
ਮੁਲਜ਼ਮ Whatsapp ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਰੱਖਦਾ ਸੀ ਸਬੰਧ
ਫਾਜ਼ਿਲਕਾ: ਫ਼ਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਾਕਿ ਨਸ਼ਾ ਤਸਕਰਾਂ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਗਿੰਦੂ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ 2.4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ ਹੈ।
ਇਹ ਵੀ ਪੜ੍ਹੋ: ਹਜ਼ਾਰਾਂ ਸੱਪ ਫੜ ਚੁੱਕਾ ਇਹ ਬੰਦਾ, ਬਚਾਈ ਸੈਂਕੜੇ ਲੋਕਾਂ ਦੀ ਜਾਨ ਪਰ ਬਦਲੇ 'ਚ ਲੋਕ ਦਿੰਦੇ ਸਿਰਫ਼ 11 ਜਾਂ 21 ਰੁਪਏ
ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਸਰਗਰਮੀ ਨਾਲ ਹੈਰੋਇਨ ਦੀ ਤਸਕਰੀ ਕਰ ਰਿਹਾ ਸੀ। ਇਸ ਦੇ ਲਈ ਉਸ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਪਾਏ ਗਏ ਹਨ। ਮੁਲਜ਼ਮ ਵਟਸਐਪ ਰਾਹੀਂ ਪਾਕਿ ਸਮੱਗਲਰਾਂ ਨਾਲ ਜੁੜਿਆ ਹੋਇਆ ਸੀ। ਕਿਸੇ ਵੀ ਤਰ੍ਹਾਂ ਕਾਲਾਂ ਟਰੇਸ ਨਾ ਹੁਣ ਮੁਲਜ਼ਮ ਵਟਸਐਪ ਰਾਹੀਂ ਪਾਕਿ ਸਮੱਗਲਰਾਂ ਨਾਲ ਸੰਪਰਕ ਕਰਕੇ ਹੈਰੋਇਨ ਦਾ ਨਸ਼ਾ ਮੰਗਵਾਉਂਦਾ ਸੀ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਨੇੜੇ ਬੰਬ ਦੀ ਅਫ਼ਵਾਹ, ਇੱਕ ਵਿਅਕਤੀ ਗ੍ਰਿਫ਼ਤਾਰ
ਕਾਊਂਟਰ ਇੰਟੈਲੀਜੈਂਸ ਟੀਮ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਹੁਣ ਤੱਕ ਸਰਹੱਦੀ ਖੇਤਰ ਤੋਂ ਕਿੰਨੀ ਵਾਰ ਨਸ਼ੇ ਦੀ ਖੇਪ ਬਰਾਮਦ ਕਰ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਦੇ ਨੈੱਟਵਰਕ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਮਦਦ ਨਾਲ ਉਹ ਹੈਰੋਇਨ ਉਥੋਂ ਲੈ ਕੇ ਆਉਂਦਾ ਸੀ। ਇਸ ਦੇ ਨਾਲ ਹੀ ਦੋਸ਼ੀ ਦੀ ਹਿਸਟਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਖਿਲਾਫ ਪਹਿਲਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ।