Punjab News: ਜ਼ਮੀਨ ਗਿਰਵੀ ਰੱਖ ਕੇ ਲਏ ਕਰਜ਼ੇ ਦੀਆਂ 5000 ਐਂਟਰੀਆਂ ਗਾਇਬ
Published : Feb 3, 2024, 2:04 pm IST
Updated : Feb 3, 2024, 2:04 pm IST
SHARE ARTICLE
Image: For representation purpose only.
Image: For representation purpose only.

ਸਹਿਕਾਰੀ ਬੈਂਕ ਤੋਂ ਕਰਜ਼ਾ ਲੈਣ ਵਾਲੇ 500 ਲੋਕਾਂ ਨੇ ਜ਼ਮੀਨਾਂ ਹੀ ਵੇਚ ਦਿਤੀਆਂ

Punjab News: ਇਨ੍ਹੀਂ ਦਿਨੀਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਸੀਨੀਅਰ ਅਧਿਕਾਰੀ ਚਿੰਤਾ ਵਿਚ ਹਨ। ਦਰਅਸਲ ਜਿਨ੍ਹਾਂ ਕਿਸਾਨਾਂ ਨੂੰ ਜ਼ਮੀਨ ਗਿਰਵੀ ਰੱਖ ਕੇ ਲੰਮੇ ਸਮੇਂ ਲਈ ਕਰਜ਼ਾ ਦਿਤਾ ਗਿਆ ਹੈ, ਉਨ੍ਹਾਂ ਦੇ ਜ਼ਮੀਨੀ ਨੰਬਰਾਂ 'ਤੇ ਦਰਜ ਐਂਟਰੀਆਂ ਗਾਇਬ ਹਨ। ਮਾਲ ਵਿਭਾਗ ਦੇ ਰਿਕਾਰਡ ਵਿਚੋਂ 5000 ਅਜਿਹੀਆਂ ਐਂਟਰੀਆਂ ਗਾਇਬ ਹਨ।

ਸ਼ੁੱਕਰਵਾਰ ਨੂੰ ਹੋਈ ਮੀਟਿੰਗ ਵਿਚ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਇਨ੍ਹਾਂ ਸਾਰੀਆਂ ਐਂਟਰੀਆਂ ਦੇ ਗਾਇਬ ਹੋਣ ਬਾਰੇ ਪਤਾ ਲਗਾਉਣ ਲਈ ਕਿਹਾ ਗਿਆ ਹੈ। ਇਹ ਵੀ ਪਤਾ ਲਗਾਉਣ ਲਈ ਕਿਹਾ ਗਿਆ ਕਿ ਕੀ ਵਿਭਾਗੀ ਅਣਗਹਿਲੀ ਕਾਰਨ ਇਹ ਐਂਟਰੀਆਂ ਜ਼ਮੀਨਾਂ ਦੀ ਨਵੀਂ ਜਮ੍ਹਾਂਬੰਦੀ ਵਿਚ ਦਰਜ ਹੋਣ ਲਈ ਰਹਿ ਗਈਆਂ ਹਨ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਹੈ।

ਇੰਨਾ ਹੀ ਨਹੀਂ, ਇਹ ਵੀ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ ਇਸ ਜ਼ਮੀਨ 'ਤੇ ਕਿੰਨਾ ਕਰਜ਼ਾ ਲਿਆ ਗਿਆ ਹੈ। ਹਾਲਾਂਕਿ ਕਈ ਸੀਨੀਅਰ ਅਧਿਕਾਰੀ ਅਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਲਈ ਕਹਿ ਰਹੇ ਹਨ ਕਿ 5000 ਗਾਇਬ ਹੋਈਆਂ ਐਟਰੀਆਂ ਵਿਚੋਂ 1300 ਬਹਾਲ ਕਰ ਦਿਤੀਆਂ ਹਨ ਪਰ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਇਨ੍ਹਾਂ ਵਿਚੋਂ ਜਿਨ੍ਹਾਂ 500 ਲੋਕਾਂ ਨੇ ਅਪਣੀਆਂ ਜ਼ਮੀਨਾਂ ਨੂੰ ਵੇਚਿਆ ਹੈ, ਉਨ੍ਹਾਂ ਦਾ ਕਰਜ਼ਾ ਵਾਪਸ ਆ ਜਾਵੇਗਾ ਜਾਂ ਨਹੀਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਦੋ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਦੇ ਸਾਹਮਣੇ ਵੀ ਆਇਆ ਸੀ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕਮੇਟੀ ਨੇ ਸਖ਼ਤ ਹਦਾਇਤਾਂ ਦਿਤੀਆਂ ਹਨ ਕਿ ਜਿਨ੍ਹਾਂ 500 ਐਂਟਰੀਆਂ ਦੀ ਜ਼ਮੀਨ ਵੇਚੀ ਗਈ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਐਂਟਰੀਆਂ 'ਤੇ ਕਿੰਨਾ ਕਰਜ਼ਾ ਹੈ, ਇਸ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿਤੀ ਜਾਵੇ।

ਦਰਅਸਲ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਤੋਂ ਬਾਅਦ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿਚ ਰੈੱਡ ਐਂਟਰੀ ਕੀਤੀ ਜਾਂਦੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਸ ਜ਼ਮੀਨ 'ਤੇ ਕਰਜ਼ਾ ਲਿਆ ਗਿਆ ਹੈ, ਪਰ ਪਤਾ ਲੱਗਿਆ ਹੈ ਕਿ ਪੰਜ ਹਜ਼ਾਰ ਐਂਟਰੀਆਂ ਰਿਕਾਰਡ ਵਿਚੋਂ ਗਾਇਬ ਪਾਈਆਂ ਗਈਆਂ ਹਨ | ਉਦੋਂ ਤੋਂ ਵਿਭਾਗ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਜਿਹਾ ਜਾਣਬੁੱਝ ਕੇ ਕੀਤਾ ਗਿਆ ਜਾਂ ਗਲਤੀ ਨਾਲ ਹੋਇਆ ਹੈ।

ਕਿਉਂਕਿ 500 ਦੇ ਕਰੀਬ ਅਜਿਹੀਆਂ ਐਂਟਰੀਆਂ ਵੀ ਪਾਈਆਂ ਗਈਆਂ ਹਨ, ਜਿਨ੍ਹਾਂ ਦੀ ਜ਼ਮੀਨ ਅੱਗੇ ਵੇਚ ਦਿਤੀ ਗਈ, ਇਸ ਲਈ ਐਂਟਰੀਆਂ ਗਾਇਬ ਹੋਣ ਦੇ ਮਾਮਲੇ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਵਿਭਾਗੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਇਹ ਮਾਮਲਾ ਵਿਜੀਲੈਂਸ ਨੂੰ ਦੇ ਕੇ ਕਾਰਵਾਈ ਕਰਨਾ ਚਾਹੁੰਦੀ ਸੀ ਪਰ ਵਿਭਾਗੀ ਅਧਿਕਾਰੀਆਂ ਨੇ 15 ਦਿਨ ਦਾ ਸਮਾਂ ਹੋਰ ਮੰਗਿਆ ਹੈ। ਇਸੇ ਲਈ ਵਿਭਾਗ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਗਾਇਬ ਐਂਟਰੀਆਂ ਨੂੰ ਬਹਾਲ ਕਰਨ ਲਈ ਸਾਰੇ ਬੈਂਕਾਂ ਅਤੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਲਿਖਿਆ ਗਿਆ ਹੈ।

(For more Punjabi news apart from 5000 entries of land mortgage loans are missing, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement