ਚੰਡੀਗੜ੍ਹ 'ਚ 3 ਮਈ ਦੀ ਰਾਤ ਨੂੰ ਖ਼ਤਮ ਹੋ ਜਾਵੇਗਾ ਕਰਫਿਊ...ਦੇਖੋ ਪੂਰੀ ਖ਼ਬਰ
Published : May 3, 2020, 12:46 pm IST
Updated : May 3, 2020, 12:46 pm IST
SHARE ARTICLE
Covid 19 chandigarh odd even from 4 may curfew to end on 3 may midnight
Covid 19 chandigarh odd even from 4 may curfew to end on 3 may midnight

ਉਹ ਸੋਮਵਾਰ ਨੂੰ ਕੈਵਿਡ-19 ਤੋਂ ਪਾਜ਼ੀਟਿਵ ਮਿਲੀ..

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਇਥੇ 3 ਮਈ ਦੀ ਰਾਤ ਤੋਂ ਕਰਫਿਊ ਖਤਮ ਹੋ ਜਾਵੇਗਾ ਪਰ ਲਾਕਡਾਊਨ 17 ਮਈ ਤੱਕ ਰਹੇਗਾ। ਇਸ ਦੇ ਨਾਲ ਹੀ ਆਡ-ਈਵਨ ਫਾਰਮੂਲਾ ਬਾਜ਼ਾਰਾਂ ਅਤੇ ਵਾਹਨਾਂ 'ਤੇ 4 ਮਈ ਤੋਂ ਲਾਗੂ ਹੋਵੇਗਾ। 4 ਮਈ ਨੂੰ ਈਵਨ ਨੰਬਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਅਤੇ ਈਵਨ ਨੰਬਰ ਦੀਆਂ ਰੇਲ ਗੱਡੀਆਂ ਚੱਲਣਗੀਆਂ।

Chandigarh Chandigarh

ਦੁਕਾਨਾਂ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਖੁੱਲ੍ਹਣਗੀਆਂ ਅਤੇ ਇਸ ਲਈ ਕੋਈ ਪਾਸ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਸ਼ਾਪਿੰਗ ਮਾਲ 17 ਮਈ ਤੱਕ ਬੰਦ ਰਹਿਣਗੇ। ਹੁਣ ਤੱਕ ਚੰਡੀਗੜ੍ਹ ਵਿਚ ਕੋਵਿਡ-19 ਦੇ 88 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਨੀਵਾਰ ਨੂੰ ਪੰਜਾਬ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 187 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।

ChandigarhChandigarh

ਇਨ੍ਹਾਂ ਮਰੀਜ਼ਾਂ ਵਿੱਚ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਹਜ਼ੂਰ ਸਾਹਿਬ ਗੁਰਦੁਆਰਾ ਦੇ 142 ਸ਼ਰਧਾਲੂ ਵੀ ਸ਼ਾਮਲ ਸਨ। ਰਾਜ ਵਿੱਚ ਪੀੜਤਾਂ ਦੀ ਕੁਲ ਗਿਣਤੀ 772 ਰਹੀ ਹੈ। ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਿਪੋਰਟ ਕੀਤੇ ਗਏ 187 ਨਵੇਂ ਮਾਮਲਿਆਂ ਵਿਚੋਂ 142 ਪੀੜਤ ਨਾਂਦੇੜ ਤੋਂ ਸ਼ਰਧਾਲੂ ਹਨ।

chandigarh lockdownchandigarh lockdown

ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਰਿਪੋਰਟ ਕੀਤੇ ਗਏ 105 ਇਨਫੈਕਸ਼ਨ ਕੇਸਾਂ ਵਿਚੋਂ 91 ਕੇਸ ਸ਼ਰਧਾਲੂਆਂ ਨਾਲ ਸਬੰਧਤ ਸਨ। ਸ਼ਨੀਵਾਰ ਨੂੰ ਦਰਜ ਕੀਤੇ ਗਏ ਨਵੇਂ ਮਾਮਲਿਆਂ ਵਿੱਚ ਅੰਮ੍ਰਿਤਸਰ ਦੇ 53, ਹੁਸ਼ਿਆਰਪੁਰ ਦੇ 31, ਮੋਗਾ ਦੇ 22, ਪਟਿਆਲੇ ਅਤੇ ਲੁਧਿਆਣਾ ਤੋਂ 21-21, ਜਲੰਧਰ ਦੇ 15, ਫਿਰੋਜ਼ਪੁਰ ਦੇ 9, ਫਤਹਿਗੜ੍ਹ ਸਾਹਿਬ ਦੇ ਛੇ, ਮੁਕਤਸਰ ਦੇ ਤਿੰਨ, ਮੁਹਾਲੀ ਅਤੇ ਗੁਰਦਾਸਪੁਰ ਦੇ ਦੋ ਮਰੀਜ਼ ਸਾਹਮਣੇ ਆਏ ਹਨ।

These new rules implemented in chandigarhChandigarh

ਇਕ-ਇੱਕ ਸੰਗਰੂਰ, ਕਪੂਰਥਲਾ ਅਤੇ ਰੂਪਨਗਰ ਤੋਂ ਆਇਆ। ਰਾਜ ਸਰਕਾਰ ਨੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ 21 ਦਿਨਾਂ ਲਈ ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਹੈ। ਰਾਜ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਕੋਵਿਡ-19 ਵਾਇਰਸ ਦੇ ਮਰੀਜ਼ ਹਨ। ਕੁੱਲ ਮਾਮਲਿਆਂ ਵਿਚੋਂ 20 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 112 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸ਼ਨੀਵਾਰ ਨੂੰ ਹਰਿਆਣਾ ਵਿਚ ਕੋਵਿਡ -19 ਪੀੜਤ ਔਰਤ ਦੀ ਮੌਤ ਤੋਂ ਬਾਅਦ ਮੌਤ ਦੀ ਗਿਣਤੀ ਪੰਜ ਹੋ ਗਈ।

Chandigarh Chandigarh

ਇਸ ਤੋਂ ਇਲਾਵਾ ਵਾਇਰਸ ਦੇ 19 ਨਵੇਂ ਕੇਸਾਂ ਦੀ ਆਮਦ ਦੇ ਨਾਲ ਪੀੜਤ ਪਾਏ ਗਏ ਲੋਕਾਂ ਦੀ ਕੁੱਲ ਸੰਖਿਆ 376 ਹੋ ਗਈ ਹੈ। ਅੰਬਾਲਾ ਦੇ ਮੁੱਖ ਮੈਡੀਕਲ ਅਫਸਰ (ਸੀ.ਐੱਮ.ਓ.) ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਇਕ 62 ਸਾਲਾ ਔਰਤ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਪੀਜੀਆਈਐਮਆਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਕਿਡਨੀ ਅਤੇ ਜਿਗਰ ਦੀਆਂ ਬਿਮਾਰੀਆਂ ਨਾਲ ਜੂਝ ਰਹੀ ਸੀ।

ਉਹ ਸੋਮਵਾਰ ਨੂੰ ਕੈਵਿਡ-19 ਤੋਂ ਪਾਜ਼ੀਟਿਵ ਮਿਲੀ ਸੀ। ਅੰਬਾਲਾ ਜ਼ਿਲ੍ਹੇ ਵਿੱਚ ਕਿਸੇ ਵਿਅਕਤੀ ਦੀ ਮੌਤ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਅੰਬਾਲਾ ਦੇ ਇਕ 67 ਸਾਲਾ ਵਿਅਕਤੀ ਦੀ ਵੀ ਇੱਥੇ ਪੀਜੀਆਈਐਮਆਰ ਹਸਪਤਾਲ ਵਿੱਚ ਮੌਤ ਹੋ ਗਈ ਸੀ। ਸਿਹਤ ਵਿਭਾਗ ਦੇ ਰੋਜ਼ਾਨਾ ਬੁਲੇਟਿਨ ਅਨੁਸਾਰ ਸ਼ਨੀਵਾਰ ਨੂੰ ਰਾਜ ਵਿਚ ਕੋਵਿਡ-19 ਦੇ 19 ਹੋਰ ਕੇਸ ਸਾਹਮਣੇ ਆਏ। ਇਨ੍ਹਾਂ ਵਿੱਚੋਂ 12 ਕੇਸ ਝੱਜਰ ਤੋਂ ਅਤੇ ਛੇ ਕੇਸ ਗੁੜਗਾਉਂ ਤੋਂ ਆਏ ਹਨ।

maharashtra government will build a 1000 bed covid 19 hospital in mumbaiHospital 

ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਵਿਅਕਤੀ ਮਹਾਰਾਸ਼ਟਰ ਦੇ ਨਾਂਦੇੜ ਦੇ ਹਜ਼ੂਰ ਸਾਹਿਬ ਗੁਰਦੁਆਰਾ ਤੋਂ ਯਮੁਨਾਨਗਰ ਵਾਪਸ ਆਇਆ ਸੀ, ਉਹ ਕੋਵਿਡ -19 ਵਿੱਚ ਵੀ ਪੀੜਤ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਯਮੁਨਾਨਗਰ ਜ਼ਿਲ੍ਹੇ ਦੇ ਸਾਢੌਰਾ ਤੋਂ ਆਏ 9 ਹੋਰ ਸ਼ਰਧਾਲੂਆਂ ਦੀ ਜਾਂਚ ਰਿਪੋਰਟ ਆਉਣ ਦਾ ਇੰਤਜ਼ਾਰ ਹੈ।

ਇਸ ਤੋਂ ਪਹਿਲਾਂ ਨੰਦੇੜ ਤੋਂ ਸਿਰਸਾ ਪਰਤ ਰਹੇ 18 ਸ਼ਰਧਾਲੂ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨਾਂਦੇੜ ਤੋਂ ਵਾਪਸ ਆਏ ਸਾਰੇ ਸ਼ਰਧਾਲੂਆਂ ਦੀ ਜਾਂਚ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement