Gurmati Camp : ਬਿਲਾਸਪੁਰ ਸਿੱਖ ਮਿਸ਼ਨ ਛੱਤੀਸਗੜ੍ਹ ਲਗਾਏ ਜਾ ਰਹੇ ਗੁਰਮਤਿ ਕੈਂਪ 

By : BALJINDERK

Published : Jun 3, 2024, 1:27 pm IST
Updated : Jun 3, 2024, 1:27 pm IST
SHARE ARTICLE
ਗੁਰਮਤਿ ਕੈਂਪ ਦੌਰਾਨ ਸਿਖ਼ਲਾਈ ਲੈ ਰਹੇ ਬੱਚੇ
ਗੁਰਮਤਿ ਕੈਂਪ ਦੌਰਾਨ ਸਿਖ਼ਲਾਈ ਲੈ ਰਹੇ ਬੱਚੇ

Gurmati Camp : ਗੁਰੂ ਇਤਿਹਾਸ ਅਤੇ ਸਿੱਖ ਮਰਿਆਦਾ, ਗੁਰਮੁਖੀ ਲਿਪੀ ਬਾਰੇ ਸਿੱਖ ਰਹੇ ਹਨ ਬੱਚੇ

Gurmati Camp : ਬਿਲਾਸਪੁਰ ਸਿੱਖ ਮਿਸ਼ਨ ਛੱਤੀਸਗੜ੍ਹ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਿਆਲਬੰਦ ਅਤੇ ਸ਼੍ਰੀ ਸੁਖਮਨੀ ਸਾਹਿਬ ਸਰਕਲ ਦੀ ਸਾਂਝੀ ਸਰਪ੍ਰਸਤੀ ਹੇਠ ਗੁਰਮਤਿ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ’ਚ ਬੱਚਿਆਂ ਨੂੰ ਗੁਰਮੁਖੀ ਲਿਪੀ, ਗੁਰੂ ਇਤਿਹਾਸ ਅਤੇ ਸਿੱਖ ਧਾਰਮਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸ਼ਨੀਵਾਰ ਨੂੰ ਗੁਰਮਤਿ ਕੈਂਪ ’ਚ ਬੱਚਿਆਂ ਨੂੰ ਪੜ੍ਹਾਏ ਜਾਣ ਵਾਲੇ ਸਾਰੇ ਵਿਸ਼ਿਆਂ ਨਾਲ ਸਬੰਧਤ ਲਿਖ਼ਤੀ ਪ੍ਰੀਖਿਆ ਲਈ ਗਈ। ਇਸ ਤੋਂ ਇਲਾਵਾ ਬੱਚਿਆਂ ਲਈ ਕੁਇਜ਼ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ’ਚ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਾਰੇ ਦੋਸਤਾਂ ਨੇ ਵੀ ਭਾਗ ਲਿਆ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।
ਗੁਰਮਤਿ ਗਿਆਨ ਦੇ ਸਿਖਾਏ ਸਾਰੇ ਵਿਸ਼ਿਆਂ 'ਤੇ ਚਰਚਾ ਕੀਤੀ। ਪ੍ਰੋਗਰਾਮ ਨੂੰ ਚਲਾਉਣ ਵਿਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਮਨਦੀਪ ਸਿੰਘ ਗੰਭੀਰ, ਅਮਰਜੀਤ ਸਿੰਘ ਦੂਆ, ਸੁਰਿੰਦਰ ਸਿੰਘ ਛਾਬੜਾ, ਜਗਦੀਪ ਸਿੰਘ ਮੱਕੜ, ਹਰਜੀਤ ਸਿੰਘ ਸਲੂਜਾ, ਗੁਰਮੀਤ ਸਿੰਘ ਜੁਨੇਜਾ, ਹੈੱਡ ਗ੍ਰੰਥੀ ਭਾਈ ਮਾਨ ਸਿੰਘ, ਭਾਈ ਹਰਪਾਲ ਸਿੰਘ, ਸੁਖਵੰਤ ਸਿੰਘ, ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ | ਸਰਕਲ ਪ੍ਰਧਾਨ ਦਲਜੀਤ ਕੌਰ ਸਲੂਜਾ, ਹਰਮੀਤ ਕੌਰ ਗੰਭੀਰ, ਰਵਿੰਦਰ ਕੌਰ, ਮਨਪ੍ਰੀਤ ਕੌਰ ਮੱਕੜ, ਸੁਖਨੀਤ ਕੌਰ, ਜਸਮੀਤ ਕੌਰ, ਸੰਦੀਪ ਕੌਰ, ਅੰਜਲੀ ਸਲੂਜਾ ਆਦਿ ਸਹਿਯੋਗ ਕਰ ਰਹੇ ਹਨ।

(For more news apart from Bilaspur Sikh Mission Chhattisgarh Gurmati Camp being established News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement