
ਹੁਣ ਖੇਡਾਂ 12 ਤੋਂ 13 ਅਪ੍ਰੈਲ ਨੂੰ ਕਿਲ੍ਹਾ ਰਾਏਪੁਰ ਵਿਚ ਹੋਣਗੀਆਂ....
ਲੁਧਿਆਣਾ : ਮਿੰਨੀ ਓਲੰਪਿਕ ਦੇ ਨਾਂਅ ਨਾਲ ਮਸ਼ਹੂਰ ਕਿਲ੍ਹਾ ਰਾਏਪੁਰ ਖੇਡਾਂ ਦਾ ਐਲਾਨ ਹੋ ਗਿਆ ਹੈ। ਦੋ ਦਿਨ ਖੇਡਾਂ ਹੋਣਗੀਆਂ, ਪਰ ਇਸ ਵਾਰ ਬੈਲਗੱਡੀਆਂ ਦੀਆਂ ਦੋੜਾਂ ਨਹੀਂ ਹੋਣਗੀਆਂ। ਤਿੰਨ ਮਹੀਨੇ ਵਿਚ ਦੋ ਵਾਰ ਖੇਡਾਂ ਮੁਲਤਵੀ ਹੋ ਚੁੱਕੀਆਂ ਹਨ। ਪਰ ਹੁਣ ਖੇਡਾਂ 12 ਤੋਂ 13 ਅਪ੍ਰੈਲ ਨੂੰ ਕਿਲ੍ਹਾ ਰਾਏਪੁਰ ਵਿਚ ਹੋਣਗੀਆਂ।
Raipur Games
ਕਦੇ ਹਾਂ, ਕਦੇ ਨਾ ਦੇ ਵਿਚ ਖੇਡ ਮੇਲਾ ਇਸ ਵਾਰ ਵਿਵਾਦਾਂ ਵਿਚ ਬਣਿਆ ਰਿਹਾ ਅਤੇ ਇਸ ਕਾਰਨ ਇਹਨਾਂ ਦੀ ਤਾਰੀਖ ਅੱਗੇ ਵੱਧਦੀ ਗਈ। ਹੁਣ ਇਸ ਨੂੰ ਕਰਵਾਉਣ ਦੀ ਘੋਸ਼ਣਾ ਕੀਤੀ ਗਈ ਹੈ। ਪਰ ਇਸ ਵਾਰ ਬੈਲਗੱਡੀਆਂ ਦੋੜਾਂ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਤਕਰੀਬਨ ਉਹ ਸਾਰੇ ਕਰਤੱਬ ਕਰਵਾਏ ਜਾਣਗੇ, ਜੋ ਹਰ ਸਾਲ ਹੁੰਦੇ ਆਏ ਹਨ।
Raipur Games
ਕਿਲ੍ਹਾ ਰਾਏਪੁਰ ਸਪੋਰਟਸ ਕਲੱਬ ਪ੍ਰਤੀ ਯੂਥ ਕਲੱਬ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਨੇ ਜਾਣਕਾਰੀ ਦਿਤੀ ਕਿ ਖੇਡਾਂ 12 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਖੇਡਾਂ ਨਹੀਂ ਕਰਵਾਉਣ ਦੀ ਗੱਲ ਉਨ੍ਹਾਂ ਦੇ ਵਲੋਂ ਕਦੇ ਵੀ ਨਹੀਂ ਕਹੀ ਗਈ। ਇਹ ਸਭ ਗੱਲਾਂ ਐਸੋਸਿਐਸ਼ਨ ਦੇ ਵਲੋਂ ਫੈਲਾਈਆਂ ਗਈਆਂ ਹਨ। ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡਾਂ ਕਰਵਾਉਣਗੇ।