ਫਰੀਦਕੋਟ 'ਚ SP-DSP ਸਮੇਤ 5 'ਤੇ ਮਾਮਲਾ ਦਰਜ, ਆਈਜੀ ਦੇ ਨਾਂਅ 'ਤੇ 50 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼

By : GAGANDEEP

Published : Jun 3, 2023, 10:38 am IST
Updated : Jun 3, 2023, 10:38 am IST
SHARE ARTICLE
PHOTO
PHOTO

ਵਿਜੀਲੈਂਸ ਨੇ ਢਾਈ ਘੰਟੇ ਤੱਕ ਪੁੱਛਗਿੱਛ ਕੀਤੀ

 

ਫਰੀਦਕੋਟ: ਫਰੀਦਕੋਟ ਦੇ ਕੋਟਕਪੂਰਾ ਸਦਰ ਥਾਣੇ ਵਿਚ ਐਸਪੀ ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ ਸਮੇਤ 5 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ 'ਤੇ ਕਤਲ ਕੇਸ 'ਚ ਫਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਦੇ ਨਾਂ 'ਤੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਇਸ ਵਿਚ ਡੀਐਸਪੀ ਸੁਸ਼ੀਲ ਕੁਮਾਰ ਸਮੇਤ ਐਸਪੀ ਇਨਵੈਸਟੀਗੇਸ਼ਨ, ਆਈਜੀ ਦਫ਼ਤਰ ਫਰੀਦਕੋਟ ਦੀ ਆਰਟੀਆਈ ਸ਼ਾਖਾ ਦੇ ਇੰਚਾਰਜ ਐਸਆਈ ਖੇਮ ਚੰਦ ਪਰਾਸ਼ਰ ਅਤੇ 2 ਵਿਅਕਤੀਆਂ ਦੇ ਨਾਮ ਸ਼ਾਮਲ ਹਨ।

 ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ BSF ਦੀ ਕਾਰਵਾਈ, ਫੜੀ 38 ਕਰੋੜ ਦੀ ਹੈਰੋਇਨ

ਸੂਤਰਾਂ ਅਨੁਸਾਰ 7 ਨਵੰਬਰ 2019 ਨੂੰ ਗਊਸ਼ਾਲਾ ਕੋਟਸੁਖੀਆ ਦੇ ਸੰਤ ਬਾਬਾ ਦਿਆਲ ਦਾਸ ਦਾ ਕਤਲ ਕਰ ਦਿਤਾ ਗਿਆ ਸੀ। ਦੋਸ਼ ਹੈ ਕਿ ਇਸੇ ਮਾਮਲੇ ਵਿਚ ਹਰਕਾ ਦਾਸ ਡੇਰੇ ਦੇ ਮੁਖੀ ਬਾਬਾ ਗਗਨ ਦਾਸ ਨੂੰ ਅਧਿਕਾਰੀਆਂ ਨੇ ਡਰਾ ਧਮਕਾ ਕੇ ਆਈਜੀ ਪ੍ਰਦੀਪ ਕੁਮਾਰ ਦੇ ਨਾਂ ’ਤੇ 50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 35 ਲੱਖ ਰੁਪਏ ਵਿੱਚ ਹੋ ਗਿਆ। ਇਸ ਵਿਚੋਂ 20 ਲੱਖ ਰੁਪਏ ਲਏ ਗਏ ਹਨ। ਹੁਣ 15 ਲੱਖ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਇਸ ਦੀ ਭਣਕ ਆਈ.ਜੀ. ਨੂੰ ਲੱਗ ਗਈ। ਉਨ੍ਹਾਂ ਤੁਰੰਤ ਜਾਂਚ ਰੋਕ ਕੇ ਮਾਮਲਾ ਵਿਜੀਲੈਂਸ ਦੇ ਧਿਆਨ ਵਿਚ ਲਿਆਂਦਾ।

 ਇਹ ਵੀ ਪੜ੍ਹੋ: ਪੜ੍ਹਨ ਲਿਖਣ ਦੀ ਨਹੀਂ ਹੁੰਦੀ ਕੋਈ ਉਮਰ, ਇਨ੍ਹਾਂ ਬਜ਼ੁਰਗ ਬੀਬੀਆਂ ਨੇ ਪੂਰੀ ਅਪਣੀ ਪੜ੍ਹਾਈ

ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਤੇ ਫਿਰੋਜ਼ਪੁਰ ਤੋਂ ਵਿਜੀਲੈਂਸ ਅਧਿਕਾਰੀ ਫਰੀਦਕੋਟ ਪਹੁੰਚੇ। ਇਥੇ ਉਹਨਾਂ ਨੇ ਐਸਪੀ ਦਫ਼ਤਰ ਵਿਚ ਦੋ ਘੰਟੇ ਪੁੱਛ-ਪੜਤਾਲ ਕੀਤੀ। ਇਸ ਤੋਂ ਬਾਅਦ ਕੋਟਕਪੂਰਾ ਸਦਰ ਥਾਣੇ 'ਚ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਦੂਜੇ ਪਾਸੇ ਐਸਪੀ ਗਗਨੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਹੈ। ਉਸ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।

ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿਚ ਸਥਿਤ ਹਰਕਾ ਦਾਸ ਡੇਰੇ ਦੇ ਮੁਖੀ ਦੇ ਅਹੁਦੇ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਇਸੇ ਸੰਘਰਸ਼ ਵਿਚ 1986 ਵਿਚ ਤਤਕਾਲੀ ਡੇਰਾ ਮੁਖੀ ਸੰਤ ਮੋਹਨ ਦਾਸ ਨੂੰ ਵੀ ਅਣਪਛਾਤੇ ਵਿਅਕਤੀਆਂ ਨੇ ਮਾਰ ਦਿਤਾ ਸੀ। 14 ਸਾਲ ਪਹਿਲਾਂ ਜਦੋਂ ਬਾਬਾ ਹਰੀ ਦਾਸ ਨੂੰ ਡੇਰੇ ਦਾ ਮੁਖੀ ਥਾਪਿਆ ਗਿਆ ਸੀ ਤਾਂ ਉਨ੍ਹਾਂ ਨੂੰ ਵੀ ਇਕ ਵਿਅਕਤੀ ਨਾਲ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Virsa Singh Valtoha ਨੂੰ 24 ਘੰਟਿਆਂ 'ਚ Akali Dal 'ਚੋਂ ਕੱਢੋ ਬਾਹਰ, ਸਿੰਘ ਸਾਹਿਬਾਨਾਂ ਦੀ ਇਕੱਤਰਤਾ ਚ ਵੱਡਾ ਐਲਾਨ

15 Oct 2024 1:17 PM

Big News: Tarn Taran 'ਚ ਚੱਲੀਆਂ ਗੋ.ਲੀ.ਆਂ, Voting ਦੌਰਾਨ ਕਈਆਂ ਦੀਆਂ ਲੱਥੀਆਂ ਪੱਗਾਂ, ਪੋਲਿੰਗ ਬੂਥ ਦੇ ਬਾਹਰ ਪਿਆ

15 Oct 2024 1:14 PM

Big News: Tarn Taran 'ਚ ਚੱਲੀਆਂ ਗੋ.ਲੀ.ਆਂ, Voting ਦੌਰਾਨ ਕਈਆਂ ਦੀਆਂ ਲੱਥੀਆਂ ਪੱਗਾਂ, ਪੋਲਿੰਗ ਬੂਥ ਦੇ ਬਾਹਰ ਪਿਆ

15 Oct 2024 1:11 PM

Today Panchayat Election LIVE | Punjab Panchayat Election 2024 | ਦੇਖੋ ਪੰਜਾਬ ਦੇ ਪਿੰਡਾਂ ਦਾ ਕੀ ਹੈ ਮਾਹੌਲ

15 Oct 2024 8:50 AM

Top News Today | ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

14 Oct 2024 1:21 PM
Advertisement