
ਕੇਸ ਦੇ ਮੁੱਖ ਸਾਜਿਸ਼ਕਰਤਾ ਗੋਲਡੀ ਬਰਾੜ ਕਨੇਡਾ ਦਾ ਹੈ ਨਜਦੀਕੀ ਰਿਸ਼ਤੇਦਾਰ...
ਚੰਡੀਗੜ੍ਹ: ਚਾਰ ਦਿਨ ਪਹਿਲਾਂ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਮਵਾਰ ਨੂੰ ਫਰੀਦਕੋਟ ਪੁਲਿਸ ਨੇ ਕਤਲ ਲਈ ਸੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਪਿੰਡ ਘਣੀਏਵਾਲਾ ਦੇ ਗੁਰਪਿੰਦਰ ਸਿੰਘ ਨਾਮਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਉੱਤੇ ਲਿਆ ਜਾਵੇਗਾ।
Gurlal Bhalwan
ਕਥਿਤ ਦੋਸ਼ੀ ਗੁਰਪਿੰਦਰ ਸਿੰਘ, ਕਨੇਡਾ ਵਿੱਚ ਬੈਠੇ ਗੋਲਡੀ ਬਰਾੜ ਦਾ ਕਰੀਬੀ ਰਿਸ਼ਤੇਦਾਰ ਹੈ ਜੋਕਿ ਭਲਵਾਨ ਦੇ ਕਤਲ ਮਾਮਲੇ ਦਾ ਮੁੱਖ ਸਾਜਿਸ਼ਕਰਤਾ ਹੈ। ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਭਲਵਾਨ ਦੇ ਕਤਲ ਤੋਂ ਬਾਅਦ ਜਿਲਾ ਪੁਲਿਸ ਨੇ ਵੀ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਸੀ ਅਤੇ ਪੜਤਾਲ ਵਿੱਚ ਸਾਹਮਣੇ ਆਏ ਤੱਥਾਂ ਤੋਂ ਬਾਅਦ ਪੁਲਿਸ ਨੇ ਗੁਰਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
Arrest
ਪੁਲਿਸ ਦੇ ਅਨੁਸਾਰ ਗੋਲਡੀ ਬਰਾੜ ਨੇ ਆਪਣੇ ਕਿਸੇ ਗੁਰਗੇ ਤੋਂ ਗੁਰਪਿੰਦਰ ਸਿੰਘ ਤੱਕ ਹਥਿਆਰ ਪਹੁੰਚਾਏ ਸਨ ਜੋਕਿ ਕਤਲ ਨੂੰ ਅੰਜਾਮ ਦੇਣ ਲਈ ਗੁਰਿੰਦਰ ਪਾਲ ਉਰਫ ਗੋਰਾ ਭਾਊ ਦੇ ਨਾਲ ਆਏ ਹਰਿਆਣੇ ਦੇ ਗੈਂਗਸਟਰ ਕਾਲ਼ਾ ਜਠੇੜੀ ਵੱਲੋਂ ਭੇਜੇ ਦੋਨਾਂ ਸ਼ੂਟਰਾਂ ਰਾਜਨ ਅਤੇ ਛੋਟੂ ਨੂੰ ਮੁਹੱਈਆ ਕਰਵਾਏ ਗਏ। ਉੱਧਰ ਦਿੱਲੀ ਪੁਲਿਸ ਵੱਲੋਂ ਤਿੰਨ ਕਥਿਤ ਦੋਸੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਰੀਦਕੋਟ ਪੁਲਿਸ ਦੀ ਇੱਕ ਟੀਮ ਨੇ ਵੀ ਦਿੱਲੀ ਵਿੱਚ ਡੇਰਾ ਲਗਾ ਲਿਆ ਹੈ ਅਤੇ ਉਹ ਦਿੱਲੀ ਪੁਲਿਸ ਦੇ ਨਾਲ ਮਿਲਕੇ ਦੋਸੀਆਂ ਤੋਂ ਪੁੱਛਗਿਛ ਕਰਨ ਵਿੱਚ ਲੱਗੀ ਹੋਈ ਹੈ।
arrest
ਦਿੱਲੀ ਪੁਲਿਸ ਦੇ ਰਿਮਾਂਡ ਦੀ ਮਿਆਦ ਖਤਮ ਹੁੰਦੇ ਹੀ ਇਹਨਾਂ ਤਿੰਨਾਂ ਕਥਿਤ ਦੋਸੀਆਂ ਨੂੰ ਪ੍ਰੋਟਕਸ਼ਨ ਵਾਰੰਟ ਤੇ ਫਰੀਦਕੋਟ ਲਿਆਂਦਾ ਜਾਵੇਗਾ। ਉਧਰ ਦੂਜੇ ਪਾਸੇ ਗੋਲਡੀ ਬਰਾੜ ਦੇ ਇੱਕ ਸਾਥੀ ਨੂੰ ਸਾਢੇ ਤਿੰਨ ਮਹੀਨੇ ਪੁਰਾਣੇ ਇਕ ਫਾਇਰਿੰਗ ਕੇਸ ਵਿੱਚ ਰਿਮਾਂਡ ਉੱਤੇ ਲਿਆ ਗਿਆ ਹੈ ਜਿਲਾ ਪੁਲਿਸ ਨੇ ਗੁਰਲਾਲ ਸਿੰਘ ਭਲਵਾਨ ਦੇ ਕਤਲ ਦੇ ਮੁੱਖ ਸਾਜਿਸ਼ਕਰਤਾ ਗੋਲਡੀ ਬਰਾੜ ਦੇ ਇੱਕ ਕਰੀਬੀ ਗੈਂਗਸਟਰ ਸਾਵਨ ਕੁਮਾਰ ਉਰਫ ਅਸ਼ੀਸ਼ ਉਰਫ ਜੇਡੀ ਨੂੰ ਸਾਢੇ ਤਿੰਨ ਮਹੀਨੇ ਪੁਰਾਣੇ ਫਾਇਰਿੰਗ ਮਾਮਲੇ ਵਿੱਚ ਪ੍ਰੋਟਕਸ਼ਨ ਵਾਰੰਟ ਤੇ ਲਿਆ ਕੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਹੈ।
Haryana Police
ਉਸਨੂੰ ਗੁਰੂਗਰਾਮ ਜੇਲ੍ਹ ਤੋਂ ਲਿਆਕੇ ਸੋਮਵਾਰ ਨੂੰ ਫਰੀਦਕੋਟ ਦੇ ਸੀਜੇਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਘਟਨਾ ਬੀਤੇ ਸਾਲ 11 ਨਵੰਬਰ ਨੂੰ ਸਾਹਮਣੇ ਆਈ ਸੀ। ਉਸ ਦਿਨ ਰਾਤ 10 ਵਜੇ ਫਰੀਦਕੋਟ ਦੇ ਰਜਤ ਕੁਮਾਰ ਸ਼ੈਫੀ ਨਾਮਕ ਨੌਜਵਾਨ ਤੇ ਜਾਨ ਲੈਣ ਦੀ ਨੀਯਤ ਨਾਲ ਫਾਇਰ ਕੀਤੇ ਗਏ ਸਨ। ਉਸ ਸਮੇਂ ਸ਼ੈਫੀ ਆਪਣੇ ਇੱਕ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਆਪਣੇ ਇੱਕ ਦੋਸਤ ਅਮਿਤ ਕੁਮਾਰ ਦੇ ਨਾਲ ਕਾਰ ਵਿੱਚ ਸਵਾਰ ਹੋਕੇ ਘਰ ਵਾਪਸ ਆ ਰਿਹਾ ਸੀ।
Haryana Police
ਇਸ ਘਟਨਾ ਦੀ ਸਾਜਿਸ਼ ਵੀ ਕਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਹੀ ਰਚੀ ਸੀ। ਭਲੇ ਹੀ ਪੁਲਿਸ ਨੇ ਸਾਵਣ ਨੂੰ ਪੁਰਾਣੇ ਕੇਸ ਵਿੱਚ ਰਿਮਾਂਡ ਤੇ ਲਿਆ ਹੈ ਲੇਕਿਨ ਮੰਨਿਆ ਜਾ ਰਿਹਾ ਹੈ ਕਿ ਉਸਤੋਂ ਪੁਲਿਸ ਭਲਵਾਨ ਦੀ ਹੱਤਿਆ ਮਾਮਲੇ ਵਿੱਚ ਵੀ ਸੁਰਾਗ ਉਗਲਵਾਉਣਾ ਚਾਹੁੰਦੀ ਹੈ।