20 ਸਾਲਾਂ ਤੋਂ ਸਿੰਘ ਸ਼ਹੀਦਾਂ ਦੇ ਮਾਡਲ ਬਣਾਉਂਦਾ ਆ ਰਿਹੈ ਪਰਵਿੰਦਰ ਸਿੰਘ ਆਰਟਿਸਟ
Published : Mar 3, 2020, 8:38 am IST
Updated : Mar 3, 2020, 8:38 am IST
SHARE ARTICLE
Photo
Photo

ਪਰਵਿੰਦਰ ਸਿੰਘ ਆਰਟਿਸਟ ਕਰੀਬ 20 ਸਾਲਾਂ ਤੋਂ ਸਿੰਘ ਸ਼ਹੀਦਾਂ ਦੇ ਮਾਡਲ ਬਣਾਉਂਦਾ ਆ ਰਿਹਾ ਹੈ ਪਰ ਅੱਜ ਤਕ ਕਿਸੇ ਵੀ ਸਰਕਾਰ ਨੇ ਪਰਵਿੰਦਰ ਸਿੰਘ ਦੀ ਬਾਂਹ ਨਹੀਂ ਫੜੀ।

ਐਸ.ਏ.ਐਸ.ਨਗਰ: ਪਰਵਿੰਦਰ ਸਿੰਘ ਆਰਟਿਸਟ ਕਰੀਬ 20 ਸਾਲਾਂ ਤੋਂ ਸਿੰਘ ਸ਼ਹੀਦਾਂ ਦੇ ਮਾਡਲ ਬਣਾਉਂਦਾ ਆ ਰਿਹਾ ਹੈ ਪਰ ਅੱਜ ਤਕ ਕਿਸੇ ਵੀ ਸਰਕਾਰ ਨੇ ਪਰਵਿੰਦਰ ਸਿੰਘ ਦੀ ਬਾਂਹ ਨਹੀਂ ਫੜੀ।

PhotoPhoto

ਪਰਵਿੰਦਰ ਸਿੰਘ ਆਰਟਿਸਟ ਨੇ ਦਸਿਆ ਕਿ ਮੈਂ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਕੁਰਬਾਨੀਆਂ ਭਰੇ ਗੋਰਵਮਈ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਸਿੱਖ ਅਜਾਇਬ ਘਰ ਬਣਾਉਣਾ ਚਾਹੁੰਦਾ ਹਾਂ ਜਿਸ ਵਿਚ ਆ ਕੇ ਬੱਚੇ ਕੁਰਬਾਨੀਆਂ ਭਰੇ ਗੌਰਵਮਈ ਸਿੱਖ ਇਤਿਹਾਸ ਦੇ ਫ੍ਰੀ ਦਰਸ਼ਨ ਕਰ ਸਕਣ।

PhotoPhoto

ਪਰ ਬਹੁਤ ਅਪੀਲਾਂ ਕਰਨ ਦੇ ਬਾਵਜੂਦ ਪੰਜਾਬ ਦੀਆਂ ਸਰਕਾਰਾਂ ਨੇ ਕੋਈ ਪੱਲਾ ਨਹੀਂ ਫੜਿਆ। ਸਮੇਂ ਸਮੇਂ 'ਤੇ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਵੀ ਸਿੱਖ ਅਜਾਇਬ ਘਰ ਵਿਚ ਆਉਂਦੇ ਰਹੇ ਅਤੇ ਹੁਣ ਕਾਂਗਰਸ ਸਰਕਾਰ ਦੇ ਮੰਤਰੀ ਵੀ ਆ ਚੁੱਕੇ ਹਨ।

PhotoPhoto

ਜ਼ਮੀਨ ਪੱਕੀ ਕਰਨ ਦਾ ਵਾਅਦਾ ਅਤੇ ਮਾਲੀ ਮਦਦ ਦੇਣ ਦਾ ਵੀ ਭਰੋਸਾ ਦਿਤਾ ਪਰ ਅਜੇ ਤੱਕ ਕੋਈ ਵੀ ਵਾਅਦਾ ਪੁਰਾ ਨਹੀਂ ਕੀਤਾ।  ਪ੍ਰਿੰਟ ਮੀਡੀਆ ਅਤੇ ਟੀਵੀ ਚੈਨਲਾਂ ਨੇ ਵੀ ਸਿੱਖ ਅਜਾਇਬ ਘਰ ਦਾ ਕਾਫੀ ਪ੍ਰਚਾਰ ਕੀਤਾ ਪਰ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ।

Punjab govtPhoto

ਪਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਭਰੇ ਮੰਨ ਨਾਲ ਦਸਿਆ ਕਿ ਮੈਂ ਹੁਣ ਕੀ ਕਰਾਂ, ਨਾ ਪੰਜਾਬ ਸਰਕਾਰ ਕੋਈ ਮਦਦ ਕਰਦੀ ਹੈ ਨਾ ਹੀ ਕੋਈ ਗੁਰਦਵਾਰਾ ਪ੍ਰਬੰਧ ਕਮੇਟੀ, ਨਾ ਕੋਈ  ਧਾਰਮਕ ਜਥੇਬੰਦੀਆਂ। ਸਿੱਖ ਸੰਗਤਾਂ ਸਿੱਖ ਅਜਾਇਬ ਘਰ ਵਿਚ ਬਹੁਤ ਘੱਟ ਆ ਰਹੀਆਂ ਹਨ। ਇਕ ਵਾਰ ਹੋਰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਸਿੱਖ ਅਜਾਇਬ ਘਰ ਨੂੰ ਪੱਕੇ ਤੌਰ 'ਤੇ ਜ਼ਮੀਨ ਅਲਾਟ ਕਰੇ ਤਾਂ ਜੋ ਅਸੀ ਸਿੱਖ ਅਜਾਇਬ ਘਰ ਦੀ ਵਿਲਡਿੰਗ ਦੀ ਸੇਵਾ ਅਰੰਭ ਕਰ ਸਕੀਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement