
ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਚ ਰੋਜ਼ਾਨਾ ਪ੍ਰਬੰਧਕਾਂ ਵਲੋਂ ਵੱਡੀ ਮਾਤਰਾ ਵਿਚ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਤੋਂ ਬਚਣ...
ਅੰਮ੍ਰਿਤਸਰ : ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਚ ਰੋਜ਼ਾਨਾ ਪ੍ਰਬੰਧਕਾਂ ਵਲੋਂ ਵੱਡੀ ਮਾਤਰਾ ਵਿਚ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਤੋਂ ਬਚਣ ਵਾਲੀ ਵੇਸਟ ਦੇ ਨਿਪਟਾਰੇ ਲਈ ਨਗਰ-ਨਿਗਮ ਵਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿਚ ਲੰਗਰ ਤੋਂ ਬਚਣ ਵਾਲੀ ਵੇਸਟ ਦੀ ਵਰਤੋ ਕਰਕੇ ਗੈਸ ਤਿਆਰ ਕੀਤੀ ਜਾਵੇਗੀ। ਸ਼੍ਰੀ ਹਰਮੰਦਿਰ ਸਾਹਿਬ ਵਿਚ ਚੱਲ ਰਹੇ ਦੁਨੀਆਂ ਦੇ ਸਭ ਤੋਂ ਵੱਡੇ ਲੰਗਰ ਘਰ ਵਿਚ ਰੋਜ਼ਾਨਾ ਇਕ ਲੱਖ ਦੇ ਕਰੀਬ ਲੋਕ ਲੰਗਰ ਛਕਦੇ ਹਨ,
Waste
ਲੰਗਰ ਤਿਆਰ ਕਰਦੇ ਸਮੇਂ ਸਬਜ਼ੀਆਂ ਦੀ ਵੇਸਟ ਅਤੇ ਸੰਗਤਾਂ ਦੇ ਲੰਗਰ ਛਕਣ ਤੋਂ ਉਪਰੰਤ ਬਚੀ ਵੇਸਟ ਦੇ ਨਿਪਟਾਰੇ ਲਈ ਨਗਰ ਨਿਗਮ ਵਲੋਂ ਇਸ ਅਸਥਾਨ ਉਤੇ ਪਲਾਂਟ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਵੇਸਟ ਤੋਂ ਗੈਸ ਤਿਆਰ ਹੋਵੇਗੀ। ਜਾਣਕਾਰੀ ਮੁਤਾਬਕ ਲੰਗਰ ਦੇ ਵੇਸਟ ਤੋਂ ਤਿਆਰ ਹੋਣ ਵਾਲੀ ਗੈਸ ਨਾਲ ਬਹੁਤ ਫਾਇਦਾ ਹੋਵੇਗਾ ਅਤੇ ਇਸ ਗੈਸ ਦੀ ਵਰਤੋਂ ਲੰਗਰ ਤਿਆਰ ਕਰਨ ਲਈ ਕੀਤੀ ਜਾਵੇਗੀ ਅਤੇ ਇਸ ਗੈਸ ਦੀ ਵਰਤੋਂ ਕਰਨ ’ਤੇ ਗੈਸ ਸਿਲੰਡਰ ਦੀ ਲਾਗਤ ਅਤੇ ਪ੍ਰਦੂਸ਼ਣ ਦੀ ਮਾਤਰਾ ਘੱਟ ਜਾਵੇਗੀ।