Charan Kaur IVF: ਕੇਂਦਰ ਸਰਕਾਰ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ IVF ਟ੍ਰੀਟਮੈਂਟ ਦੀ ਜਾਂਚ ’ਤੇ ਲਗਾਈ ਰੋਕ

By : GAGANDEEP

Published : Apr 3, 2024, 3:19 pm IST
Updated : Apr 3, 2024, 3:49 pm IST
SHARE ARTICLE
 Charan Kaur IVF News in punjabi
Charan Kaur IVF News in punjabi

Charan Kaur IVF: ਮਾਤਾ ਚਰਨ ਕੌਰ ਨੇ ਯੂ.ਕੇ. 'ਚ ਕਰਵਾਇਆ ਸੀ IVF ਇਲਾਜ

 Charan Kaur IVF News in punjabi: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਬੱਚੇ ਦੇ ਜਨਮ ਦੇ ਮਾਮਲੇ 'ਚ ਰਾਹਤ ਮਿਲੀ ਹੈ। ਸਰਕਾਰ ਨੇ ਚਰਨ ਕੌਰ ਵੱਲੋਂ 58 ਸਾਲ ਦੀ ਉਮਰ ਵਿੱਚ ਆਈਵੀਐਫ ਰਾਹੀਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਦੀ ਜਾਂਚ ’ਤੇ ਰੋਕ ਲਗਾ ਦਿੱਤੀ ਹੈ। ਚਰਨ ਕੌਰ ਨੇ ਭਾਰਤ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ, ਜਦੋਂ ਕਿ ਉਸ ਨੇ ਲੰਡਨ, ਇੰਗਲੈਂਡ ਤੋਂ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਦਾ ਸਾਰਾ ਇਲਾਜ ਕਰਵਾਇਆ। ਜਿਸ ਕਾਰਨ ਸਰਕਾਰ ਵਲੋਂ ਆਈਵੀਐਫ ਸਬੰਧੀ ਬਣਾਏ ਗਏ ਕਾਨੂੰਨ ਬੱਚੇ ਦੇ ਜਨਮ 'ਤੇ ਲਾਗੂ ਨਹੀਂ ਹੁੰਦੇ।

ਇਹ ਵੀ ਪੜ੍ਹੋ: Boxer Vijender Singh joined BJP: ਮੁੱਕੇਬਾਜ਼ ਵਿਜੇਂਦਰ ਸਿੰਘ ਭਾਜਪਾ 'ਚ ਹੋਏ ਸ਼ਾਮਲ 

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਰਕਾਰ ਹਸਪਤਾਲ ਖਿਲਾਫ ਕਾਰਵਾਈ ਕਰ ਸਕਦੀ ਹੈ। ਹੁਣ ਕਾਰਵਾਈ ਵੀ ਰੋਕ ਦਿੱਤੀ ਜਾਵੇਗੀ ਕਿਉਂਕਿ ਬੱਚੇ ਦੀ ਡਿਲੀਵਰੀ ਨੂੰ ਰੋਕਿਆ ਨਹੀਂ ਜਾ ਸਕਦਾ ਸੀ। ਅਜਿਹੇ 'ਚ ਕੋਈ ਵੀ ਹਸਪਤਾਲ ਬੱਚੇ ਦੀ ਡਿਲੀਵਰੀ ਕਰ ਸਕਦਾ ਹੈ। ਇਸ ਸਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ-ਸਿਹਤ ਵਿਭਾਗ ਨੇ ਉਨ੍ਹਾਂ ਤੋਂ ਸਿਰਫ਼ ਇੱਕ ਵਾਰ ਪੁੱਛਗਿੱਛ ਕੀਤੀ ਹੈ। ਉਸ ਤੋਂ ਬਾਅਦ ਵਿਭਾਗ ਨੇ ਕੋਈ ਸਵਾਲ ਨਹੀਂ ਪੁੱਛਿਆ। ਚਰਨ ਕੌਰ ਨੇ 17 ਮਾਰਚ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਚ ਬੱਚੇ ਨੂੰ ਜਨਮ ਦਿਤਾ ਸੀ।

ਇਹ ਵੀ ਪੜ੍ਹੋ: Ranveer-Johnny Sins add News: ਜੌਨੀ ਸਿਨਸ ਅਤੇ ਰਣਵੀਰ ਸਿੰਘ ਦਾ ਵਿਗਿਆਪਨ ਹੋਇਆ ਰਿਲੀਜ਼, ਸਾਹਮਣੇ ਆ ਰਹੀਆਂ ਲੋਕਾਂ ਦੀਆਂ ਪ੍ਰਤੀਕਿਰਿਆ  

ਜਾਂਚ ਬੰਦ ਕਰਨ 'ਤੇ ਕੇਂਦਰ ਸਰਕਾਰ ਨੇ ਦਲੀਲ ਦਿਤੀ ਹੈ ਕਿ ਚਰਨ ਕੌਰ ਨੇ ਇੰਗਲੈਂਡ ਤੋਂ ਆਈ.ਵੀ.ਐਫ. ਦਾ ਸਾਰਾ ਇਲਾਜ ਕਰਵਾਇਆ ਹੈ। ਬਲਕੌਰ ਸਿੰਘ ਨਵੰਬਰ 2022 ਵਿੱਚ ਆਪਣੀ ਪਤਨੀ ਚਰਨ ਕੌਰ ਨਾਲ ਯੂਕੇ ਗਏ ਸਨ। ਯੂਕੇ ਵਿੱਚ IVF ਕਰਵਾਉਣ ਲਈ ਔਰਤ ਦੀ ਉਮਰ 'ਤੇ ਕੋਈ ਪਾਬੰਦੀ ਨਹੀਂ ਹੈ। ਜਿਸ ਕਾਰਨ ਸਰਕਾਰ ਨੇ ਉਕਤ ਜਾਂਚ ਨੂੰ ਰੋਕ ਦਿਤਾ ਹੈ। ਇਸ ਬਾਰੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੋਵੇਗੀ ਅਤੇ ਨਾ ਹੀ ਪਰਿਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ।

Juan Vicente Perez Mora Death: ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 114 ਸਾਲ ਦੀ ਉਮਰ ਵਿਚ ਦਿਹਾਂਤ 

ਸੂਤਰਾਂ ਅਨੁਸਾਰ ਚਰਨ ਕੌਰ ਦੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਇਸ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਬੱਚਾ ਅਜੇ ਹਸਪਤਾਲ 'ਚ ਹੈ। ਜਿਸ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਹਸਪਤਾਲ ਖਿਲਾਫ ਕੇਂਦਰ ਸਰਕਾਰ ਨੂੰ ਸ਼ਿਕਾਇਤ ਭੇਜੀ ਸੀ। ਜਿਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿਸ ਤੋਂ ਬਾਅਦ ਜਦੋਂ ਮਾਮਲਾ ਕੇਂਦਰੀ ਸਿਹਤ ਮੰਤਰਾਲੇ ਕੋਲ ਪਹੁੰਚਿਆ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸਕੱਤਰ ਬਲਕੌਰ ਸਿੰਘ ਤੋਂ ਆਈਵੀਐਫ ਬਾਰੇ ਜਵਾਬ ਮੰਗਦਿਆਂ ਇਤਰਾਜ਼ ਪ੍ਰਗਟਾਇਆ ਸੀ। ਕੇਂਦਰ ਸਰਕਾਰ ਨੇ ਇਸ ਮਾਮਲੇ 'ਚ 2 ਹਫਤਿਆਂ 'ਚ ਜਵਾਬ ਮੰਗਿਆ ਸੀ।

(For more Punjabi news apart from  Charan Kaur IVF News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement