
ਅਰਸ਼ਪ੍ਰੀਤ ਦਾ ਭਾਖੜਾ ਨਹਿਰ ਦੇ ਕਿਨਾਰੇ ਤੋਂ ਮੋਟਰਸਾਇਕਲ, ਫੋਨ ਤੇ ਦਸਤਾਬੇਜ਼ ਬਰਾਮਦ ਹੋ ਗਈ ਹਨ...
ਪਟਿਆਲਾ : ਲੜਕੀ ਵੱਲੋਂ ਵਿਆਹ ਦਾ ਦਬਾਅ ਬਣਾਉਣ ਤੋਂ ਪ੍ਰੇਸ਼ਾਨ ਸ਼ਹਿਰ ਦੇ ਗੁਰੂ ਨਾਨਕ ਨਗਰ ਇਲਾਕੇ ਦੇ ਰਹਿਣ ਵਾਲੇ ਅਰਸ਼ਪ੍ਰੀਤ ਸਿੰਘ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ। ਭਾਖੜਾ ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਅਰਸ਼ਪ੍ਰੀਤ ਨੇ ਅਪਣੇ ਭਰਾ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਪਰਵਾਰ ਵਾਲੇ ਜਦੋਂ ਤੱਕ ਭਾਖੜਾ ਨਹਿਰ ਤੱਕ ਪੁੱਜੇ, ਉਹ ਛਾਲ ਮਾਰ ਚੁੱਕਾ ਸੀ। ਪਰਵਾਰਕ ਮੈਂਬਰਾਂ ਨੇ ਲੜਕੇ ਦੀ ਭਾਲ ਲਈ ਤੁਰੰਤ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੂੰ ਕਿਹਾ।
Suicide Case
ਉਨ੍ਹਾਂ ਲਗਪਗ ਇਕ 10-12 ਗੋਤਾਖੋਰਾਂ ਨਾਲ ਮੌਕੇ ਪਰ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਤੱਕ ਲੜਕੇ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਅਰਸ਼ਪ੍ਰੀਤ ਸਿੰਘ ਦੀ ਇਕ ਲੜਕੀ ਨਾਲ ਦੋਸਤੀ ਹੋ ਗਈ ਸੀ। ਉਸ ਨਾਲ ਫੋਨ ਉਤੇ ਵੀ ਗੱਲਬਾਤ ਕਰਦਾ ਸੀ। ਜਦੋਂ ਪਰਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਲੜਕੀ ਦੇ ਪਿਤਾ ਨੇ ਅਰਸ਼ਪ੍ਰੀਤ ਸਿੰਘ ਦੇ ਪਰਵਾਰ ਨਾਲ ਗੱਲ ਕੀਤੀ। ਲੜਕੀ ਦੀ ਉਮਰ 17 ਸਾਲ ਹੋਣ ਕਾਰਨ ਬਾਲਗ ਹੋਣ ਤੱਕ ਰੁਕਣ ਲਈ ਕਿਹਾ ਗਿਆ। ਲੜਕੀ ਵਲੋਂ ਇਸ ਦੇ ਬਾਵਜੂਦ ਵੀ ਵਿਆਹ ਲਈ ਦਬਾਅ ਬਣਾਇਆ ਜਾ ਰਿਹਾ ਸੀ।
Bhakhda Canal
ਇਸ ਤੋਂ ਪ੍ਰੇਸ਼ਾਨ ਹੋ ਕੇ ਅਰਸ਼ਪ੍ਰੀਤ ਭਾਖੜਾ ਨਹਿਰ ਦੇ ਕਿਨਾਰੇ ਪਹੁੰਚ ਗਿਆ। ਉਸ ਨੇ ਅਪਣੇ ਭਰਾ ਨੂੰ ਫੋਨਨ ਕਰ ਕੇ ਜਾਣਕਾਰੀ ਦਿੱਤੀ। ਅਰਸ਼ਪ੍ਰੀਤ ਦਾ ਭਾਖੜਾ ਨਹਿਰ ਦੇ ਕਿਨਾਰੇ ਤੋਂ ਮੋਟਰਸਾਇਕਲ, ਫੋਨ ਤੇ ਦਸਤਾਬੇਜ਼ ਬਰਾਮਦ ਹੋ ਗਈ ਹਨ। ਦੂਜੇ ਪਾਸੇ ਪਰਵਾਰ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Suicide Case
ਅਰਸ਼ਪ੍ਰੀਤ ਸਿੰਘ ਦੇ ਪਰਵਾਰ ਦਾ ਟੈਂਟ ਅਤੇ ਕੈਟਰਿੰਗ ਦਾ ਬਿਜਨੈੱਸ ਹੈ। ਅਰਸ਼ਪ੍ਰੀਤ ਸਿੰਘ ਵੀ ਉਸ ਵਿਚ ਹੱਥ ਵਟਾਉਂਦਾ ਸੀ। ਉਸ ਦੀ ਭੈਣ ਕੈਨੇਡਾ ਵਿਚ ਹੈ। ਇਕ ਭਰਾ ਇਥੇ ਹੀ ਰਹਿੰਦਾ ਹੈ।