀ ਕਿ ਤਾਂ ਉਨ੍ਹਾਂ ਦੀ ਗੱਲ ਫੋਰਮ KMM ਨਾਲ ਵਿਚਾਰ ਕੇ ਵੱਡੀ ਇਕੱਠ ਦੀ ਗੱਲ ਰੱਖੀ ਗਈ ਸੀ। ਕਿਸਾਨ ਆਗੂ ਗੁਰਿੰਦਰ ਸਿਘ ਭੰਗੂ ਨੇ ਕਿਹਾ ਡੱਲੇਵਾਲ ਸਾਹਿਬ ਨੇ ਪੂਰੇ 44 ਸਾਲ ਇਸ ਮੋਰਚੇ ਦੀ ਸੇਵਾ ਕੀਤੀ ਹੈ।
ਕਿਸਾਨ ਆਗੂ ਗੁਰਿੰਦਰ ਸਿਘ ਭੰਗੂ ਨੇ ਕਿਹਾ ਕਿ ਡੱਲੇਵਾਲ ਦਾ ਭਲਕੇ ਮਰਨ ਵਰਤ 40ਵੇਂ ਦਿਨ ’ਚ ਪਹੁੰਚ ਜਾਵੇਗਾ ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ੳਨ੍ਹਾਂ ਦੀ ਸਿਹਤ ਨੂੰ ਦੇਖਦੇ ਹੀ ਪਤਾ ਲੱਗਦਾ ਹੈ ਕਿ ਸਰੀਰ ਸਰੀਰ ਨੂੰ ਖਾ ਰਿਹਾ ਹੈ, ਪਰ ਪ੍ਰਮਾਤਮਾ ਭਲੀ ਕਰਨ ਕਿ ਉਹ ਭਲਕੇ ਸਟੇਜ ’ਤੇ ਇੱਕ ਦੋ ਮਿੰਟ ਬੋਲ ਸਕਣ। ਦੇਖਿਆ ਜਾਵੇ ਤਾਂ ਇਸ ਤਾਕਤ ਦੀ ਲੋੜ ਹੁੰਦੀ ਹੈ ਜੋ ਡੱਲੇਵਾਲ ਜੀ ਕੋਲ ਨਹੀਂ ਹੈ।
ਡੱਲੇਵਾਲ ਦੀ ਭਾਵਨਾ ਹੈ ਕਿ ਜਿਨ੍ਹਾਂ ਲਈ ਮੈਂ ਲੜਾਈ ਲੜ ਰਿਹਾ ਹਾਂ ਉਨ੍ਹਾਂ ਦੇ ਦਰਸ਼ਨ ਕਰ ਸਕਾਂ। ਇਸ ਲਈ ਭਲਕੇ 4 ਜਨਵਰੀ ਦਾ ਵੱਡਾ ਇਕੱਠ ਰੱਖਿਆ ਗਿਆ ਹੈ। ਇਸ ਸਾਰੇ ਬੰਦੋਬਸਤ ਲਈ ਸਟੇਜ ਲਗਾਈ ਜਾ ਰਹੀ ਹੈ। ਟਰਾਲੀਆਂ ਸਾਈਡਾਂ ’ਤੇ ਲਗਾਈਆਂ ਜਾਣਗੀਆਂ। ਟ੍ਰੈਫਿਕ ਦਾ ਇੰਤਜ਼ਾਮ ਪਿੱਛੇ ਹੀ ਕਰ ਦਿੱਤੇ ਗਏ ਹਨ।
ਭਲਕੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਲੋਂ ਹਰਿਆਣਾ ਟੋਹਾਣਾ ਵਿਖੇ ਕੀਤੀ ਜਾ ਮੀਟਿੰਗ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦਾ ਤਸੱਲੀਬਖ਼ਸ਼ ਜਵਾਬ SKM ਹੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕੋਂ ਦਿਨ ਇਹ ਐਲਾਨ ਕੀਤੇ ਗਏ ਸੀ, ਅਸੀਂ ਇਕ ਦਿਨ ਪਹਿਲਾਂ ਐਲਾਨ ਕਰਨਾ ਸੀ ਪਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਡੱਲੇਵਾਲ ਨੂੰ ਮੋਰਚੇ ਚੁੱਕ ਨਾ ਲਵੇ, ਇਸ ਲਈ ਅਸੀਂ ਐਲਾਨ ਨਹੀਂ ਕਰ ਸਕੇ। ਸਾਨੂੰ ਡੱਲੇਵਾਲ ਨੇ ਕਿਹਾ ਸੀ ਕਿ ਮੇਰੀ ਸਿਆਸੀ ਮੌਤ ਨਾ ਹੋਣ ਦੇਣੀ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਲੋਕ ਵੱਡੇ ਹੁੰਦੇ ਹਨ ਲੋਕਤੰਤਰ ਨਹੀਂ। ਜਿਥੇ ਹੱਕ ਦੀ ਗੱਲ ਹੁੰਦੀ ਹੈ ਉਥੇ ਸੂਬਾ ਪ੍ਰਧਾਨ ਵੱਡਾ ਨਹੀਂ ਹੁੰਦਾ ਉਥੇ ਲੋਕ ਵੱਡੇ ਹੁੰਦੇ ਹਨ। ਉਨ੍ਹਾਂ ਕਿਹਾ ਕੋਈ ਐਕਟ ਨਹੀਂ ਕਹਿੰਦਾ ਕਿ ਕੰਕਰੀਟ ਪਾ ਕੇ ਰੋਡ ਬੰਦ ਕਰ ਦੇਉ। ਦੇਖਿਆ ਜਾਵੇ ਤਾਂ ਪੈਰਾ ਮਿਲਟਰੀ ਫੋਰਸ ਕੇਂਦਰ ਤੋਂ ਬਿਨਾ ਲੱਗ ਹੀ ਨਹੀਂ ਸਕਦੀ। ਕੱਲ ਦੀ ਮਹਾ ਪੰਚਾਇਤ ਵਿਚ ਬਹੁਤ ਸਾਰੇ ਸਵਾਲ ਖੜ੍ਹੇ ਹੋਣਗੇ। ਅਸੀਂ ਕਿਸੇ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਇਸ ਦਾ ਫੈਸਲਾ ਲੋਕ ਕਰਨਗੇ।
(For more news apart from Farmer leader Gurinder Singh Bhangu, spoke Maha Panchayat, said that there will record-breaking gathering Khanuri News in Punjabi, stay tuned to Rozana Spokesman)