Kapurthala Accident News : ਕਪੂਰਥਲਾ-ਡਡਵਿੰਡੀ ਮਾਰਗ ’ਤੇ ਵਾਪਰਿਆ ਭਿਆਨਕ ਹਾਦਸਾ, ਡਿਵਾਈਡਰ ਨਾਲ ਟਕਰਾ ਕੇ ਗੱਡੀ ਹੋਈ ਚਕਨਾਚੂਰ

By : BALJINDERK

Published : Jan 3, 2025, 1:48 pm IST
Updated : Jan 3, 2025, 1:48 pm IST
SHARE ARTICLE
ਹਾਦਸੇ ਦੌਰਾਨ ਨੁਕਸਾਨੀ ਗੱਡੀ ਦੀ ਤਸਵੀਰ
ਹਾਦਸੇ ਦੌਰਾਨ ਨੁਕਸਾਨੀ ਗੱਡੀ ਦੀ ਤਸਵੀਰ

Kapurthala Accident News : ਬਿਨਾਂ ਨੰਬਰ ਪਲੇਟਾਂ ਕਾਰਨ ਪੀੜਤਾਂ ਦੀ ਨਹੀਂ ਹੋਈ ਪਛਾਣ, ਜਾਨੀ ਨੁਕਸਾਨ ਤੋਂ ਬਚਾਅ 

Kapurthala Accident News in Punjabi : ਸੰਘਣੀ ਧੁੰਦ ਕਾਰਨ ਪੰਜਾਬ ’ਚ ਸੜਕ ਹਾਦਸਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਤਾਜ਼ਾ ਮਾਮਲਾ ਡਡਵਿੰਡੀ-ਕਪੂਰਥਲਾ ਮਾਰਗ ਤੋਂਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਇੱਕ ਆਈ ਟਵੰਟੀ ਗੱਡੀ ਡਿਵਾਈਡਰ ਨਾਲ ਟਕਰਾ ਕੇ ਉਸ ਦੇ ਉੱਪਰ ਜਾ ਚੜ੍ਹੀ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖਚੇ ਉੱਡ ਗਏ।

a

ਹਾਲਾਂਕਿ ਰਾਹਗੀਰਾਂ ਦੇ ਮੁਤਾਬਿਕ ਕਾਰ ਚਾਲਕਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਅਤੇ ਨਾ ਹੀ ਇਹ ਪਤਾ ਚੱਲ ਸਕਿਆ ਹੈ ਕਿ ਇਸ ਹਾਦਸੇ ਦੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ।

a

ਜ਼ਿਕਰਯੋਗ ਹੈ ਕਿ ਗੱਡੀ ਦੀ ਪਹਿਚਾਣ ਲਈ ਨੰਬਰ ਪਲੇਟਾਂ ਵੀ ਨਹੀਂ ਸਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਤਫ਼ਤੀਸ਼ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਗੱਡੀ ’ਚ ਕੌਣ ਸਵਾਰ ਸਨ ਅਤੇ ਕਿੱਥੋਂ ਦੇ ਰਹਿਣ ਵਾਲੇ ਸਨ ਅਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਇਸ ਦੌਰਾਨ ਕੋਲੋਂ ਲੰਘਦੇ ਰਾਹਗੀਰਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਕਿ ਪ੍ਰਸ਼ਾਸਨ ਵੱਲੋਂ ਡਿਵਾਈਡਰ ਤਾਂ ਬਣਾਏ ਗਏ ਹਨ ਪਰ ਇਹਨਾਂ ਡਿਵਾਈਡਰਾਂ ਉੱਪਰ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਰਿਫ਼ਲੈਕਟਰ ਲਗਾਏ ਗਏ ਹਨ। ਜਿਸ ਕਾਰਨ ਅਕਸਰ ਹੀ ਇੱਥੇ ਹਾਦਸੇ ਵਾਪਰਦੇ ਹਨ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ।

(For more news apart from terrible accident happened on Kapurthala-Dadwindi road, vehicle got smashed after hitting divider.News in Punjabi, stay tuned to Rozana Spokesman)

 

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement