
ਸੈਕਟਰ 33 ਵਿਚ ਬੀਤੇ ਐਤਵਾਰ ਸ਼ਰਾਬ ਕਾਰੋਬਾਰੀ ਰਾਕੇਸ਼ ਸਿੰਗਲਾ ਦੇ ਘਰ ਦੇ ਬਾਹਰ ਅੰਨ੍ਹਾਧੂੰਦ ਗੋਲੀਆਂ ਚਲਾਉਣ....
ਚੰਡੀਗੜ੍ਹ: ਸੈਕਟਰ 33 ਵਿਚ ਬੀਤੇ ਐਤਵਾਰ ਸ਼ਰਾਬ ਕਾਰੋਬਾਰੀ ਰਾਕੇਸ਼ ਸਿੰਗਲਾ ਦੇ ਘਰ ਦੇ ਬਾਹਰ ਅੰਨ੍ਹਾਧੂੰਦ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਹਾਲੇ ਮੁਲਜ਼ਮ ਪੁਲਿਸ ਦੇ ਹੱਥੇ ਨਹੀ ਚੜੇ ਸਨ ਕਿ ਮੰਗਲਵਾਰ ਫ਼ਿਰ ਸੈਕਟਰ 9 ਸਥਿਤ ਸ਼ਰਾਬ ਦੇ ਠੇਕੇ ਤੇ ਕੁੱਝ ਨੌਜਵਾਨ ਤਾਬੜਤੋੜ ਗੋਲੀਆਂ ਵਰਸਾ ਕੇ ਫਰਾਰ ਹੋ ਗਏ।
File
ਚੰਡੀਗੜ੍ਹ ਦੇ ਪੋਸ਼ ਇਲਾਕੇ ਸੈਕਟਰ 9 ਡੀ ਵਿਚ ਮੰਗਲਵਾਰ ਸ਼ਾਮ ਉਸ ਸਮੇਂ ਹਫੜਾ ਦਫ਼ੜੀ ਮੱਚ ਗਈ ਜਦੋਂ ਕਾਰ ਸਵਾਰ ਨੌਜਵਾਨ ਇਕ ਸ਼ਰਾਬ ਦੇ ਠੇਕੇ ਉਤੇ ਤਾਬੜਤੋੜ ਗੋਲੀ ਚਲਾ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਦੱਸ ਰਾਉਂਡ ਗੋਲੀਆਂ ਚਲਾਈ ਜਿਸਦੇ ਨਾਲ ਮੌਕੇ ਤੇ ਭਾਜੜ ਮੱਚ ਗਈ।
File
ਘਟਨਾ ਦੇ ਬਾਅਦ ਆਸਪਾਸ ਮੌਜੂਦ ਲੋਕਾਂ ਵਿਚ ਦਹਿਸ਼ਤ ਫੈਲ ਗਈ। ਘਟਨਾ ਵਿਚ ਠੇਕੇ ਤੇ ਮੌਜੂਦ ਦੋ-ਤਿੰਨ ਕੰਮ ਕਰਨ ਵਾਲਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਿਸ ਵਿਚ ਵਿਸ਼ੇਸ਼ ਤੌਰ ਉਤੇ ਰਾਕੇਸ਼ ਦੀ ਸੱਜੀ ਬਾਂਹ ਉਤੇ ਗੋਲੀ ਲੱਗੀ ਹੈ ਜਿਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਸ਼ਾਮੀ ਕਰੀਬ 7:30 ਵਜੇ ਦੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
File
ਪੁਲਿਸ ਨੇ ਦੱਸਿਆ ਕਿ ਸ਼ਰਾਬ ਦੇ ਠੇਕਾ ਸੈਕਟਰ 21 ਦੇ ਰਹਿਣ ਵਾਲੇ ਰਾਮ ਅਵਤਾਰ ਬੱਤਰਾ ਦਾ ਹੈ। ਉਨ੍ਹਾਂ ਦਾ ਸੈਕਟਰ 35 ਵਿਚ ਪਟਰੌਲ ਪੰਪ ਵੀ ਹੈ। ਠੇਕੇ ਦੇ ਮਾਲਕ ਨੇ ਦਸਿਆ ਕਿ ਉਨ੍ਹਾਂ ਪੈਸਿਆਂ ਨੂੰ ਲੈ ਕੇ ਕੁਝ ਲੋਕਾਂ ਨਾਲ ਵਿਵਾਦ ਚੱਲ ਰਿਹਾ ਹੈ। ਇਸ ਦੀ ਜਾਂਚ ਪੁਲਿ ਸ ਕਰ ਰਹੀ। ਪੁਲਿਸ ਨੇ ਦਸਿਆ ਕਿ ਹਮਲਾਵਰ ਅਮੇਜ ਕਾਰ ਵਿਚ ਆਏ ਸਨ।
File
ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਕਾਰ ਸਵਾਰ ਦੋ ਲੋਕਾਂ ਨੇ ਸ਼ਰਾਬ ਦੇ ਠੇਕੇ ਉਤੇ ਤਾਬੜਤੋੜ ਗੋਲੀਆਂ ਚਲਾਈ ਅਤੇ ਫਿਰ ਫਰਾਰ ਹੋ ਗਏ। ਪੁਲਿਸ ਦੀ ਜਾਂਚ ਵਿਚ ਹਾਲੇ ਤੱਕ 8 ਗੋਲੀਆਂ ਬਰਾਮਦ ਵੀ ਹੋ ਚੁੱਕੀ ਹਨ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਸਮੇਂ ਟਰੈਫਿਕ ਪੁਲਿਸ ਦਾ ਇਕ ਇੰਸਪੈਕਟਰ ਦੀ ਸਿਵਲ ਵਰਦੀ ਵਿਚ ਥੋੜ੍ਹੀ ਦੂਰ ਤੇ ਮੌਜੂਦ ਸੀ।
File
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸੈਕਟਰ 33 ਵਿਚ ਸ਼ਰਾਬ ਕਾਰੋਬਾਰੀ ਰਾਕੇਸ਼ ਸਿੰਗਲਾ ਤੇ ਵੀ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈ ਸਨ। ਮੁਲਜ਼ਮ ਉਨ੍ਹਾ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ਵਿਚ ਪੁਲਿਸ ਕਈਂ ਲੋਕਾਂ ਨੂੰ ਹਿਰਾਸਤ ਵਿਚ ਲੈ ਚੁੱਕੀ ਹੈ ਅਤੇ ਮੁਲਜ਼ਮਾਂ ਦੀ ਭਾਲ ਵਿਚ ਪੰਜਾਬ ਅਤੇ ਹਰਿਆਣਾ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।