
ਮਹਾਰਾਸ਼ਟਰ ਦੇ ਜ਼ਿਲ੍ਹਾ ਉਸਮਾਨਾਬਾਦ ਵਿਚ ਵੀਰਵਾਰ ਦੀ ਰਾਤ ਅਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਪਤਨੀ ਦੀ ਮਾਮੂਲੀ ਤਕਰਾਰ ਤੋਂ ...
ਚੰਡੀਗੜ੍ਹ: ਮਹਾਰਾਸ਼ਟਰ ਦੇ ਜ਼ਿਲ੍ਹਾ ਉਸਮਾਨਾਬਾਦ ਵਿਚ ਵੀਰਵਾਰ ਦੀ ਰਾਤ ਅਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਪਤਨੀ ਦੀ ਮਾਮੂਲੀ ਤਕਰਾਰ ਤੋਂ ਬਾਅਦ ਪਤੀ ਨੇ ਅਪਣੀ ਗਰਭਵਤੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਇਸ ਤੋਂ ਬਾਅਦ ਮੁਲਜ਼ਮ ਰਾਤ ਭਰ ਪਤਨੀ ਦੀ ਲਾਸ਼ ਦੇ ਕੋਲ ਸੁੱਤਾ ਰਿਹਾ ਅਤੇ ਸ਼ੁੱਕਰਵਾਰ ਸਵੇਰੇ ਖ਼ੁਦ ਥਾਣੇ ਜਾ ਕੇ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿਤਾ।
ਮੁਲਜ਼ਮ ਵਿਨੋਦ ਬੋਰਬੇਲ ਕਮਿਸ਼ਨ ਏਜੰਟ ਹੈ। ਪ੍ਰਿਅੰਕਾ ਤੁਲਜਾਪੁਰ ਵਿਚ ਨਰਸ ਲੱਗੀ ਸੀ। ਉਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਵਿਆਹ ਤੋਂ ਬਾਅਦ ਮੁਲਜ਼ਮ ਵਿਨੋਦ ਉਨ੍ਹਾਂ ਕੋਲੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਸੇ ਗੱਲ 'ਤੇ ਪ੍ਰਿਅੰਕਾ ਤੇ ਉਸ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਵਿਨੋਦ ਪ੍ਰਿਅੰਕਾ ਦੀ ਕੁੱਟਮਾਰ ਵੀ ਕਰਦਾ ਸੀ।
ਪੁਲਿਸ ਮੁਤਾਬਕ ਵਿਨੋਦ ਧਨਸਿੰਘ ਪਵਾਰ ਤੇ ਪ੍ਰਿਅੰਕਾ ਰਾਠੋਰ ਦਾ ਨੌਂ ਮਹੀਨੇ ਪਹਿਲਾ ਵਿਆਹ ਹੋਇਆ ਸੀ। ਪ੍ਰਿਅੰਕਾ ਚਾਰ ਮਹੀਨੇ ਬਾਅਦ ਮਾਂ ਬਣਨ ਵਾਲੀ ਸੀ। ਮੁਲਜ਼ਮ ਪਤੀ ਨੇ ਅਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਵੀਰਵਾਰ ਦੀ ਰਾਤ ਉਨ੍ਹਾਂ ਦੋਵਾਂ ਦਾ ਝਗੜਾ ਏਨਾ ਵੱਧ ਗਿਆ ਕਿ ਉਸਨੇ ਅਪਣੀ ਪਤਨੀ ਦਾ ਕਤਲ ਕਰ ਦਿਤਾ।