
ਵੋਟ ਮੰਗਣ ਦਾ ਹੱਕ ਸਾਰਿਆਂ ਨੂੰ ਹੈ...
ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ‘ਤੇ ਅਕਾਲੀ ਦਲ ਨੂੰ ਕੀ ਇਤਰਾਜ਼ ਨਹੀਂ ਹੈ। ਕੈਪਟਨ ਦੇ ਸ਼ਹਿਰ ਪਟਿਆਲਾ ਤੋਂ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵਿਰੁੱਧ ਚੋਣ ਲੜਨ ਜਾ ਰਹੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਵੋਟ ਮੰਗਣਾ ਹਰ ਪਾਰਟੀ ਦਾ ਅਧਿਕਾਰ ਹੈ, ਇਸ ਲਈ ਕੋਈ ਵੀ ਕਸੇ ਤੋਂ ਵੀ ਵੋਟ ਮੰਗ ਸਕਦਾ ਹੈ।
Captain Amrinder Singh
ਇਸ ਦੇ ਨਾਲ ਹੀ ਰੱਖੜਾ ਨੇ ਕਾਂਗਰਸ ਵੱਲੋਂ ਜਾਰੀ ਕੀਤੇ ਮੈਨੀਫੈਸਟੋ ਨੂੰ ਝਠ ਦਾ ਪੁਲੰਦਾ ਕਰਾਰ ਦਿੱਤਾ ਹੈ। ਰੱਖੜਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਹ ਅੱਜ ਤੱਕ ਵੀ ਪੂਰੇ ਨਹੀਂ ਕੀਤੇ ਗਏ। ਨਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਕਿਸਾਨ ਕਰਜ਼ੇ ਮੁਆਫ਼ ਨਹੀਂ ਕੀਤੇ ਗਏ ਅਤੇ ਨਾ ਹੀ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਗਏ। ਇੱਥੇ ਦੱਸਣਯੋਗ ਹੈ ਕਿ ਚੋਣਾਂ ਆਉਂਦਿਆਂ ਹੀ ਸਿਆਸੀ ਲੀਡਰਾਂ ਨੂੰ ਡੇਰਿਆਂ ਦੀ ਯਾਦ ਆ ਜਾਂਦੀ ਹੈ।
Lok Sabha election
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁਝ ਡੇਰਿਆਂ ਵਿਚ ਜਾ ਚੁੱਕੇ ਹਨ, ਜਿਸ ਉਤੇ ਕਾਂਗਰਸ ਵੱਲੋਂ ਸਿਆਸਤ ਕੀਤੀ ਗਈ ਸੀ, ਹੁਣ ਕੈਪਟਨ ਦੇ ਡੇਰਾ ਬਿਆਸ ਜਾਣ ਉਤੇ ਪਾਰਟੀ ਵੱਲੋਂ ਚੁੱਪੀ ਵੱਟੀ ਹੋਈ ਹੈ।