Jalandhar news: ਜਲੰਧਰ 'ਚ ਸਾਈਬਰ ਠੱਗਾਂ ਨੇ ਜਾਲ 'ਚ ਫਸਾ ਕੇ 2 ਭੈਣਾਂ ਤੋਂ ਮਾਰੀ 19 ਲੱਖ ਰੁਪਏ ਦੀ ਠੱਗੀ
Published : Feb 3, 2024, 9:23 am IST
Updated : Feb 3, 2024, 9:40 am IST
SHARE ARTICLE
Cyber Thugs cheated 2 sisters of 19 lakh rupees Jalandhar news in punjabi
Cyber Thugs cheated 2 sisters of 19 lakh rupees Jalandhar news in punjabi

Jalandhar news: ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਦਾ ਦਿਤਾ ਸੀ ਲਾਲਚ

Cyber Thugs cheated 2 sisters of 19 lakh rupees Jalandhar news in punjabi ਛ ਜਲੰਧਰ 'ਚ ਸਾਈਬਰ ਠੱਗਾਂ ਨੇ ਦੋ ਭੈਣਾਂ ਨਾਲ ਕਰੀਬ 19 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੀੜਤਾਂ ਨੂੰ ਸਾਈਬਰ ਠੱਗਾਂ ਨੇ ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਦੇ ਨਾਂ 'ਤੇ ਫਸਾਇਆ ਸੀ। ਥਾਣਾ-8 ਦੀ ਪੁਲਿਸ ਨੇ ਅਮਨ ਨਗਰ ਦੀ ਰਹਿਣ ਵਾਲੀ ਰਿਤੂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੀੜਤਾ ਦੇ ਅਕਾਊਂਟ ਸਟੇਟਮੈਂਟ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਪੈਸੇ ਦੇ ਸਰੋਤ ਦਾ ਪਤਾ ਲਗਾ ਰਹੀ ਹੈ।

ਇਹ ਵੀ ਪੜ੍ਹੋ: Ludhiana News: ਨੌਜਵਾਨ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼, ਘਬਰਾਏ ਲੋਕ

ਅਮਨ ਨਗਰ ਦੀ ਰਹਿਣ ਵਾਲੀ ਰਿਤੂ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਵਿੱਚ ਦੋਵਾਂ ਭੈਣਾਂ ਨੂੰ ਇੱਕ ਅਣਪਛਾਤੇ ਨੰਬਰ ਰਾਹੀਂ ਸ਼ੇਅਰ ਬਾਜ਼ਾਰ ਵਿਚ ਪੈਸਾ ਲਗਾਉਣ ਬਾਰੇ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਸੀ। ਗਰੁੱਪ ਦਾ ਨਾਂ ਸੀ ਐਲੀਵਰਲਡ ਵੈਲਥ ਟਰੇਨਿੰਗ ਕੈਂਪ ਸੀ। ਇਸ ਵਿੱਚ ਸ਼ੇਅਰ ਬਾਜ਼ਾਰ ਵਪਾਰ ਲਈ ਸੁਝਾਅ ਦਿੱਤੇ ਗਏ ਸਨ। ਗਰੁੱਪ ਨਾਲ ਜੁੜੇ ਲੋਕਾਂ ਨੂੰ ਦੱਸਿਆ ਗਿਆ ਕਿ ਵਪਾਰ ਕਿਵੇਂ ਕੀਤਾ ਜਾਂਦਾ ਹੈ ਅਤੇ ਪੈਸਾ ਬਾਜ਼ਾਰ ਵਿੱਚ ਕਿਵੇਂ ਘੁੰਮਦਾ ਹੈ।

ਇਹ ਵੀ ਪੜ੍ਹੋ: Indian Students Death Report News: 5 ਸਾਲਾਂ 'ਚ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ ਹੈ ਸਭ ਤੋਂ ਅਸੁਰੱਖਿਅਤ

ਰਿਤੂ ਨੇ ਪੁਲਿਸ ਨੂੰ ਦੱਸਿਆ ਕਿ ਜਨਵਰੀ ਵਿੱਚ ਉਕਤ ਗਰੁੱਪ ਨੂੰ ਇੱਕ ਲਿੰਕ ਭੇਜਿਆ ਗਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਆਈਡੀ ਬਣਾਉਣ ਤੋਂ ਬਾਅਦ ਇਸ ਵਿੱਚ ਕੁਝ ਪੈਸਾ ਲਗਾ ਦਿਤਾ ਜਾਵੇ। ਦੋਵੇਂ ਭੈਣਾਂ ਨੇ ਵਿਸ਼ਵਾਸ ਕੀਤਾ ਅਤੇ ਕੁਝ ਪੈਸਾ ਨਿਵੇਸ਼ ਕੀਤਾ। ਵਿਆਜ ਵਸੂਲਣ ਤੋਂ ਬਾਅਦ ਉਕਤ ਪੈਸੇ ਹੋਰ ਹੋ ਗਏ। ਇਹ ਸਿਲਸਿਲਾ 2-3 ਵਾਰ ਚੱਲਦਾ ਰਿਹਾ। ਉਕਤ ਪੈਸੇ ਉਸ ਦੇ ਖਾਤੇ ਵਿਚ ਸਮੇਂ ਸਿਰ ਆ ਗਏ ਅਤੇ ਉਸ ਦਾ ਬਕਾਇਆ ਵਧਦਾ ਗਿਆ। ਇਹ ਸਾਰੇ ਲੈਣ-ਦੇਣ ਦਸੰਬਰ ਦੇ ਹਨ।

ਰਿਤੂ ਨੇ ਦੱਸਿਆ ਕਿ ਜਦੋਂ ਪੈਸੇ ਵਧੇ ਤਾਂ ਉਸ ਨੇ ਕਰੀਬ 3.25 ਲੱਖ ਰੁਪਏ ਅਤੇ ਉਸ ਦੀ ਭੈਣ ਨੇ ਉਕਤ ਖਾਤੇ ਰਾਹੀਂ ਕਰੀਬ 15.66 ਲੱਖ ਰੁਪਏ ਦਾ ਨਿਵੇਸ਼ ਕੀਤਾ। ਉਸ ਦੇ ਟਰੇਡਿੰਗ ਖਾਤੇ 'ਚ ਉਕਤ ਪੈਸੇ ਵੀ ਵਧਦੇ ਨਜ਼ਰ ਆਏ। ਜਿਸ ਤੋਂ ਬਾਅਦ ਜਦੋਂ ਦੋਵੇਂ ਭੈਣਾਂ ਨੇ ਉਕਤ ਟਰੇਡਿੰਗ ਖਾਤੇ 'ਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਸੇ ਨਹੀਂ ਨਿਕਲੇ। 31 ਜਨਵਰੀ ਨੂੰ ਸੁਨੇਹਾ ਆਇਆ ਕਿ 20 ਫੀਸਦੀ ਵਿਆਜ ਜਮ੍ਹਾ ਨਾ ਕਰਵਾਉਣ ਕਾਰਨ ਉਸ ਦਾ ਖਾਤਾ ਲਾਕ ਹੋ ਗਿਆ ਹੈ।

ਇਹ ਵੀ ਪੜ੍ਹੋ: Bassi Pathana News: ਬੱਚਾ ਨਾ ਹੋਣ 'ਤੇ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਜਿਸ ਤੋਂ ਬਾਅਦ ਉਸ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਆਪਣੇ ਵਟਸਐਪ ਗਰੁੱਪ ਦੇ ਪ੍ਰਬੰਧਕ ਨੂੰ ਦਿਤੀ ਪਰ ਉਸ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਦੋ ਦਿਨ ਬਾਅਦ ਉਸ ਨੂੰ ਸਮੂਹ ਵਿੱਚੋਂ ਕੱਢ ਦਿੱਤਾ ਗਿਆ। ਜਿਸ ਤੋਂ ਬਾਅਦ ਪੀੜਤਾ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਫਿਰ ਦੋਵੇਂ ਭੈਣਾਂ ਨੇ ਮਾਮਲੇ ਦੀ ਸ਼ਿਕਾਇਤ ਸਿਟੀ ਪੁਲਸ ਨੂੰ ਕੀਤੀ। ਮਾਮਲਾ ਸਾਈਬਰ ਸੈੱਲ ਨੂੰ ਭੇਜਿਆ ਗਿਆ ਅਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।

ਤਾਜ਼ਾ ਅਪਡੇਟਸ ਲ ਸਾਡੇ Whatsapp Broadcast Channel ਨਾਲ ਜੁੜੋ।

(For more news apart from, Cyber Thugs cheated 2 sisters of 19 lakh rupees Jalandhar news in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement