ਪੰਜਾਬ ਦੀ ਚੰਗੀ ਸਿਹਤ ਪ੍ਰਣਾਲੀ ਕਾਰਨ ਸੂਬੇ ਤੋ ਬਿਹਾਰ ਪਰਤੇ ਪ੍ਰਵਾਸੀ ਸਭ ਤੋਂ ਘੱਟ ਕੋਵਿਡ ਇਨਫੈਕਟਿਡ
Published : Jun 3, 2020, 7:29 pm IST
Updated : Jun 3, 2020, 7:43 pm IST
SHARE ARTICLE
Photo
Photo

ਹਰਿਆਣਾ ਚ ਆਏ ਪ੍ਰਵਾਸੀਆਂ ਵਿਚੋਂ 9 ਪ੍ਰਤੀਸ਼ਤ ਪਾਜ਼ੇਟਿਵ ਪਾਏ ਗਏ। ਕੁੱਲ 690 ਨਮੂਨੇ ਇਕੱਠੇ ਕੀਤੇ ਗਏ, ਜਿਨ੍ਹਾਂ ਵਿਚੋਂ 390 ਟੈਸਟ ਕੀਤੇੇ ਗਏ ਅਤੇ 36 ਨੈਗੇਟਿਵ ਪਾਏ ਗਏ।

ਚੰਡੀਗੜ੍ਹ, 3 ਜੂਨ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਦੀਆਂ ਸੁਚੱਜੀਆਂ ਤੇ ਆਸਾਨ ਸਿਹਤ ਸਹੂਲਤਾਂ ਵਾਲੇ ਢਾਂਚੇ ਕਾਰਨ  ਬਿਹਾਰ ਵਾਪਸ ਪਰਤਣ ਵਾਲਿਆਂ ਵਿਚੋਂ ਸਿਰਫ 2% ਪ੍ਰਵਾਸੀਆਂ ਵਿਚ ਹੀ ਬਿਮਾਰੀ ਦਾ ਵਿਸ਼ਾਣੂ ਮਿਲਿਆ ਹੈ,ਇਹ ਪ੍ਰਗਟਾਵਾ ਬਿਹਾਰ ਸਰਕਾਰ ਵਲੋਂ ਕੀਤਾ ਗਿਆ।

lockdown lockdown

ਬਿਹਾਰ ਸਰਕਾਰ ਵਲੋਂ ਪਿੱਤਰੀ ਸੂਬੇ ਵਾਪਸ ਪਰਤਣ ਵਾਲਿਆਂ ਦੇ ਨਮੂਨੇ ਲਏ ਗਏ ਸਨ ਅਤੇ ਪੰਜਾਬ ਤੋਂ ਬਿਹਾਰ ਪਰਤਣ ਵੇਲੇ ਟੈਸਟ ਕੀਤੇ ਗਏ 157 ਵਿਅਕਤੀਆਂ ਵਿੱਚੋਂ ਸਿਰਫ 3 ਵਿਚ ਹੀ ਕੋਰੋਨਾ ਦੇ ਲੱਛਣ ਦੇਖੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਤੱਥ ਦੂਜੇ ਰਾਜਾਂ ਦੀ ਤੁਲਨਾ ਵਿਚ ਕੋਰੋਨਾ ਪਾਜ਼ੇਟਿਵ ਅੰਕੜਿਆਂ ਦੀ ਵੱਡੀ ਪ੍ਰਤੀਸ਼ਤ ਦੇ ਮੱਦੇਨਜ਼ਰ ਵਧੇਰੇ ਮਹੱਤਵ ਰੱਖਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਢ ਤੋਂ ਹੀ ਨਿਰਦੇਸ਼ ਦਿੱਤੇ ਸਨ ਕਿ ਕੀਮਤੀ ਜਾਨਾਂ ਬਚਾਉਣ ਨੂੰ ਪਹਿਲ ਦਿੰਦਿਆਂ ਸਾਰੀਆਂ ਸਿਹਤ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਈ ਜਾਵੇ।

lockdown lockdown

ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲਾ ਪੰਜਾਬ ,ਸਖਤੀ ਨਾਲ ਤਾਲਾਬੰਦੀ ਨੂੰ ਲਾਗੂ ਕਰਨ ਅਤੇ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਾਲਾ ਪਹਿਲਾ ਸੂਬਾ ਹੈ। ਦੂਜੇ ਰਾਜਾਂ ਦੇ ਅੰਕੜਿਆਂ ਨੂੰ ਸਾਂਝਾ ਕਰਦਿਆਂ ਬੁਲਾਰੇ ਨੇ ਅੱਗੇ ਕਿਹਾ ਕਿ ਦਿੱਲੀ ਵਿਚ ਕੀਤੇ ਗਏ 835 ਟੈਸਟਾਂ ਵਿੱਚੋਂ 218 (26%) ਪਾਜ਼ੇਟਿਵ ਪਾਏ ਗਏ ਜੋ ਕਿ ਸਭ ਤੋਂ ਵੱਧ ਪ੍ਰਤੀਸ਼ਤ ਬਣਦੀ ਹੈ। ਪੱਛਮੀ ਬੰਗਾਲ ਤੋਂ ਵਾਪਸ ਪਰਤਣ ਵਾਲਿਆਂ ਦੇ ਮਾਮਲੇ ਵਿਚ ਕੁੱਲ 373 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 265 ਟੈਸਟ ਕੀਤੇ ਗਏ ਸਨ ਅਤੇ 33 ਪਾਜ਼ੇਟਿਵ ਮਾਮਲੇ ਪਾਏ ਗਏ,ਜੋ ਕਿ 12 ਪ੍ਰਤੀਸ਼ਤ ਬਣਦਾ ਹੈ।

Shramik special train reality check trains late migrants protest corona lockdownlockdown

ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਬਿਹਾਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਕੁੱਲ 2083 ਨਮੂਨੇ ਇਕੱਤਰ ਕੀਤੇ ਗਏ ਅਤੇ 1283 ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿਚੋਂ 141 ਭਾਵ 11 ਪ੍ਰਤੀਸ਼ਤ ਪਾਜ਼ੇਟਿਵ ਪਾਏ ਗਏ। ਗੁਆਂਢੀ ਰਾਜ ਹਰਿਆਣਾ ਵਿਚ ਆਏ ਪ੍ਰਵਾਸੀਆਂ ਵਿਚੋਂ 9 ਪ੍ਰਤੀਸ਼ਤ ਪਾਜ਼ੇਟਿਵ ਪਾਏ ਗਏ। ਕੁੱਲ 690 ਨਮੂਨੇ ਇਕੱਠੇ ਕੀਤੇ ਗਏ, ਜਿਨ੍ਹਾਂ ਵਿਚੋਂ 390 ਟੈਸਟ ਕੀਤੇੇ ਗਏ ਅਤੇ 36 ਨੈਗੇਟਿਵ ਪਾਏ ਗਏ।

LockdownLockdown

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement