ਇਰਾਕ 'ਚ ਮਾਰੇ ਗਏ ਭਾਰਤੀਆਂ ਦਾ ਵੱਖ-ਵੱਖ ਥਾਵਾਂ 'ਤੇ ਹੋਇਆ ਅੰਤਮ ਸਸਕਾਰ
Published : Apr 3, 2018, 6:23 pm IST
Updated : Apr 3, 2018, 6:23 pm IST
SHARE ARTICLE
39 indians
39 indians

ਇਰਾਕ ਵਿਚ ਮਾਰੇ ਗਏ ਪਿੰਡ ਛਾਉਣੀ ਕਲਾਂ ਨਿਵਾਸੀ ਕਮਲਜੀਤ ਸਿੰਘ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਅੰਤਮ ਸਸਕਾਰ...

ਹੁਸਿਆਰਪੁਰ, 3 ਅਪ੍ਰੈਲ (ਹਰਪਾਲ ਸਿੰਘ): ਇਰਾਕ ਵਿਚ ਮਾਰੇ ਗਏ ਪਿੰਡ ਛਾਉਣੀ ਕਲਾਂ ਨਿਵਾਸੀ ਕਮਲਜੀਤ ਸਿੰਘ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਅੰਤਮ ਸਸਕਾਰ ਕਰ ਦਿਤਾ ਗਿਆ। ਉਹ ਅਪਣੇ ਪਿੱਛੇ  ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਪਿੰਡ ਜੈਤਪੁਰ ਨਿਵਾਸੀ ਗੁਰਦੀਪ ਸਿੰਘ ਦਾ ਅੰਤਮ ਸਸਕਾਰ 4 ਅਪ੍ਰੈਲ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। 

39 indians39 indians

ਕਮਲਜੀਤ ਸਿੰਘ ਦੇ ਅੰਤਮ ਸਸਕਾਰ ਵਿਚ ਹਲਕਾ ਵਿਧਾਇਕ ਹੁਸ਼ਿਆਰਪੁਰ ਸੁੰਦਰ ਸ਼ਾਮ ਅਰੋੜਾ, ਭਾਰਤੀ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਤੋਂ ਇਲਾਵਾ ਐਸ.ਡੀ.ਐਮ. ਹੁਸ਼ਿਆਰਪੁਰ ਜਿਤੇਂਦਰ ਜੋਰਵਾਲ ਅਤੇ ਪੀ.ਸੀ.ਐਸ. (ਅੰਡਰ ਟਰੇਨਿੰਗ) ਅਮਿਤ ਸਰੀਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮ੍ਰਿਤਕ ਪਰਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਲਕਾ ਵਿਧਾਇਕ ਨੇ ਕਿਹਾ ਕਿ ਬੇਹੱਦ ਦੁੱਖ ਦੀ ਇਸ ਘੜੀ ਵਿਚ ਪੰਜਾਬ ਸਰਕਾਰ ਪਰਿਵਾਰਕ ਮੈਂਬਰਾਂ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਰਾਕ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਵਾਰਾਂ ਲਈ ਕਾਫ਼ੀ ਗੰਭੀਰ ਹਨ ਅਤੇ ਇਸੇ ਗੰਭੀਰਤਾ ਸਦਕਾ ਹੀ ਪੰਜਾਬ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਵਾਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਅਤੇ ਪਰਵਾਰ ਦੇ ਇਕ ਜੀਅ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਮ੍ਰਿਤਕ ਕਮਲਜੀਤ ਸਿੰਘ ਦੀ ਪਤਨੀ ਜੋ ਕਿ 12ਵੀਂ ਪਾਸ ਹੈ, ਨੂੰ ਨੌਕਰੀ ਦਿਵਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਮੁਹਈਆ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਗਈ ਹੈ। ਇਸ ਮੌਕੇ ਤਹਿਸੀਲਦਾਰ ਹੁਸ਼ਿਆਰਪੁਰ ਅਰਵਿੰਦ ਪ੍ਰਕਾਸ਼ ਵਰਮਾ, ਸਰਪੰਚ ਸੁਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਧਾਰਮਕ, ਰਾਜਨੀਤਿਕ ਅਤੇ ਸਮਾਜਕ ਸ਼ਖ਼ਸੀਅਤਾਂ ਹਾਜ਼ਰ ਸਨ। 

39 indians39 indians

ਬਲਾਚੌਰ/ਕਾਠਗੜ੍ਹ ਤੋਂ ਜਤਿੰਦਰਪਾਲ ਸਿੰਘ ਕਲੇਰ ਅਨੁਸਾਰ: ਅਤਿਵਾਦੀਆਂ ਵਲੋਂ ਮਾਰੇ ਗਏ ਸਾਰੇ ਭਾਰਤੀਆਂ ਦੀਆਂ ਅਸਥੀਆਂ ਅੰਮ੍ਰਿਤਸਰ ਏਅਰਪੋਰਟ ਰਾਹੀਂ ਭਾਰਤ ਲਿਆਂਦੀਆਂ ਗਈਆਂ ਜਿਸ ਵਿਚ ਤਹਿਸੀਲ ਬਲਾਚੌਰ ਦੇ  ਦੋ ਨੌਜਵਾਨ ਪਰਵਿੰਦਰ  ਨਿਵਾਸੀ ਜਗਤਪੁਰ ਅਤੇ ਜਸਵੀਰ ਨਿਵਾਸੀ ਮਹਿੰਦਪੁਰ ਦੀਆਂ ਅਸਥੀਆਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਬਲਾਚੌਰ ਲਿਆਂਦੀਆਂ ਗਈਆਂ। ਜਿਨ੍ਹਾਂ ਨੂੰ ਬਲਾਚੌਰ ਸਿਵਲ ਹਸਪਤਾਲ ਵਿਚ ਮੌਰਚੀ ਵਿਚ ਰਖਿਆ ਗਿਆ ਸੀ। ਇਨ੍ਹਾਂ ਮ੍ਰਿਤਕਾਂ ਦੀਆਂ ਅਸਥੀਆਂ ਆਉਂਦੇ ਸਾਰ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਰਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਹਲਕਾ ਵਿਧਾਇਕ ਮੰਗੂਪੁਰ, ਡੀਸੀ ਅਮਿਤ ਕੁਮਾਰ ਨੇ ਕਿਹਾ ਕਿ  ਕੇਂਦਰ ਸਰਕਾਰ ਮ੍ਰਿਤਕਾ ਦੇ ਪਰਵਾਰ ਨੂੰ ਇਕ ਕਰੋੜ ਰੁਪਏ ਦੀ ਆਰਥਕ ਸਹਾਇਤਾ ਕਰੇ। ਉਨ੍ਹਾਂ ਕਿਹਾ ਕਿ ਉਹ ਇਸ ਵਾਰ ਫਿਰ ਦਿੱਲੀ ਜਾ ਕੇ ਸੁਸ਼ਮਾ ਸਵਰਾਜ ਨੂੰ ਮਿਲਣਗੇ। ਇਸ ਮੌਕੇ ਐਸਐਸਪੀ ਸਤਿੰਦਰਪਾਲ ਸਿੰਘ, ਐਮਐਲਏ ਦਰਸ਼ਨ ਲਾਲ ਮੰਗੂਪੁਰ, ਐਸਡੀਐਮ ਜਗਜੀਤ ਸਿੰਘ, ਐਸਐਚਓ ਅਜੇ ਕੁਮਾਰ,  ਡੀਐਸਪੀ ਅਨਿਲ ਕੋਹਲੀ ਵਲੋਂ ਪੂਰੀਆਂ ਰਸਮਾਂ ਨਾਲ ਮ੍ਰਿਤਕ ਲੜਕੇ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਭਾਰੀ ਸੰਖਿਆ ਵਿਚ ਪ੍ਰਸ਼ਾਸਨਿਕ ਅਧਿਕਾਰੀ ਤੇ ਇਲਾਕਾ ਨਿਵਾਸੀ ਮੌਜੂਦ ਰਹੇ। 

39 indians39 indians

ਜਲੰਧਰ/ਢੱਡਾ ਤੋਂ ਸੁਦੇਸ਼ ਅਨੁਸਾਰ: ਇਰਾਕ ਵਿਚ ਮਾਰੇ ਗਏ ਜਲੰਧਰ ਦੇ ਪਿੰਡ ਢੱਡਾ ਦੇ ਵਾਸੀ ਬਲਵੰਤ ਰਾਏ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਜਲੰਧਰ ਦਿਹਾਤੀ ਦੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਇਸ ਔਖੀ ਘੜੀ ਵਿਚ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਪਣੇ ਚਹੇਤਿਆਂ ਦਾ ਵਿਦੇਸ਼ੀ ਧਰਤੀ 'ਤੇ ਮਾਰੇ ਜਾਣਾ ਬਹੁਤ ਅਸਹਿ ਤੇ ਅਕਹਿ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਵਾਰ ਨਾਲ ਹੈ ਅਤੇ ਪੰਜਾਬ ਸਰਕਾਰ ਦੀ ਤਰਫ਼ੋਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਬਲਵੰਤ ਰਾਏ ਦਾ ਮੌਤ ਦਾ ਸਰਟੀਫ਼ੀਕੇਟ ਵੀ ਪਰਿਵਾਰ ਨੂੰ ਸੌਂਪਿਆ ਗਿਆ। ਇਸ ਮੌਕੇ ਮੁੱਖ ਤੌਰ 'ਤੇ ਡੀ.ਐਸ.ਪੀ.ਗੁਰਵਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਬਲਵੰਤ ਰਾਏ ਦੀ ਅੰਤਮ ਯਾਤਰਾ ਵਿਚ ਸ਼ਾਮਲ ਹੋਏ। 

39 indians39 indians

ਕਰਤਾਰਪੁਰ ਤੋਂ ਸੰਜੀਵ ਕੁਮਾਰ ਅਗਰਵਾਲ ਅਨੁਸਾਰ: ਇਰਾਕ ਵਿਚ ਆਈ.ਐਸ.ਐਸ.ਆਈ ਦੇ ਜ਼ੁਲਮ ਦਾ ਸ਼ਿਕਾਰ ਹੋਏ ਤਹਿਸੀਲ ਕਰਤਾਰਪੁਰ ਦੇ ਪਿੰਡ ਖਾਨਕੇ ਦੇ ਕੁਲਵਿੰਦਰ ਸਿੰਘ ਦਾ ਅੰਤਮ ਸੰਸਕਾਰ ਪ੍ਰਸ਼ਾਸਨ ਦੀ ਮੌਜੂਦਗੀ ਹੇਠ ਕਰ ਦਿਤਾ ਗਿਆ। ਸਸਕਾਰ ਦੀਆਂ ਰਸਮਾ ਨਿਭਾਉਣ ਲਈ ਕੁਲਵਿੰਦਰ ਦੀ ਮ੍ਰਿਤਕ ਦੇਹ ਨੂੰ ਅੱਜ ਸਿਵਲ ਹਸਪਤਾਲ ਜਲੰਧਰ ਤੋਂ ਪਿੰਡ ਸਰਕਾਰੀ ਐਂਬੂਲੈਂਸ ਰਾਹੀਂ ਪਿੰਡ ਖਾਨਕੇ ਕੇ ਲਿਆਂਦਾ ਗਿਆ ਜਿਥੇ ਮ੍ਰਿਤਕ ਦੇਹ ਦੇ ਅੰਤਮ ਦਰਸ਼ਨਾਂ ਲਈ ਭਾਰੀ ਗਿਣਤੀ ਵਿਚ ਲੋਕ ਮਜੂਦ ਸਨ। ਪਰ ਉਸ ਵੇਲੇ ਸਾਰਿਆਂ ਭਾਰੀ ਨਿਰਾਸ਼ਾ ਹੋਈ, ਜਦ ਕੁਲਵਿੰਦਰ ਸਿੰਘ ਦੇ ਤਾਬੂਤ ਨੂੰ ਖੋਲ੍ਹਣ ਤਕ ਨਹੀਂ ਦਿਤਾ ਗਿਆ ।ਪੰਜਾਬ ਸਰਕਾਰ ਵਲੋਂ ਪਹੁੰਚੇ ਹਲਕਾ ਵਿਧਾਇਕ ਕਰਤਾਰਪੁਰ ਚੌਧਰੀ ਸੁਰਿੰਦਰ ਸਿੰਘ ਅਤੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਕਾਂਗਰਸੀ ਆਗੂ ਦਲਬੀਰ ਸਿੰਘ ਕਾਹਲੋਂ, ਸਰਪੰਚ ਪਤੀ ਡਾ. ਮਨਜੀਤ ਸਿੰਘ ਪ੍ਰਸ਼ਾਸਨ ਅਧਿਕਾਰੀਆਂ ਵਿਚ ਐਸ.ਡੀ.ਐਮ ਪਰਮਵੀਰ ਸਿੰਘ, ਡੀ.ਐਸ.ਪੀ ਕਰਤਾਰਪੁਰ ਸਰਬਜੀਤ ਰਾਏ ਆਦਿ ਸ਼ਾਮਲ ਸਨ। ਕੁਲਵਿੰਦਰ ਸਿੰਘ ਦੇ ਅੰਤਮ ਸਸਕਾਰ ਸਮੇਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਬਣਿਆ ਹੋਇਆ ਸੀ। ਮੌਕੇ 'ਤੇ ਮ੍ਰਿਤਕ ਦੀ ਮਾਤਾ ਸ਼ਿਭੋ ਨੇ ਪੱਤਰਕਾਰਾਂ ਨੂੰ ਦਸਿਆ ਕਿ ਘਰ ਦੀ ਗ਼ਰੀਬੀ ਤੋੜਨ ਲਈ ਘਰ ਨੂੰ ਗਹਿਣੇ ਰੱਖ ਕੇ ਕੁਲਵਿੰਦਰ ਸਿੰਘ ਨੂੰ ਇਰਾਕ ਕਰੀਬ ਪੰਜ ਸਾਲ ਪਹਿਲਾ ਭੇਜਿਆ ਸੀ ਪਰ ਅੱਜ ਕੁਲਵਿੰਦਰ ਤਾਂ ਵਾਪਸ ਨਹੀਂ ਪਰਤਿਆ ਪਰ ਉਸ ਦਾ ਤਾਬੂਤ ਜ਼ਰੂਰ ਘਰ ਆ ਗਿਆ ਹੈ ਜਿਸ ਦਾ ਮੂੰਹ ਤਕ ਦੇਖਣਾ ਸਾਨੂੰ ਨਸੀਬ ਨਹੀਂ ਹੋਇਆ ਹੈ ਪਰ ਸਰਕਾਰਾਂ ਵਲੋਂ ਸਮੇਂ ਸਮੇਂ ਸਾਨੂੰ ਕਈ ਤਰ੍ਹਾਂ ਦੇ ਭਰੋਸੇ ਦਿਤੇ ਗਏ ਪਰ ਜਿਸ ਨੂੰ ਅੱਜ ਪੂਰਾ ਨਹੀਂ ਗਿਆ ਹੈ ਪਰ ਹੁਣ ਉਸ ਨੂੰ ਅਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ।

39 indians39 indians

ਮ੍ਰਿਤਕ ਕੁਲਵਿੰਦਰ ਦੀ ਪਤਨੀ ਅਮਨਦੀਪ ਕੌਰ ਨੇ ਅੱਗੇ ਕਿਹਾ ਕਿ ਉਸ ਦੇ ਬੱਚੇ ਅੱਜੇ ਛੋਟੇ ਹਨ ਜਿਸ ਕਰ ਕੇ ਸਰਕਾਰ ਵਲੋਂ ਉਸ ਦੀ ਨੌਕਰੀ ਦੀ ਵਿਵਸਥਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਸ ਦੇ ਪਰਵਾਰ ਜਿਸ ਵਿਚ ਸ਼ਾਮਲ ਕੁਲਵਿੰਦਰ ਸਿੰਘ ਦੀ ਬਜ਼ੁਰਗ ਮਾਤਾ ਦਾ ਗੁਜ਼ਾਰਾ ਚਲ ਸਕੇ ਅਤੇ ਮਾਲੀ ਹਾਲਤ, ਗਹਿਣੇ ਪਿਆ ਮਕਾਨ ਕਰਜ਼ ਮੁਕਤ ਕੀਤਾ ਜਾ ਸਕੇ। 
ਮਹਿਤਪੁਰ ਤੋਂ ਰਾਜਿੰਦਰ ਸਿੰਘ ਸੋਨੂੰ ਅਨੁਸਾਰ: ਪਿੰਡ ਬਾਠ ਕਲਾਂ ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿਖੇ ਅੱਜ ਰੂਪ ਲਾਲ ਦੀ ਮ੍ਰਿਤਕ ਦੇਹ ਇਕ ਲੱਕੜ ਦੇ ਡੱਬੇ ਵਿਚ ਬੰਦ ਕਰ ਕੇ ਲਿਆਂਦੀ ਗਈ। ਐਸ ਡੀ ਐਮ ਨਕੋਦਰ ਅਮ੍ਰਿਤਾ ਸਿੰਘ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਦੀ ਹਾਜ਼ਰੀ ਵਿਚ ਰੂਪ ਲਾਲ ਦਾ ਅੰਤਮ ਸਸਕਾਰ ਕੀਤਾ ਗਿਆ। ਮ੍ਰਿਤਕ ਦੀ ਪਤਨੀ ਕਮਲਜੀਤ, ਦੋ ਛੋਟੇ ਬੱਚਿਆਂ ਅਤੇ ਪਰਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਜਿਨ੍ਹਾਂ ਨੇ ਅਪਣੇ ਪਰਵਾਰ ਦਾ ਇਕ ਜ਼ੁੰਮੇਵਾਰ ਮੈਂਬਰ ਅਪਣੇ ਹੱਥਾਂ ਸਦਾ ਲਈ ਗੁਆ ਦਿਤਾ। ਇਲਾਕੇ ਦੇ ਸਮੂਹ ਨਗਰ ਨਿਵਾਸੀਆ ਨੇ ਰੂਪ ਲਾਲ ਨੂੰ ਨਮ ਅੱਖਾਂ ਅੰਤਮ ਵਿਦਾਇਗੀ ਦਿਤੀ।

39 indians39 indians

ਗੁਰਾਇਆ ਤੋਂ ਸੀ.ਜੇ ਸਿੰਘ, ਸਤਪਾਲ ਸਿੰਘ ਅਨੁਸਾਰ: ਗੁਰਾਇਆ ਦੇ ਨਜ਼ਦੀਕ ਦੇ ਪਿੰਡ ਚੱਕ ਦੇਸਰਾਜ ਦਾ ਦਵਿੰਦਰ ਸਿੰਘ ਉਰਫ਼ ਸਾਭੀ ਦਾ ਅੰਤਮ ਸਸਕਾਰ ਕੀਤਾ ਗਿਆ। ਦਵਿੰਦਰ ਸਿੰਘ ਦੇ ਵੱਡੇ ਪੁੱਤਰ ਬਲਰਾਜ ਸਿੰਘ ਨੇ ਅਗਨੀ ਦਿਖਾ ਕੇ ਅਗਨ ਭੇਂਟ ਕੀਤਾ। ਇਸ ਦੁੱਖ ਦੀ ਘੜੀ ਵਿਚ ਐਸ ਡੀ ਐਮ ਫ਼ਿਲੌਰ ਵਰਿੰਦਰਪਾਲ ਸਿੰਘ ਬਾਜਵਾ, ਐਸ ਐਚ ਓ ਗੁਰਾਇਆ ਪ੍ਰਮਿੰਦਰ ਸਿੰਘ ਅਤੇ ਫ਼ਿਲੌਰ ਪ੍ਰਸ਼ਾਸਨ ਤੋਂ ਇਲਾਵਾ ਫ਼ਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ, ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਕਮਲਜੀਤ ਕੌਰ ਚੌਧਰੀ ਅਤੇ ਰਾਜਨੀਤਕ ਅਤੇ ਸਮਾਜਕ ਆਗੂਆਂ ਨੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਮ੍ਰਿਤਕ ਸਾਭੀ ਅਪਣੇ ਪਿੱਛੇ ਪਤਨੀ ਮਨਜੀਤ ਕੌਰ, ਲੜਕਾ ਬਲਰਾਜ ਸਿੰਘ, ਰਮਨਦੀਪ ਸਿੰਘ, ਗਗਨਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਧਾਹਾ ਮਾਰ ਕੇ ਰੋਂਦਿਆਂ ਨੂੰ ਛੱਡ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement