
Amritsar News : ਫ਼ਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨੇ ਪੂਰੀ ਮੁਸ਼ੱਕਤ ਨਾਲ ਪਾਇਆ ਅੱਗ ’ਤੇ ਕਾਬੂ
Amritsar News in Punjabi : ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਬੀਤੀ ਦੇਰ ਰਾਤ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਬਟਾਲਾ ਰੋਡ ’ਤੇ ਇੱਕ ਫ਼ੈਕਟਰੀ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਫ਼ੈਕਟਰੀ ’ਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ।
ਮੌਕੇ ’ਤੇ ਪਹੁੰਚ ਕੇ 15 ਦੇ ਕਰੀਬ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਅੱਜ ਫ਼ੈਕਟਰੀ ਮਾਲਕ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਫ਼ੈਕਟਰੀ ਬਟਾਲਾ ਰੋਡ ਮੁਰਗੀਖ਼ਾਨੇ ਗਲੀ ਨਜ਼ਦੀਕ ਸਥਿਤ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਸ਼ਾਰਟ ਸਰਕਟ ਨਾਲ ਫ਼ੈਕਟਰੀ ’ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਮਾਲਕ ਅਨੁਸਾਰ ਫ਼ੈਕਟਰੀ ਅੰਦਰ ਪਿਆ ਕੋਰੜਾਂ ਦਾ ਸਮਾਨ ਅੱਗ ਦੇ ਭੇਟ ਚੜ੍ਹ ਗਿਆ ਹੈ।
(For more news apart from terrible fire broke out in yarn factory on Batala Road Amritsar News in Punjabi, stay tuned to Rozana Spokesman)