ਅਟਾਰੀ ਸਰਹੱਦ 'ਤੇ ਮਨਾਈ ਗਈ ਈਦ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਮਠਿਆਈਆਂ ਤੇ ਵਧਾਈਆਂ ਦਾ ਆਦਾਨ-ਪ੍ਰਦਾਨ
Published : May 3, 2022, 1:01 pm IST
Updated : May 3, 2022, 1:01 pm IST
SHARE ARTICLE
Border Security Force & Pakistan Rangers exchange sweets and greetings
Border Security Force & Pakistan Rangers exchange sweets and greetings

ਬੀਐਸਐਫ ਅਧਿਕਾਰੀ ਅਤੇ ਪਾਕਿ ਰੇਂਜਰਜ਼ ਦੇ ਕਮਾਂਡਿੰਗ ਅਫਸਰ ਦੀ ਅਗਵਾਈ ਹੇਠ ਅਟਾਰੀ ਸਰਹੱਦ ’ਤੇ ਸਾਂਝੀ ਚੈੱਕ ਪੋਸਟ ਜ਼ੀਰੋ ਲਾਈਨ ਵਿਖੇ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ।


ਅਟਾਰੀ: ਈਦ-ਉਲ-ਫਿਤਰ ਮੌਕੇ ਮੰਗਲਵਾਰ ਸਵੇਰੇ ਅੰਮ੍ਰਿਤਸਰ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਅਤੇ ਪਾਕਿ ਰੇਂਜਰਾਂ ਵਿਚਾਲੇ ਮਠਿਆਈਆਂ ਅਤੇ ਵਧਾਈਆਂ ਦਾ ਆਦਾਨ-ਪ੍ਰਦਾਨ ਹੋਇਆ। ਬੀਐਸਐਫ ਅਧਿਕਾਰੀ ਅਤੇ ਪਾਕਿ ਰੇਂਜਰਜ਼ ਦੇ ਕਮਾਂਡਿੰਗ ਅਫਸਰ ਦੀ ਅਗਵਾਈ ਹੇਠ ਅਟਾਰੀ ਸਰਹੱਦ ’ਤੇ ਸਾਂਝੀ ਚੈੱਕ ਪੋਸਟ ਜ਼ੀਰੋ ਲਾਈਨ ਵਿਖੇ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ। ਭਾਰਤ-ਪਾਕਿਸਤਾਨ ਦੇ ਅੰਤਰਰਾਸ਼ਟਰੀ ਦਰਵਾਜ਼ੇ ਕੁਝ ਸਮੇਂ ਲਈ ਖੋਲ੍ਹ ਦਿੱਤੇ ਗਏ ਸਨ।

Border Security Force & Pakistan Rangers exchange sweets and greetingsBorder Security Force & Pakistan Rangers exchange sweets and greetings

ਬੀਐਸਐਫ ਦੇ ਸੀਨੀਅਰ ਅਧਿਕਾਰੀ ਅਤੇ ਪਾਕਿ ਰੇਂਜਰ ਜ਼ੀਰੋ ਲਾਈਨ 'ਤੇ ਪਹੁੰਚ ਗਏ। ਦੋਵਾਂ ਅਧਿਕਾਰੀਆਂ ਨੇ ਇਕ ਦੂਜੇ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਮਠਿਆਈ ਦੇ ਡੱਬੇ ਵੀ ਦਿੱਤੇ ਗਏ। ਇਸ ਮੌਕੇ ਬੀਐਸਐਫ ਦੇ ਅਧਿਕਾਰੀਆਂ ਤੋਂ ਇਲਾਵਾ ਜਵਾਨ ਵੀ ਹਾਜ਼ਰ ਸਨ। ਕੁਝ ਮਿੰਟਾਂ ਦੇ ਪ੍ਰੋਗਰਾਮ ਦੌਰਾਨ, ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਈਦ-ਉਲ-ਫਿਤਰ ਦੇ ਤਿਉਹਾਰ 'ਤੇ ਇਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਤੁਰੰਤ ਬਾਅਦ ਦੋਵਾਂ ਦੇਸ਼ਾਂ ਦੇ ਅੰਤਰਰਾਸ਼ਟਰੀ ਗੇਟ ਬੰਦ ਕਰ ਦਿੱਤੇ ਗਏ।

Border Security Force & Pakistan Rangers exchange sweets and greetingsBorder Security Force & Pakistan Rangers exchange sweets and greetings

ਜੇਸੀਪੀ ਅਟਾਰੀ ਬਾਰਡਰ ’ਤੇ ਕੋਰੋਨਾ ਕਾਲ ਦੇ ਚਲਦਿਆਂ ਪਿਛਲੇ ਦੋ ਸਾਲਾਂ ਤੋਂ ਈਦ-ਉਲ-ਫਿਤਰ ਮੌਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੋਇਆ। ਮੰਗਲਵਾਰ ਨੂੰ ਈਦ ਦੇ ਮੌਕੇ 'ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਮਠਿਆਈਆਂ ਦੇ ਆਦਾਨ-ਪ੍ਰਦਾਨ ਨਾਲ ਰਿਸ਼ਤਿਆਂ 'ਚ ਕੁਝ ਮਿਠਾਸ ਆਉਣ ਦੀ ਉਮੀਦ ਹੈ।

Border Security Force & Pakistan Rangers exchange sweets and greetingsBorder Security Force & Pakistan Rangers exchange sweets and greetings

ਈਦ ਦੇ ਤਿਉਹਾਰਾਂ ਤੋਂ ਇਲਾਵਾ ਦੀਵਾਲੀ ਅਤੇ ਹੋਲੀ 'ਤੇ ਵੀ ਦੋਵਾਂ ਦੇਸ਼ਾਂ ਦੇ ਸੈਨਿਕ ਇਕ ਦੂਜੇ ਨੂੰ ਮਠਿਆਈਆਂ ਅਤੇ ਸ਼ੁੱਭਕਾਮਨਾਵਾਂ ਦਿੰਦੇ ਹਨ। ਇਸ ਤੋਂ ਇਲਾਵਾ 14 ਅਗਸਤ ਨੂੰ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਅਤੇ 15 ਅਗਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਤੋਂ ਇਲਾਵਾ 26 ਜਨਵਰੀ ਦੇ ਗਣਤੰਤਰ ਦਿਵਸ ਮੌਕੇ ਦੋਵੇਂ ਦੇਸ਼ ਇਕ ਦੂਜੇ ਨੂੰ ਮਠਿਆਈਆਂ ਦੇ ਕੇ ਵਧਾਈ ਦਿੰਦੇ ਹਨ।

 

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement