
ਪਾਕਿਸਤਾਨੀ ਤਸਕਰਾਂ ਦੁਆਰਾ ਭਾਰਤੀ ਸਰਹੱਦ ਵਿਚ ਸੁੱਟੀ ਗਈ ਹੈਰੋਇਨ ਦੇ ਚਾਰ ਪੈਕੇਟ ਬੀਐਸਐਫ ਨੇ ਬਰਾਮਦ...
ਫਿਰੋਜਪੁਰ : ਪਾਕਿਸਤਾਨੀ ਤਸਕਰਾਂ ਦੁਆਰਾ ਭਾਰਤੀ ਸਰਹੱਦ ਵਿਚ ਸੁੱਟੀ ਗਈ ਹੈਰੋਇਨ ਦੇ ਚਾਰ ਪੈਕੇਟ ਬੀਐਸਐਫ ਨੇ ਬਰਾਮਦ ਕੀਤੇ ਹਨ। ਸ਼ੁੱਕਰਵਾਰ ਰਾਤ ਨੂੰ ਪਾਕਿ ਤਸਕਰਾਂ ਨੇ ਬੀਐਸਐਫ ਦੀ ਬੀਓਪੀ ਕੈਲਾਸ਼ (ਫਿਰੋਜਪੁਰ ਸੈਕਟਰ) ਦੇ ਕੋਲ ਹੈਰੋਇਨ ਦੇ ਚਾਰ ਪੈਕੇਟ ਸੁੱਟੇ ਸਨ। ਬੀਐਸਐਫ ਅਧਿਕਾਰੀਆਂ ਦੇ ਮੁਤਾਬਕ ਬੀਓਪੀ ਕੈਲਾਸ਼ ਦੇ ਕੋਲ ਲੱਗੀ ਫੈਂਸਿੰਗ ਦੇ ਨਾਲ - ਨਾਲ ਬੀਐਸਐਫ ਦੀ ਬਟਾਲੀਅਨ - 14 ਦੇ ਜਵਾਨ ਤੈਨਾਤ ਕੀਤੇ ਹੋਏ ਹਨ।
BSF alert on Indo-Pak border
ਸ਼ੁੱਕਰਵਾਰ ਰਾਤ ਨੂੰ ਪਾਕਿ ਦੇ ਪਾਸੇ ਤੋਂ ਤਸਕਰਾਂ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ। ਧੁੰਦ ਜਿਆਦਾ ਹੋਣ ਦੇ ਕਾਰਨ ਪਾਕਿ ਤਸਕਰ ਭਾਰਤੀ ਸਰਹੱਦ ਵਿਚ ਹੈਰੋਇਨ ਦੇ ਪੈਕੇਟ ਸੁੱਟੇ ਗਏ। ਬੀਐਸਐਫ ਜਵਾਨਾਂ ਨੇ ਹੈਰੋਇਨ ਦੇ ਪੈਕੇਟ ਸੁੱਟਣ ਦੀ ਅਵਾਜ ਸੁਣਦੇ ਹੀ ਚੇਤੰਨ ਹੋ ਗਏ। ਉਕਤ ਇਲਾਕੇ ਵਿਚ ਚੌਕਸੀ ਵਧਾ ਦਿਤੀ ਤਾਂ ਕਿ ਭਾਰਤੀ ਤਸਕਰ ਹੈਰੋਇਨ ਦੇ ਪੈਕੇਟ ਉਥੇ ਤੋਂ ਚੁੱਕ ਕੇ ਲੈ ਜਾ ਨਾ ਸਕੇ।
BSF
ਸ਼ਨਿਚਰਵਾਰ ਸਵੇਰੇ ਹੁੰਦੇ ਹੀ ਇਲਾਕੇ ਵਿਚ ਭਾਲ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਉਥੇ ਤੋਂ ਹੈਰੋਇਨ ਦੇ ਚਾਰ ਪੈਕੇਟ ਬਰਾਮਦ ਕੀਤੇ। ਹੈਰੋਇਨ ਦਾ ਭਾਰ ਚਾਰ ਕਿੱਲੋ ਦੱਸਿਆ ਗਿਆ ਹੈ। 2018 ਵਿਚ ਬੀਐਸਐਫ ਨੇ ਪਾਕਿਸਤਾਨ ਨਾਲ ਲੱਗਦੇ ਪੰਜਾਬ ਬਾਰਡਰ ਤੋਂ 230.979 ਕਿੱਲੋਗ੍ਰਾਮ ਹੈਰੋਇਨ ਫੜੀ ਸੀ। ਇਸ ਪ੍ਰਕਾਰ ਨਾਲ ਅਫੀਮ 635 ਗ੍ਰਾਮ , 33 ਪਾਕਿ ਸਿਮ ਕਾਰਡ, 19 ਹਥਿਆਰ , 502 ਕਾਰਤੂਸ , 10 ਪਾਕਿ ਮੋਬਾਇਲਾਂ ਤੋਂ ਇਲਾਵਾ 5 ਪਾਕਿ ਤਸਕਰ , ਸਰਹੱਦ ਕ੍ਰਾਸ ਕਰਨ ਦੀ ਕੋਸ਼ਿਸ਼ ਵਿਚ 70 ਭਾਰਤੀ ਫੜੇ ਗਏ , ਦੋ ਪਾਕਿ ਤਸਕਰ ਮਾਰੇ ਗਏ।