Three people were cheated in Jalandhar: ਜਲੰਧਰ ’ਚ ਤਿੰਨ ਲੋਕਾਂ ਨਾਲ ਹੋਈ 8.60 ਲੱਖ ਰੁਪਏ ਦੀ ਠੱਗੀ, ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ

By : BALJINDERK

Published : Mar 3, 2024, 3:53 pm IST
Updated : Mar 3, 2024, 3:53 pm IST
SHARE ARTICLE
Three people were cheated in Jalandhar
Three people were cheated in Jalandhar

Three people were cheated in Jalandhar: ਟਰੈਵਲ ਏਜੰਟਾਂ ਨੇ 3 ਲੋਕਾਂ ਨਾਲ  8.60 ਲੱਖ ਦੀ ਠੱਗੀ ਮਾਰੀ, ਮਾਮਲਾ ਦਰਜ 

Three people were cheated in Jalandhar: ਜਲੰਧਰ ’ਚ  ਤਿੰਨ ਲੋਕਾਂ ਨਾਲ ਹੋਈ 8.60 ਲੱਖ ਰੁਪਏ ਦੀ ਠੱਗੀ, ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ, ਪੰਜਾਬ ਦੇ ਜਲੰਧਰ ’ਚ ਕੈਨੇਡਾ ਅਤੇ ਪੁਰਤਗਾਲ ਭੇਜਣ ਦੇ ਨਾਂ ’ਤੇ ਤਿੰਨ ਟਰੈਵਲ ਏਜੰਟਾਂ ਨੇ ਤਿੰਨ ਲੋਕਾਂ ਨਾਲ ਕਰੀਬ 8.60 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮ ਬੱਸ ਸਟੈਂਡ ਨੇੜੇ ਵਸਲ ਟਾਵਰ ਵਿੱਚ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਦੇ ਨਾਂ ਨਾਲ ਟਰੈਵਲ ਏਜੰਸੀ ਚਲਾਉਂਦੇ ਹਨ। ਮੁੱਖ ਮੁਲਜ਼ਮ ਦੀ ਪਛਾਣ ਸਿਧਾਰਥ ਕਟਾਰੀਆ ਵਾਸੀ ਜਲੰਧਰ ਵਜੋਂ ਹੋਈ ਹੈ।

 

ਇਹ ਵੀ ਪੜ੍ਹੋ:  Ponty Chaddha's Farmhouse News: ਮਰਹੂਮ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਰੁਪਏ ਦੇ ਫਾਰਮ ਹਾਊਸ 'ਤੇ ਚੱਲਿਆ ਬੁਲਡੋਜ਼ਰ


ਥਾਣਾ ਨਵੀ ਬਾਰਾਦਰੀ ਦੀ ਪੁਲਿਸ ਨੇ ਕਟਾਰੀਆ ਅਤੇ 3 ਹੋਰਾਂ ਖ਼ਿਲਾਫ਼ 3 ਵੱਖ-ਵੱਖ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਜਲ਼ਦ ਹੀ ਸਾਰਿਆਂ ਨੂੰ ਨੋਟਿਸ ਜਾਰੀ ਕਰਕੇ ਜਾਂਚ ’ਚ ਸ਼ਾਮਲ ਕਰੇਗੀ।

ਇਹ ਵੀ ਪੜ੍ਹੋ: BJP Lok Sabha List: ਭਾਜਪਾ ਨੇ 195 ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, PM ਮੋਦੀ ਸਮੇਤ 34 ਮੰਤਰੀਆਂ ਦੇ ਨਾਂ ਸ਼ਾਮਲ

ਕੈਨੇਡਾ ਭੇਜਣ ਦੇ ਨਾਂ ’ਤੇ ਔਰਤ ਨਾਲ ਕੀਤੀ ਠੱਗੀ
ਗੜ੍ਹਸ਼ੰਕਰ ਦੇ ਰਹਿਣ ਵਾਲੇ ਹਰਮੇਸ਼ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2021 ਵਿੱਚ ਉਹ ਕਟਾਰੀਆ ਦੇ ਦਫ਼ਤਰ ਗਿਆ ਸੀ। ਜਿੱਥੇ ਉਸ ਦੀ ਮੁਲਾਕਾਤ ਸਿਧਾਰਥ ਨਾਲ ਹੋਈ। ਦੋਵੇਂ ਇਸ ਗੱਲ ’ਤੇ ਸਹਿਮਤੀ ਹੋਈ ਕਿ ਕਟਾਰੀਆ ਦੀ ਪਤਨੀ ਨੂੰ ਕੈਨੇਡਾ ਭੇਜਣਗੇ। ਮੁਲਜ਼ਮ ਨੇ ਵੀਜ਼ਾ ਲਗਵਾਉਣ ਲਈ ਕਰੀਬ 9 ਲੱਖ ਰੁਪਏ ਦੀ ਮੰਗ ਕੀਤੀ।

 

ਇਹ ਵੀ ਪੜ੍ਹੋ: Punjab News: CM ਦੀ ਨੌਜਵਾਨਾਂ ਨੂੰ ਅਪੀਲਃ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ 'ਚ ਹਿੱਸੇਦਾਰ ਬਣਨ ਲਈ ਨਵੇਂ ਵਿਚਾਰਾਂ ਦੀ ਵਰਤੋਂ ਕਰੋ 


ਉਸ ਨੇ ਪੀੜਤਾ ਦੇ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ। ਪਹਿਲੇ ਪੀੜਤ ਨੇ 3.45 ਲੱਖ ਰੁਪਏ ਦਿੱਤੇ। ਪਰ ਮੁਲਜ਼ਮ ਨੇ ਨਾ ਤਾਂ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ।

 

(For more news apart from Three people were cheated in Jalandhar News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement