
ਮਾਮਲਾ ਫਰੀਦਕੋਟ ਦੇ ਯੂਥ ਕਾਗਰਸ ਦੇ ਜਿਲ੍ਹਾ ਪ੍ਰਧਾਨ ਦੇ ਕਤਲ ਦਾ...
ਫਰੀਦਕੋਟ: ਫਰੀਦਕੋਟ ਦੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਕਤਲ ਮਾਮਲੇ ਵਿਚ ਅੱਜ ਫਰੀਦਕੋਟ ਪੁਲਿਸ ਨੇ ਦਿੱਲੀ ਪੁਲਿਸ ਦੀ ਹਾਜਰੀ ਵਿਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਥਿਤ ਤਿੰਨ ਦੋਸੀਆਂ ਸਾਹਿਲ ਵਰਮਾਂ ਸੁਖਵਿੰਦਰ ਸੰਨੀ ਅਤੇ ਗੁਵਿੰਦਰ ਗੋਰਾ ਨੂੰ ਫਰੀਦਕੋਟ ਦੇ ਸੀਜੇਐਮ ਸਾਹਿਬ ਦੀ ਅਦਾਲਤ ਵਿਚ ਪੇਸ ਕੀਤਾ ਜਿੱਥੋਂ ਮਾਨਯੋਗ ਅਦਾਲਤ ਨੇ ਤਿੰਨਾਂ ਕਥਿਤ ਦੋਸੀਆ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ
high court
। ਇਸ ਮੌਕੇ ਜਾਣਕਾਰੀ ਦਿੰਦਿਆਂ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਸੇਵਾ ਸਿੰਘ ਮੱਲ੍ਹੀ ਨੇ ਕਿਹਾ ਕਿ ਅੱਜ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਕਥਿਤ ਦੋਸੀਆ ਸਾਹਿਲ ਵਰਮਾਂ, ਸੁਖਵਿੰਦਰ ਸੰਨੀ ਅਤੇ ਗੁਰਵਿੰਦਰ ਗੋਰਾ ਨੂੰ ਫਰੀਦਕੋਟ ਅਦਾਲਤ ਵਿਚ ਪੇਸ ਕੀਤਾ ਗਿਆ ਜਿਨਾਂ ਦਾ ਮਾਨਯੋਗ ਅਦਾਲਤ ਨੇ ਪੁਲਿਸ ਨੂੰ 5 ਦਿਨ ਦਾ ਰਿਮਾਂਡ ਦਿੱਤਾ ਹੈ। ਉਹਨਾ ਕਿਹਾ ਕਿ 8 ਮਾਰਚ ਨੂੰ ਮੁੜ ਕਥਿਤ ਦੋਸੀਆ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Police Officer
ਇਸ ਮੌਕੇ ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾ ਗ੍ਰਿਫਤਾਰ ਕੀਤੇ ਗਏ 5 ਦੋਸੀਆਂ ਨੂੰ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਅਤੇ ਹੁਣ ਇਹਨਾਂ ਤਿੰਨ ਕਥਿਤ ਦੋਸੀਆ ਤੋਂ ਪੁਛਗਿੱਛ ਕੀਤੀ ਜਾਵੇਗੀ। ਇਕ ਸਾਵਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਹਨਾਂ ਤਿੰਨਾਂ ਦੋਸੀਆ ਨੇ ਕਥਿਤ ਕਾਤਲਾਂ ਨੂੰ ਮੋਟਰਸਾਇਕਲ ਅਤੇ ਹਥਿਆਰ ਮੁੱਹਈਆ ਕਰਵਾਏ ਸਨ ਅਤੇ ਗੁਰਲਾਲ ਭਲਵਾਨ ਦੀ ਰੈਕੀ ਕੀਤੀ। ਉਹਨਾਂ ਕਿਹਾ ਕਿ ਇਸ ਮਾਮਲੇ ਨਾਲ ਸੰਬਧਿਤ ਕਿਸੇ ਨੂੰ ਵੀ ਬਖਸਿਆ ਨਹੀਂ ਜਾਵੇਗਾ।