
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਅੰਮ੍ਰਿਤਸਰ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਬੀਐਸਐਫ ਦੇ ਜਵਾਨ ਵੀ ਜਵਾਬੀ ਕਾਰਵਾਈ ਦੇ ਰਹੇ ਹਨ। ਪਾਕਿਸਤਾਨੀ ਡਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ ਹੇਠਾਂ ਸੁੱਟ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਪਾਬੰਦੀਸ਼ੁਦਾ ਸਮੱਗਰੀ ਵਾਲਾ ਇਕ ਪੈਕੇਟ ਵੀ ਬਰਾਮਦ ਕੀਤਾ ਗਿਆ ਹੈ।
ਪੜ੍ਹੋ ਖਬਰ: ਸੁਪਰੀਮ ਕੋਰਟ ਨੇ 2 ਸੀਟਾਂ 'ਤੇ ਚੋਣ ਲੜਨ ਤੋਂ ਰੋਕਣ ਦੀ ਪਟੀਸ਼ਨ ਕੀਤੀ ਖਾਰਜ
ਸੂਤਰਾਂ ਅਨੁਸਾਰ 3 ਵਜੇ ਤੜਕੇ ਸਰਹੱਦੀ ਖੇਤਰ ਬੀ.ਪੀ.ਓ. ਰੀਅਰ ਕੱਕੜ ਚੌਕੀ 'ਚ ਡਰੋਨ ਦੀ ਹੱਲ-ਚੱਲ ਸੁਣਾਈ ਦਿੱਤੀ ਤਾਂ ਬੀ.ਐੱਸ.ਐੱਫ. 22 ਬਟਾਲੀਅਨ ਵਲੋਂ ਡਰੋਨ 'ਤੇ ਫਾਇਰਿੰਗ ਕੀਤੀ ਗਈ। ਡਰੋਨ 'ਤੇ ਗੋਲੀ ਵੱਜਣ ਨਾਲ ਉਹ ਹੇਠਾਂ ਡਿੱਗ ਪਿਆ। ਡਰੋਨ ਨਾਲ ਬੰਨੇ ਹੈਰੋਇਨ ਦੇ ਪੈਰਟ ਵੀ ਬਰਾਮਦ ਕੀਤੇ ਗਏ ਹਨ। ਬੀ.ਐੱਸ.ਐੱਫ.ਅਤੇ ਪੁਲਿਸ ਵਲੋਂ ਸਾਰੇ ਖ਼ੇਤਰ ਦੇ ਚੱਪੇ-ਚੱਪੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਪੜ੍ਹੋ ਖਬਰ: ਮਜੀਠਾ 'ਚ ਨਸ਼ੇ ਦੀ ਓਵਰਡੋਜ਼ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ