ਆਖ਼ਰਕਾਰ ਖ਼ਤਮ ਹੋਈ ਲਾਪਤਾ ਕਰੋੜਪਤੀ ਦੀ ਭਾਲ : ਢਾਈ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਲੱਭਿਆ
Published : May 3, 2023, 3:27 pm IST
Updated : May 3, 2023, 3:27 pm IST
SHARE ARTICLE
photo
photo

ਪਿੰਡ ਰਾਮਕੋਟ ਦਾ ਰਹਿਣ ਵਾਲਾ ਹੈ ਲਾਟਰੀ ਜੇਤੂ ਕਿਸਾਨ ਭੱਲਾ ਰਾਮ ਕਿਸ਼ਨ

 

ਫਾਜ਼ਿਲਕਾ : ਕੁੱਝ ਦਿਨ ਪਹਿਲਾਂ ਫਾਜ਼ਿਲਕਾ ’ਚ ਇਕ ਵਿਅਕਤੀ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ। ਦੁਕਾਨਦਾਰ ਨੇ ਉਸ ਵਿਅਕਤੀ ਦਾ ਨੰਬਰ, ਨਾਂ ਤੇ ਪਤਾ ਨੋਟ ਨਹੀਂ ਕੀਤਾ ਸੀ। ਜਿਸ ਕਾਰਨ ਉਸ ਲਾਟਰੀ ਦੇ ਜੇਤੂ ਦਾ ਪਤਾ ਨਹੀਂ ਲੱਗ ਸਕਿਆ ਸੀ। ਅੱਜ ਉਸ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ।
 ਜਾਣਕਾਰੀ ਮੁਤਾਬਕ ਲਾਟਰੀ ਜਿੱਤਣ ਵਾਲਾ ਪਿੰਡ ਰਾਮਕੋਟ ਦਾ ਇਕ ਕਿਸਾਨ ਹੈ। ਇਸ ਸਬੰਧੀ ਗੱਲ ਕਰਦਿਆਂ ਲਾਟਰੀ ਜਿੱਤਣ ਵਾਲੇ ਭੱਲਾ ਰਾਮ ਕਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਟਰੀ ਲੈਣ ਆਉਣ 'ਚ ਇਸ ਲਈ ਦੇਰੀ ਹੋਈ ਕਿਉਂਕਿ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਹੋਈ ਸੀ ਅਤੇ ਸਾਰਾ ਪਰਵਾਰ ਗਮ 'ਚ ਡੁੱਬਿਆ ਹੋਇਆ ਸੀ ਪਰ ਅੱਜ ਸਾਨੂੰ ਇਸ ਸਬੰਧੀ ਪਤਾ ਲੱਗਾ ਕਿ ਕਿਸੇ ਵਿਅਕਤੀ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ ਪਰ ਜਿੱਤਣ ਵਾਲੇ ਦੀ ਪਛਾਣ ਨਹੀਂ ਹੋ ਰਹੀ। ਫਿਰ ਜਦੋਂ ਅਸੀਂ ਲਾਟਰੀ ਦਾ ਟਿਕਟ ਨੰਬਰ ਮਿਲਾ ਕੇ ਦੇਖਿਆ ਤਾਂ ਇਨਾਮ ਨਿਕਲਿਆ ਹੋਇਆ ਸੀ।

ਇਸ ਗੱਲ ਦੀ ਪੁਸ਼ਟੀ ਕਰਨ ਲਈ ਭੱਲਾ ਰਾਮ ਨੂੰ ਲਾਟਰੀ ਏਜੰਟ ਕਿ ਅਸਲ 'ਚ ਉਨ੍ਹਾਂ ਦੀ ਲਾਟਰੀ ਨਿਕਲੀ ਹੈ। ਜਿਸ ਦੇ ਚੱਲਦਿਆਂ ਏਜੰਟ ਨੇ ਸਾਨੂੰ ਲਾਟਰੀ ਦੀ ਟਿਕਟ ਦੁਕਾਨ 'ਤੇ ਲੈ ਕੇ ਆਉਣ ਲਈ ਬੁਲਾਇਆ ਸੀ। ਭੱਲਾ ਰਾਮ ਨੇ ਦੱਸਿਆ ਕਿ ਉਹ 5-6 ਦਿਨ ਪਹਿਲਾਂ ਲਾਟਰੀ ਦੀ ਟਿਕਟ ਲੈ ਕੇ ਗਿਆ ਸੀ। ਉਸ ਦਾ ਕੋਈ ਮਨ ਨਹੀਂ ਸੀ ਟਿਕਟ ਖਰੀਦਣ ਦਾ ਪਰ ਏਜੰਟ ਨੇ ਉਸ ਨੂੰ ਜ਼ਬਰਦਸਤੀ ਟਿਕਟ ਫੜਾ ਦਿੱਤੀ ਸੀ। ਉਨ੍ਹਾਂ ਲਾਟਰੀ ਮਿਲਣ ਸਬੰਧੀ ਆਖਿਆ ਕਿ ਪਰਮਾਤਮਾ ਨੇ ਸਾਨੂੰ ਸਭ ਕੁਝ ਬਖ਼ਸ਼ਿਆ ਹੈ। ਭੱਲਾ ਰਾਮ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੇ ਕਈ ਇਨਾਮ ਨਿਕਲੇ ਸਨ ਅਤੇ ਪਿਛਲੇ ਹਫ਼ਤੇ ਹੀ ਉਸ ਨੇ 9 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਸੀ।

ਬੌਬੀ ਲਾਟਰੀ ਏਜੰਟ ਨੇ ਦੱਸਿਆ ਕਿ ਭੱਲਾ ਰਾਮ ਉਸ ਦੀ ਦੁਕਾਨ ਦੇ ਸਾਹਮਣੇ ਵਾਲੀ ਕਰਿਆਣੇ ਦੀ ਦੁਕਾਨ ਤੋਂ ਅਕਸਰ ਸਾਮਾਨ ਲੈਣ ਆਉਂਦੇ ਰਹਿੰਦੇ ਹਨ ਤੇ ਜਦੋਂ ਵੀ ਉਹ ਸਾਮਾਨ ਖ਼ਰੀਦਣ ਆਉਂਦੇ ਹਨ ਤਾਂ ਉਹ ਇਕ ਟਿਕਟ ਲੈ ਹੀ ਜਾਂਦੇ ਹਨ। ਜਿਸ ਦਿਨ ਉਸ ਨੇ ਭੱਲਾ ਰਾਮ ਨੂੰ ਲਾਟਰੀ ਦਿੱਤੀ, ਉਸ ਦਿਨ ਉਹ ਕਾਫ਼ੀ ਦੁਖ਼ੀ ਸਨ ਤੇ ਮੈਂ ਉਨ੍ਹਾਂ ਨੂੰ ਜ਼ਬਰਦਸਤੀ ਲਾਟਰੀ ਦੇ ਦਿੱਤੀ ਤੇ ਜਲਦਬਾਜ਼ੀ 'ਚ ਉਹ ਨਾਮ 'ਤੇ ਪਤਾ ਲਿਖਾਉਣਾ ਭੁੱਲ ਗਏ। ਫਿਰ ਜਦੋਂ ਉਹ ਸਾਹਮਣੇ ਆਏ ਤਾਂ ਪਤਾ ਲੱਗਾ ਕੇ ਇਹ ਉਹੀ ਵਿਅਕਤੀ ਹੈ ਜਿਸ ਦੀ ਲਾਟਰੀ ਲੱਗੀ ਹੈ।

ਏਜੰਟ ਨੇ ਦੱਸਿਆ ਕਿ ਸਾਰੇ ਟੈਕਸ ਕੱਟ ਕੇ 1 ਕਰੋੜ 52 ਲੱਖ ਰੁਪਏ ਭੱਲਾ ਰਾਮ ਦੇ ਖ਼ਾਤੇ 'ਚ ਪਾਏ ਜਾਣਗੇ ਤੇ ਇਹ ਉਸ ਪੈਸੇ ਦੀ ਵਰਤੋਂ ਕਿਤੇ ਵੀ ਕਰ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement