
ਹਰ ਰੋਜ਼ ਮੌਤ ਨਾਲ ਖੇਡਣ ਵਾਲਾ ਬ੍ਰਹਮਚਾਰੀ ਸੱਪਾਂ ਵਾਲਾ ਮੰਗ ਰਿਹਾ ਨੌਕਰੀ
ਤਰਨਤਾਰਨ (ਗਗਨਦੀਪ ਕੌਰ) : ਸੱਪ ਜ਼ਹਿਰੀਲੇ ਹੁੰਦੇ ਹਨ ਅਤੇ ਇਸ ਤੋਂ ਹਰ ਕੋਈ ਡਰਦਾ ਹੈ ਪਰ ਇਸ ਸ਼ਖਸ ਨੂੰ ਸੱਪਾਂ ਤੋਂ ਜ਼ਰਾ ਵੀ ਡਰ ਨਹੀਂ ਲੱਗਦਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹਰਪਾਲ ਬ੍ਰਹਮਚਾਰੀ , ਜੋ ਪਿਛਲੇ 22 ਸਾਲਾ ਤੋਂ ਸੱਪ ਫੜ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਨੇ ਹਰਪਾਲ ਨਾਲ ਗੱਲਬਾਤ ਕੀਤੀ। ਹਰਪਾਲ ਨੇ ਗੱਲਬਾਤ ਦੌਰਾਨ ਦਸਿਆ ਕਿ ਉਹ ਸ਼ੁਰੂ 'ਚ ਵਾਟਰ ਕੂਲਰਾਂ ਵਾਲੀ ਗੱਡੀ ਚਲਾਉਂਦੇ ਸਨ। ਉਹਨਾਂ ਨੇ ਇਕ ਦਿਨ ਕਿਸੇ ਦੇ ਘਰੋਂ ਦਰਖ਼ਤ ਤੋਂ ਸੱਪ ਲਾਇਆ ਤਾਂ ਸੱਪ ਨੇ ਉਹਨਾਂ ਦੀ ਅੱਖ ਦੀ ਪੁਤਲੀ 'ਚ ਦੰਦੀ ਵੱਢੀ, ਖੁਸ਼ਕਿਸਮਤੀ ਨਾਲ ਉਹ ਸੱਪ ਬਿਨ੍ਹਾਂ ਜ਼ਹਿਰ ਵਾਲਾ ਸੀ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਨੇੜੇ ਬੰਬ ਦੀ ਅਫ਼ਵਾਹ, ਇੱਕ ਵਿਅਕਤੀ ਗ੍ਰਿਫ਼ਤਾਰ
ਮੈਨੂੰ ਇਕ ਅੱਖ ਤੋਂ ਦਿਸਣਾ ਬੰਦ ਹੋ ਗਿਆ, ਜਿਸ ਨਾਲ ਮੈਨੂੰ ਡਰਾਈਵਰੀ ਛੱਡਣੀ ਪਈ। ਜਿਸ ਤੋਂ ਬਾਅਧ ਮੈਂ ਸੱਪ ਫੜਨ ਲੱਗ ਪਿਆ। ਮੈਂ ਅਪਣੇ ਸ਼ਹਿਰ ਵਿਚ 15-16 ਸਾਲ ਤੋਂ ਸੱਪ ਫੜ੍ਹਦਾ ਰਿਹਾ, ਕਦੇ ਕਿਸੇ ਤੋਂ ਸੱਪ ਫੜਨ ਦਾ ਇਕ ਰੁਪਿਆ ਨਹੀਂ ਲਿਆ। ਮੈਨੂੰ ਲੋਕੀਂ ਅੱਧੀ ਰਾਤ ਨੂੰ ਫੋਨ ਲਗਾਉਂਦੇ ਸਨ ਕਿ ਸਾਡੇ ਘਰ ਚੋਂ ਸੱਪ ਨਿਕਲ ਆਇਆ, ਮੈਂ ਅਪਣੇ ਮੋਟਰਸਾਈਕਲ 'ਤੇ ਉਹਨਾਂ ਘਰ ਸੱਪ ਫੜ੍ਹਨ ਜਾਂਦਾ, ਲੋਕ ਮੈਨੂੰ 11, 21, 31 ਰੁਪਏ ਦਿੰਦੇ ਸਨ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ, ਕਰਜ਼ ਸੀਮਾ 'ਚ 18000 ਕਰੋੜ ਦੀ ਕੀਤੀ ਕਟੌਤੀ
ਹਰਪਾਲ ਨੇ ਦਸਿਆ ਕਿ ਉਹਨਾਂ ਨੇ ਕਿਸੇ ਤੋਂ ਸੱਪ ਫੜਨੇ ਨਹੀਂ ਸਿੱਖੇ, ਪਰ ਮੈਂ ਅਪਣੇ ਉਸਤਾਦ ਤੋਂ ਦੇਸੀ ਦਵਾਈਆਂ ਬਣਾਉਣੀਆਂ ਸਿੱਖੀਆਂ ਹਨ, ਪਰ ਜਦੋਂ ਸੱਪ ਨੇ ਮੇਰੀ ਪੁਤਲੀ 'ਚ ਦੰਦੀ ਵੱਢੀ ਤਾਂ 10 ਬੰਦੇ ਵੀ ਮੇਰਾ ਪਤਾ ਲੈਣ ਨਹੀਂ ਪਹੁੰਚੇ। ਕਿਸੇ ਨੇ ਹਸਪਤਾਲ ਆ ਕੇ ਨਹੀਂ ਪੁਛਿਆ ਕੇ ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ। ਉਹਨਾਂ ਕਿਹਾ ਕਿ ਸੱਪ ਲੜੇ 'ਤੇ ਨਾ ਤਾਂ ਮਣਕਾ ਕੰਮ ਆਉਂਦਾ, ਨਾ ਨਾਗ ਕੰਮ ਆਉਂਦਾ ਸਿਰਫ ਤੁਹਾਨੂੰ ਟੀਕਾ ਬਚਾ ਸਕਦਾ ਹੈ।
ਹਰਪਾਲ ਨੇ ਕਿਹਾ ਕਿ ਜੇ ਸੱਪ ਲੜ ਜਾਵੇ ਤਾਂ ਯੋਗੀਆਂ ਕੋਲ ਨਹੀਂ ਜਾਣਾ ਸਗੋਂ ਡਾਕਟਰ ਕੋਲ ਜਾਣਾ ਹੈ। ਉਹਨਾਂ ਕਿਹਾ ਕਿ ਜਦੋਂ ਉਹ ਵੀ ਸੱਪ ਫੜਨ ਜਾਂਦੇ ਹਨ ਤਾਂ ਪੂਰੀ ਸੁਰੱਖਿਆ ਨਾਲ ਸੱਪ ਫੜਦੇ ਹਨ। ਉਹਨਾਂ ਨੇ ਕਿਹਾ ਕਿ ਉਹ 22 ਸਾਲ ਤੋਂ ਫਰੀ ਸੱਪ ਫੜ ਰਹੇ ਸਨ ਪਰ ਅੱਜ ਤੱਕ ਕਿਸੇ ਨੇ ਕੋਈ ਸਹਾਇਤਾ ਨਹੀਂ ਕੀਤੀ। ਮੈਂ ਲੋਕਾਂ ਨੂੰ ਮੌਤ ਦੇ ਮੂੰਹੋਂ ਬਚਾਇਆ। ਲੋਕਾਂ ਨੂੰ ਸੱਪ ਨੇ ਡੰਗਿਆ ਮੈਂ ਉਨ੍ਹਾਂ ਦੀ ਜ਼ਿੰਦਗੀ ਬਚਾਈ ਪਰ ਲੋਕ ਮਤਲਬੀ ਹੋ ਗਏ ਹਨ ਕਿਸੇ ਨੇ ਮੈਨੂੰ ਕੋਈ ਸਹਾਇਤਾ ਨਹੀਂ ਦਿਤੀ।