
ਪੰਜ ਸਾਲਾਂ ਤੱਕ ਲੁਧਿਆਣਾ ਤੋਂ ਐਮਪੀ ਰਹਿਣ ਦੇ ਬਾਵਜੂਦ ਬਿੱਟੂ ਦਾ ਇੱਥੇ ਕੋਈ ਪੱਕਾ ਪਤਾ ਨਹੀਂ: ਗਰੇਵਾਲ
ਲੁਧਿਆਣਾ: ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਦੇ ਲੋਕਾਂ ਨੂੰ ਕਾਂਗਰਸ ਉਮੀਦਵਾਰ ਤੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ’ਚ ਉਨ੍ਹਾਂ ਦਾ ਪੱਕਾ ਪਤਾ ਪੁੱਛਣ ਦੀ ਅਪੀਲ਼ ਕੀਤੀ ਹੈ। ਗਰੇਵਾਲ ਨੇ ਕਿਹਾ ਕਿ ਪੰਜ ਸਾਲਾਂ ਤੱਕ ਲੁਧਿਆਣਾ ਤੋਂ ਐਮਪੀ ਰਹਿਣ ਦੇ ਬਾਵਜੂਦ ਬਿੱਟੂ ਦਾ ਇੱਥੇ ਕੋਈ ਪੱਕਾ ਪਤਾ ਨਹੀਂ ਹੈ। ਇੱਥੇ ਲੜੀਵਾਰ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਗਰੇਵਾਲ ਨੇ ਕਿਹਾ ਕਿ ਲੁਧਿਆਣਾ ’ਚ ਘਰ ਖਰੀਦਣ ਦੇ ਉਲਟ, ਬਿੱਟੂ ਨੇ ਮੋਹਾਲੀ ’ਚ ਇਕ ਪਲਾਟ ਖਰੀਦਿਆ।
Maheshinder Grewal in Peoples
ਜਿਨ੍ਹਾਂ ਇਥੋਂ ਤੱਕ ਕਿ ਮਾਡਲ ਟਾਊਨ ’ਚ ਸਥਿਤ ਅਪਣਾ ਪੁਰਾਣਾ ਘਰ ਵੀ ਤੋੜ ਦਿਤਾ ਅਤੇ ਉਸ ਨੂੰ ਵੇਚ ਦਿਤਾ। ਗਰੇਵਾਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿੱਟੂ ਦਾ ਲੁਧਿਆਣਾ ’ਚ ਕੋਈ ਧਿਆਨ ਜਾਂ ਲਗਾਅ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਆਜ਼ਾਦੀ ਤੋਂ ਬਾਅਦ ਤੋਂ ਲੁਧਿਆਣਾ ’ਚ ਰਹਿ ਰਹੇ ਹਨ ਤੇ ਇੱਥੇ ਹਮੇਸ਼ਾ ਰਹਿੰਦੇ ਰਹਿਣਗੇ। ਜਦਕਿ ਬਿੱਟੂ ਦਾ ਕੋਈ ਪੱਕਾ ਪਤਾ ਨਹੀਂ ਹੈ।
Maheshinder Grewal in Peoples
ਗਰੇਵਾਲ ਨੇ ਕਿਹਾ ਕਿ ਇਥੋਂ ਤੱਕ ਕਿ ਰੋਜ਼ ਗਾਰਡਨ ਦੇ ਨੇੜੇ ਇਨ੍ਹਾਂ ਦਾ ਆਰਜ਼ੀ ਘਰ ਜਾਂ ਤਾਂ ਬੰਦ ਰਹਿੰਦਾ ਹੈ, ਜਾਂ ਫਿਰ ਬਿੱਟੂ ਇੱਥੇ ਕਦੇ ਨਹੀਂ ਹੁੰਦੇ ਤੇ ਰੱਬ ਨੇ ਚਾਹਿਆ ਕਿ ਉਹ ਇੱਥੇ ਹੋਏ ਵੀ ਤਾਂ ਲੋਕਾਂ ਲਈ ਮੌਜੂਦ ਨਹੀਂ ਰਹਿੰਦੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਘਰ ਬਿੱਟੂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜਾਰੀ ਕੀਤਾ ਗਿਆ ਹੈ, ਜਿੰਨ੍ਹਾਂ ਕੋਲ ਪਹਿਲਾਂ ਤੋਂ ਬਤੌਰ ਐਮਪੀ ਦਿੱਲੀ ’ਚ ਮਿਲਿਆ ਇਕ ਘਰ ਹੈ, ਇਸ ਤੋ ਇਲਾਵਾ ਇਨ੍ਹਾਂ ਕੋਲ ਚੰਡੀਗੜ੍ਹ ’ਚ ਇਕ ਸਰਕਾਰੀ ਘਰ ਵੀ ਹੈ।
ਅਕਾਲੀ-ਭਾਜਪਾ ਉਮੀਦਵਾਰ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜ ਸਾਲਾਂ ਦੌਰਾਨ ਉਹ ਹਾਸਲ ਕੀਤਾ ਹੈ, ਜੋ ਕਾਂਗਰਸ 50 ਸਾਲਾਂ ਦੌਰਾਨ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਭਰ ਅੰਦਰ ਕਿਸਾਨਾਂ ਨੂੰ ਇੱਕੋ ਸਮਾਨ ਕਰਜ਼ਾ ਰਾਹਤ ਅਤੇ ਸਹਾਇਤਾ ਦਿਤੀ। ਜਦਕਿ ਕਾਂਗਰਸ ਨੇ ਅਪਣੇ ਸਿਆਸੀ ਵਿਰੋਧੀਆਂ ਨਾਲ ਪੱਖਪਾਤ ਕੀਤਾ, ਜਿੱਥੇ ਸਰਕਾਰੀ ਅਫ਼ਸਰਾਂ ਦੇ ਉਲਟ, ਕਾਂਗਰਸੀ ਐਮਐਲਏ ਕਰਜ਼ਾ ਰਾਹਤ ਸਬੰਧੀ ਚੈੱਕ ਵੰਡ ਰਹੇ ਹਨ।
Maheshinder Grewal in Peoples
ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਨਾ ਸਿਰਫ਼ ਇਕ ਮਜ਼ਬੂਤ, ਸਗੋਂ ਇਕ ਪ੍ਰਭਾਵੀ ਸਰਕਾਰ ਵੀ ਦਿਤੀ, ਜਿਸ ਨੇ ਹਰ ਕਿਸੇ ਨੂੰ ਜਵਾਬ ਦੇਹ ਬਣਾਇਆ। ਉਨ੍ਹਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਰਕਾਰੀ ਦਫ਼ਤਰਾਂ ਵਿਚ ਅਨੁਸ਼ਾਸਨ ਕਾਇਮ ਹੋਇਆ ਅਤੇ ਕੋਈ ਭ੍ਰਿਸ਼ਟਾਚਾਰ ਨਹੀਂ ਰਿਹਾ।