ਤਿੰਨ ਮਹੀਨੇ ਪਹਿਲਾਂ ਵਿਦੇਸ਼ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ

By : GAGANDEEP

Published : Feb 3, 2023, 9:32 am IST
Updated : Feb 3, 2023, 11:22 am IST
SHARE ARTICLE
PHOTO
PHOTO

ਇਕ ਨੌਜਵਾਨ ਗੰਭੀਰ ਜ਼ਖਮੀ

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਪਹਿਲਾਂ ਮੌਰਿਸ਼ਸ ਤੋਂ ਆਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਨੌਜਵਾਨ ਮਹਾਂਨਗਰ ਦੇ ਢੰਡਾਰੀ ਨੇੜੇ ਕਸਟਮ ਕਲੀਅਰੈਂਸ ਸੀਐਚਏ ਕੋਲ ਕੰਮ ਕਰਦੇ ਸਨ। ਉਹ ਆਪਣੇ ਦੋਸਤ ਨਾਲ ਦੁਪਹਿਰ ਦਾ ਖਾਣਾ ਖਾ ਕੇ ਰੌਕ ਮੇਨ ਸਟਰੀਟ ਤੋਂ ਸਾਈਕਲ 'ਤੇ ਵਾਪਸ ਕੰਮ 'ਤੇ ਜਾ ਰਿਹਾ ਸੀ।

ਪੜ੍ਹੋ ਖਬਰ: ਨਮਾਜ਼ ਪੜ੍ਹੋ ਤੇ ਹਿੰਦੂ ਕੁੜੀਆਂ ਨਾਲ ਪਾਪ ਕਰੋ, ਇਹੀ ਮੁਸਲਮਾਨਾਂ ਨੂੰ ਸਿਖਾਇਆ ਜਾਂਦਾ ਹੈ : ਬਾਬਾ ਰਾਮਦੇਵ

ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਇਨੋਵਾ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਾਈਕ ਸਵਾਰ ਨੌਜਵਾਨ ਕਾਫੀ ਦੂਰ ਜਾ ਡਿੱਗੇ। ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਜ਼ਖਮੀ ਹੋ ਗਿਆ। ਮਰਨ ਵਾਲੇ ਨੌਜਵਾਨ ਦੀ ਪਛਾਣ ਜਗਜੀਤ ਸਿੰਘ ਉਰਫ ਜੱਗਾ ਵਜੋਂ ਹੋਈ ਹੈ। ਜਗਜੀਤ 3 ਮਹੀਨੇ ਪਹਿਲਾਂ ਮੌਰਿਸ਼ਸ ਤੋਂ ਵਾਪਸ ਆਇਆ ਸੀ। ਹੁਣ ਉਹ ਪਿੰਡ ਲੋਹਾਰਾ ਰਹਿੰਦਾ ਸੀ। ਜਗਜੀਤ ਇੱਥੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਹੈ।

ਪੜ੍ਹੋ ਖਬਰ: ਭੁੱਲ ਕੇ ਵੀ ਰਾਤ ਨੂੰ ਨਾ ਖਾਉ ਇਹ ਚੀਜ਼ਾਂ, ਹੋਣਗੇ ਨੁਕਸਾਨ 

ਜ਼ਖਮੀ ਨੌਜਵਾਨ ਦਾ ਨਾਂ ਰਾਮ ਸਿਮਰਨ ਹੈ। ਜ਼ਖਮੀ ਨੌਜਵਾਨ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਕਾਰ ਅਤੇ ਬਾਈਕ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ। ਜ਼ਖਮੀ ਨੌਜਵਾਨਾਂ ਨੂੰ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਕਾਰ ਚਾਲਕ ਨੌਜਵਾਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਘਬਰਾ ਗਿਆ ਤੇ ਹਫੜਾ-ਦਫੜੀ 'ਚ ਕੁਝ ਦੂਰੀ 'ਤੇ ਖੜ੍ਹੀ ਟਰਾਲੇ ਚ ਕਾਰ ਮਾਰ ਦਿੱਤੀ।

ਪੜ੍ਹੋ ਖਬਰ: ਹਿੰਦੁਸਤਾਨ ਦੀ ਸ਼ਾਨ ਖ਼ਰਾਬ ਕੌਣ ਕਰ ਰਿਹਾ ਹੈ, ਅਡਾਨੀ ਜਾਂ ਉਸ ਦਾ ‘ਘਪਲਾ’ ਪ੍ਰਗਟ ਕਰਨ ਵਾਲੇ? 

 ਜਿਸ ਕਾਰਨ ਉਸ ਦੇ ਵੀ ਸੱਟਾਂ ਲੱਗੀਆਂ। ਕਾਰ ਦੇ ਏਅਰਬੈਗ ਖੁੱਲ੍ਹ ਗਏ। ਜ਼ਖਮੀ ਕਾਰ ਚਾਲਕ ਨੂੰ ਵੀ ਲੋਕਾਂ ਦੀ ਮਦਦ ਨਾਲ ਡੀ.ਐਮ.ਸੀ. ਮੌਕੇ ’ਤੇ ਪਹੁੰਚੀ ਸਬੰਧਤ ਥਾਣੇ ਦੀ ਪੁਲਿਸ ਨੇ ਕਰੇਨ ਬੁਲਾ ਕੇ ਗੱਡੀ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement