
ਕੈਪਟਨ ਵੱਲੋਂ ਅਪ੍ਰੈਲ ਮਹੀਨੇ ‘ਚ ਨਿਯੁਕਤੀ ਪੱਤਰ ਦੇਣ ਦੀ ਗੱਲ ਕਹੀ ਗਈ ਸੀ..
ਚੰਡੀਗੜ੍ਹ: ਪੰਜਾਬ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵਲੋਂ ਇਸ਼ਤਿਹਾਰ ਨੰ. 4/16 ਦੇ ਅਧੀਨ ਕੱਢੀ ਗਈ 1883 ਕਲਰਕਾਂ ਦੀ ਭਰਤੀ ਵਿਚ ਦੇਰੀ ਨੂੰ ਲੈ ਕੇ ਟੈਸਟ ਪਾਸ ਯੂਨੀਅਨ ਵਲੋਂ ਮੁਹਿੰਮ ‘ਰੁਜ਼ਗਾਰ ਨਹੀਂ ਤਾਂ ਵੋਟ ਨਹੀਂ’ ਦੀ ਸ਼ੁਰੂਆਤ ਕੀਤੀ ਗਈ ਹੈ। ਟੈਸਟ ਪਾਸ ਯੂਨੀਅਨ ਦੇ ਪ੍ਰਧਾਨ ਗੁਰਬਾਜ ਸਿੰਘ ਮੱਲੀ ਅਤੇ ਕੁਝ ਹੋਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਭਰਤੀ ਵੱਲ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ।
Clerk test pass Union
ਉਨ੍ਹਾਂ ਦੱਸਿਆ ਕਿ ਉਹ ਬਹੁਤ ਸਮੇਂ ਤੋਂ ਇਸੇ ਭਰਤੀ ਦੀ ਆਸ ‘ਤੇ ਬੈਠੇ ਹਨ ਪਰ ਇਸ ਭਰਤੀ ਵਿਚ ਵੱਡੀ ਦੇਰੀ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਅਪ੍ਰੈਲ ਮਹੀਨੇ ਵਿਚ ਇਸ Process ਨੂੰ ਪੂਰਾ ਕਰਨ ਬਾਰੇ ਕਿਹਾ ਗਿਆ ਸੀ ਪਰ ਹੁਣ ਮਈ ਮਹੀਨਾ ਸ਼ੁਰੂ ਹੋ ਚੁੱਕਾ ਹੈ ਪਰ ਉਨ੍ਹਾਂ ਦੀ ਭਰਤੀ ਜਿਓਂ ਦੀ ਤਿਓਂ ਹੀ ਲਟਕ ਰਹੀ ਹੈ।
Clerk Test pass union
ਇਸ ਦੌਰਾਨ ਪਾਸ ਉਮੀਦਵਾਰਾਂ ਨੇ ਇਹ ਵੀ ਕਿਹਾ ਸੀ ਸਬੰਧਤ ਬੋਰਡ ਕੋਲ ਜਾ ਕੇ ਕਈ ਵਾਰ ਭਰਤੀ ਨੂੰ ਪੂਰਾ ਕਰਨ ਸਬੰਧੀ ਬੇਨਤੀ ਕੀਤੀ ਗਈ ਪਰ ਬੋਰਡ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਦਾ ਰਿਹਾ। ਜਿਸ ਕਰਕੇ ਅੱਜ ਪ੍ਰੇਸ਼ਾਨ ਹੋ ਕੇ ਉਨ੍ਹਾਂ ਵਲੋਂ ਐਸਐਸਐਸ ਬੋਰਡ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਾਸ ਉਮੀਦਵਾਰਾਂ ਵਲੋਂ ਸਿਰਫ਼ ਇਕ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਇਸ ਭਰਤੀ ਨੂੰ ਮੁਕੰਮਲ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਹੋਰ ਤਿੱਖਾ ਹੁੰਦਾ ਜਾਵੇਗਾ ਤੇ ਅਣਮਿੱਥੇ ਸਮੇਂ ਲਈ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ।