ਬਾਦਲ ਤੇ ਢੀਂਡਸਾ ਪਰਿਵਾਰ ਵਿਚਾਲੇ 'ਸੁਲਾਹ-ਸਫ਼ਾਈ' ਦੇ ਸਾਰੇ ਰਸਤੇ ਹੋਏ ਬੰਦ!
Published : Feb 3, 2020, 6:26 pm IST
Updated : Feb 3, 2020, 6:27 pm IST
SHARE ARTICLE
file photo
file photo

ਸੰਗਰੂਰ ਰੈਲੀ ਬਾਅਦ ਦੋਵਾਂ ਪਰਿਵਾਰਾਂ ਪੱਕੀ ਹੋਈ 'ਸਿਆਸੀ ਲਕੀਰ'

ਚੰਡੀਗੜ੍ਹ : ਬਾਦਲ ਤੇ ਢੀਂਡਸਾ ਪਰਿਵਾਰ ਵਿਚਾਲੇ ਪਿਛਲੇ ਦਿਨਾਂ ਤੋਂ ਚੱਲ ਰਹੀ ਸਿਆਸੀ ਜੰਗ ਹੁਣ ਅਪਣੀ ਚਰਮ ਸੀਮਾ 'ਤੇ ਪਹੁੰਚ ਚੁੱਕੀ ਹੈ। ਵੱਡੇ ਬਾਦਲ ਦੀ ਚੁੱਪੀ ਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਖੁਦ ਨੂੰ ਵਾਰ ਵਾਰ 'ਪੱਕਾ ਅਕਾਲੀ' ਕਹੇ ਜਾਣ ਕਾਰਨ ਵਾਪਸੀ ਦੇ ਰਸਤਿਆਂ ਦੀ ਮੱਧਮ ਜਿਹੀ ਗੁਜਾਇਸ਼ ਅਜੇ ਬਾਕੀ ਸੀ। ਇਹੋ ਜਾਪਦਾ ਸੀ ਕਿ ਢੀਂਡਸਾ ਦੀ ਨਰਾਜ਼ਗੀ ਸਿਰਫ਼ ਪਾਰਟੀ ਦੇ ਮੁਢਲੇ ਸਿਧਾਂਤਾਂ ਲਈ ਹੈ ਤੇ ਉਹ ਸੁਖਬੀਰ ਬਾਦਲ ਤੋਂ ਹੀ ਨਾਰਾਜ਼ ਹਨ। ਦੋਵਾਂ ਪਰਿਵਾਰਾਂ ਦੇ ਵੱਡੇ ਬਜ਼ੁਰਗਾਂ ਵਲੋਂ ਕੋਈ ਵਿਚਾਲੇ ਦਾ ਰਸਤਾ ਲੱਭ ਲੈਣ ਦੀ ਮੱਧਮ ਜਿਹੀ ਉਮੀਦ ਅਜੇ ਬਾਕੀ ਸੀ।

PhotoPhoto

ਪਰ ਬੀਤੇ ਕੱਲ੍ਹ ਸੰਗਰੂਰ ਵਿਖੇ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ਬਾਅਦ ਉਮੀਦ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਵੱਡੇ ਬਾਦਲ ਵਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਿਰੁਧ ਕੱਢੀ ਸਿਆਸੀ ਭੜਾਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਪਣਾਏ ਗਏ ਤੇਵਰਾਂ ਨੇ ਦੋਵਾਂ ਪਰਿਵਾਰਾਂ ਵਿਚਾਲੇ ਨੇੜ ਭਵਿੱਖ ਵਿਚ ਵਾਪਸੀ ਦੇ ਰਸਤੇ ਬੰਦ ਕਰ ਦਿਤੇ ਹਨ।

PhotoPhoto

ਰੈਲੀ ਦੌਰਾਨ ਜਿੱਥੇ ਵੱਡੇ ਬਾਦਲ ਵਲੋਂ ਢੀਂਡਸਾ ਤੇ ਬ੍ਰਹਮਪੁਰਾ ਨੂੰ ਮਾਂ ਪਾਰਟੀ ਨੂੰ ਲੋੜ ਵੇਲੇ ਪਿੱਠ ਦਿਖਾਉਣ ਵਾਲੇ ਤੇ ਪਾਰਟੀ ਦੀ ਪਿੱਠ ਵਿਚ ਛੁਰਾ ਵਾਲੇ ਵਰਗੇ 'ਖਿਤਾਬਾਂ' ਨਾਲ ਨਿਵਾਜਿਆ ਗਿਆ ਉਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਸ ਰੈਲੀ ਵਿਚਲੇ ਇਕੱਠ ਨੂੰ ਢੀਂਡਸਾ ਪਰਿਵਾਰ ਦੇ ਭੋਗ ਅਤੇ ਅੰਤਿਮ ਅਰਦਾਸ ਤਕ ਕਰਾਰ ਦੇ ਦਿਤਾ ਹੈ।

PhotoPhoto

ਰੈਲੀ 'ਚ ਸਿਰਫ਼ ਵੱਡੇ ਬਾਦਲ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹੀ ਕਾਂਗਰਸ ਵੱਲ ਨਿਸ਼ਾਨਾ ਸਾਧਿਆ ਜਦਕਿ ਬਾਕੀ ਸਾਰੇ ਬੁਲਾਰਿਆਂ ਦਾ ਪੂਰਾ ਜ਼ੋਰ ਢੀਂਡਸਾ ਪਰਿਵਾਰ ਨੂੰ ਭੰਡਣ ਵਿਚ ਹੀ ਲੱਗਾ ਰਿਹਾ। ਸੰਗਰੂਰ ਰੈਲੀ ਵਿਚ ਹੋਏ ਇਕੱਠ ਤੋਂ ਅਕਾਲੀ ਆਗੂ ਉਤਸ਼ਾਹਤ ਨਜ਼ਰ ਆਏ। ਦੂਜੇ ਪਾਸੇ ਜਿਸ ਤਰ੍ਹਾਂ ਟਕਸਾਲੀ ਅਕਾਲੀ ਆਗੂ ਲਾਮਬੰਦ ਹੋ ਰਹੇ ਹਨ, ਉਸ ਤੋਂ ਅਕਾਲੀ ਦਲ ਦੀ ਇਹ ਖੁਸ਼ਫਹਿਮੀ ਬਹੁਤੀ ਦੇਰ ਤਕ ਕਾਇਮ ਰਹਿੰਦੀ ਨਹੀਂ ਦਿਸ ਰਹੀ।

PhotoPhoto

ਅਕਾਲੀ ਦਲ ਨੂੰ ਇਕ ਪਾਸੇ ਜਿੱਥੇ ਅਪਣੀ ਭਾਈਵਾਲ ਪਾਰਟੀ ਭਾਜਪਾ ਦੇ ਬਦਲੇ ਮਿਜ਼ਾਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪਾਰਟੀ ਅੰਦਰਲੀ ਬਗਾਵਤ ਉਸ ਨੂੰ ਆਉਂਦੇ ਸਮੇਂ ਅੰਦਰ ਭਾਰੀ ਪੈ ਸਕਦੀ ਹੈ। ਭਾਜਪਾ ਦੇ ਹਰਿਆਣਾ ਤੋਂ ਬਾਅਦ ਦਿੱਲੀ ਵਿਚ ਵਿਖਾਏ ਗਏ ਤੇਵਰਾਂ ਤੋਂ ਬਾਅਦ ਪੰਜਾਬ ਅੰਦਰ ਵੀ ਉਸ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ।

PhotoPhoto

ਬਾਕੀ ਅਕਾਲੀ ਧੜਿਆਂ ਦਾ ਭਾਜਪਾ ਵੱਲ ਝੁਕਾਊ ਵੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ। ਆਉਂਦੇ ਸਮੇਂ 'ਚ ਅਕਾਲੀ ਦਲ ਦੀ ਥਾਂ ਭਾਜਪਾ ਵਲੋਂ ਬਾਗੀ ਟਕਸਾਲੀ ਅਕਾਲੀ ਆਗੂਆਂ ਦੇ ਧੜੇ ਨਾਲ ਸਿਆਸੀ ਪੀਂਘ ਪਾ ਲੈਣ ਦੀ ਸੂਰਤ ਵਿਚ ਅਕਾਲੀ ਦਲ ਲਈ ਖੁਦ ਦੀ ਹੋਂਦ ਬਚਾਉਣ ਦਾ ਮਸਲਾ ਵੀ ਖੜ੍ਹਾ ਹੋ ਸਕਦਾ ਹੈ। ਸੋ ਦੋਵਾਂ ਪਰਿਵਾਰਾਂ ਵਿਚਾਲੇ ਬਦਲ ਰਹੇ ਸਿਆਸੀ ਸਮੀਕਰਨਾਂ ਦਾ ਅਸਰ ਆਉਂਦੇ ਦਿਨਾਂ 'ਚ ਸੂਬੇ ਦੀ ਸਿਆਸਤ 'ਤੇ ਪੈਣਾ ਤਹਿ ਮੰਨਿਆ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement