ਪੰਥ ਨੂੰ ਇਸ ਵੇਲੇ ਬਾਦਲਾਂ ਨਾਲ ਟੱਕਰ ਲੈਣ ਵਾਲੇ ਪ੍ਰਭਾਵਸ਼ਾਲੀ ਆਗੂ ਦੀ ਜ਼ਰੂਰਤ!
Published : Jul 3, 2020, 8:19 am IST
Updated : Jul 3, 2020, 8:19 am IST
SHARE ARTICLE
Parkash Badal With Sukhdev Dhindsa
Parkash Badal With Sukhdev Dhindsa

ਬਾਦਲਾਂ ਵਿਰੁਧ ਨਵੀਂ ਪਾਰਟੀ ਬਣਾਉਣ ਵਾਲਿਆਂ 'ਚ ਮਿਸ਼ਨਰੀ ਸਪਿਰਟ ਦੀ ਘਾਟ ਰੜਕੀ

ਅੰਮ੍ਰਿਤਸਰ : ਪੰਥ ਨੂੰ ਇਸ ਵੇਲੇ ਬਾਦਲਾਂ ਨਾਲ ਟੱਕਰ ਵਾਲੇ ਪ੍ਰਭਾਵਸ਼ਾਲੀ ਨੇਤਾ ਦੀ ਜ਼ਰੂਰਤ ਹੈ। ਬਾਦਲਾਂ ਵਿਰੁਧ ਨਵੇਂ ਬਣ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਮਤਭੇਦ ਸਾਹਮਣੇ ਆ ਗਏ ਹਨ ਜੋ ਸਿੱਖ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣ ਰਹੇ ਹਨ। ਮਿਲੇ ਵੇਰਵਿਆਂ ਮੁਤਾਬਕ ਬਾਦਲ ਵਿਰੋਧੀ ਦਲਾਂ ਦੇ ਵਡੇਰੀ ਉਮਰ ਦੀ ਲੀਡਰਸ਼ਿਪ ਵਿਚ ਅਜੇ ਵੀ ਪ੍ਰਧਾਨ ਬਣਨ ਦੀ ਲਾਲਸਾ ਵੱਡੇ ਬਾਦਲ ਵਾਂਗ ਹੈ,

Ranjit singh Brahmpura with Sukhdev Singh DhindsaRanjit singh Brahmpura with Sukhdev Singh Dhindsa

ਜਿਸ ਦੀ ਮਿਸਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹੁਮਪੁਰਾ ਦੀ ਹੈ, ਜਿਨ੍ਹਾਂ ਨੇ ਪਾਰਟੀ ਭੰਗ ਕਰਨ ਦੀ ਥਾਂ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਦਾ ਪ੍ਰਧਾਨ ਬਣਨ ਦੀ ਪੇਸ਼ਕਸ਼ ਕਰਨ ਉਪਰੰਤ ਅੱਜ ਬਿਆਨ ਜਾਰੀ ਕਰ ਦਿਤਾ ਹੈ ਕਿ ਉਨ੍ਹਾਂ ਕੋਈ ਸ਼ਰਤ ਨਹੀਂ ਰੱਖੀ, ਉਹ ਏਕਤਾ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ। ਦੂਸਰੇ ਪਾਸੇ ਸ. ਢੀਂਡਸਾ ਦਾ ਸਟਂੈਡ ਸ਼੍ਰੋਮਣੀ ਅਕਾਲੀ ਦਲ 'ਤੇ ਕਬਜ਼ਾ ਕਰਨ ਅਤੇ ਬਾਦਲ ਵਿਰੋਧੀਆਂ ਨੂੰ ਨਾਲ ਲੈ ਕੇ ਚਲਣ ਦਾ ਹੈ ਜੋ ਪਾਰਟੀ ਅੰਦਰ ਘੁਟਣ ਮਹਿਸੂਸ ਕਰ ਰਹੇ ਹਨ ਅਤੇ ਘਰਾਂ 'ਚ ਬੈਠੇ ਹਨ।

Sant Harchand Singh LongowalSant Harchand Singh Longowal

ਜ਼ਿਕਰਯੋਗ ਹੈ ਕਿ ਜਗਦੇਵ ਸਿੰਘ ਤਲਵੰਡੀ ਨੂੰ ਪ੍ਰਧਾਨਗੀ ਤੋਂ ਲਾਹ ਕੇ ਉਨ੍ਹਾਂ ਦੀ ਥਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ 1979 -80 ਵਿਚ ਪ੍ਰਧਾਨ ਬਣਾਇਆ ਗਿਆ ਸੀ ਤੇ ਜਥੇਦਾਰ ਤਲਵੰਡੀ ਵਿਰੁਧ ਝੰਡਾ ਮਾਝੇ ਦੇ ਉੱਘੇ ਆਗੂਆਂ ਸਵਰਗੀ ਸ. ਪ੍ਰਕਾਸ਼ ਸਿੰਘ ਮਜੀਠਾ ਅਤੇ ਸਵਰਗੀ ਦਲਬੀਰ ਸਿੰਘ ਰਣੀਕੇ ਨੇ ਚੁਕਿਆ ਸੀ। ਉਸ ਸਮੇਂ ਜਥੇਦਾਰ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ (ਤਲਵੰਡੀ) ਬਣਾ ਲਿਆ ਸੀ।

SGPCSGPC

ਪਰ ਸਮਾਂ ਬੀਤਣ 'ਤੇ ਉਹ ਮੁੜ ਪਾਰਟੀ ਦੀ ਮੁੱਖ ਧਾਰਾ ਵਿਚ ਆ ਗਏ ਸਨ। ਚਰਚਾ ਮੁਤਾਬਕ ਸਿੱਖ ਸਿਆਸਤ ਗਰਮ ਹੋ ਗਈ ਹੈ ਤੇ ਇਸ ਹਫ਼ਤੇ  ਸੁਖਦੇਵ ਸਿੰਘ ਢੀਂਡਸਾ ਵਲੋਂ ਸਿਆਸੀ ਧਮਾਕਾ ਕਰ ਕੇ ਨਵੀਂ ਪਾਰਟੀ ਦਾ ਗਠਨ ਕਰ ਲੈਣਾ ਹੈ ਤਾਂ ਜੋ ਮੁੱਖ ਧਿਆਨ 2022 ਦੀਆਂ ਵਿਧਾਨ ਸਭਾ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ ਕੀਤਾ ਜਾ ਸਕੇ। ਸਿੱਖ ਹਲਕਿਆਂ ਮੁਤਾਬਕ, ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਇਕ ਤੇ ਹੋਰ ਉਚ ਜਥੇਬੰਦਕ ਪਦਵੀਆਂ ਹੰਢਾ ਚੁਕੀ ਲੀਡਰਸ਼ਿਪ ਵਿਚ ਮਿਸ਼ਨਰੀ ਸਪਿਰਟ, ਤਿਆਗ ਦੀ ਭਾਵਨਾ, ਅਨੁਸ਼ਾਸਨ 'ਚ ਰਹਿਣਾ ਆਦਿ ਰਾਜਨੀਤਿਕ ਘਾਟਾਂ ਰੜਕ ਰਹੀਆਂ ਹਨ।

Sukhdev DhindsaSukhdev Dhindsa

ਇਹ ਵੀ ਚਰਚਾ ਹੈ ਕਿ ਕੁਝ ਬਾਦਲ ਪੱਖੀ ਨੇਤਾ ਦੂਸਰੀਆਂ ਪਾਰਟੀਆਂ 'ਚ ਘੁਸਪੈਠ ਵੀ ਕਰ ਚੁਕੇ ਹਨ ਤਾਂ ਜੋ ਢੀਂਡਸਾ ਦਾ ਜਥੇਬੰਦਕ ਢਾਂਚਾ ਬਣਾਉਣ ਵਿਚ ਦੇਰੀ ਕਰਵਾਈ ਜਾ ਸਕੇ। ਚਰਚਾ ਮੁਤਾਬਕ ਲੋਕ ਸਮੂਹ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਹਨ ਤੇ ਉਹ ਬਾਦਲਾਂ ਵਿਰੁਧ ਮਜ਼ਬੂਤ ਰਾਜਨੀਤਕ ਬਦਲ ਚਾਹੁੰਦੇ ਹਨ ਤਾਂ ਜੋ ਬੇਰੁਜ਼ਗਾਰੀ ਵਰਗੀ ਵੱਡੀ ਸਮੱਸਿਆ ਨੂੰ ਸੁਲਝਾਇਆ ਜਾ ਸਕੇ।

Sikh Sikh

ਵੱਡੀਆਂ ਸਮੱਸਿਆਵਾਂ ਕਾਂਗਰਸ ਤੇ ਭਾਜਪਾ ਵੀ ਘਰ-ਘਰ ਰੁਜ਼ਗਾਰ ਨਹੀਂ ਦੇ ਸਕੀ। ਸਿੱਖਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਸਿੱਖ ਕੌਮ ਲੀਡਰਲੈਸ ਹੋਈ ਪਈ ਹੈ। ਸਿੱਖੀ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਪਤਨ ਹੋ ਚੁਕਾ ਹੈ। ਕੋਰੋਨਾ ਨੇ ਸੱਭ ਦਾ ਆਰਥਕ ਲੱਕ ਤੋੜ ਦਿਤਾ ਹੈ ਪਰ ਪੰਜਾਬ ਦੀ ਬਾਦਲ ਵਿਰੋਧੀ ਲੀਡਰਸ਼ਿਪ ਇਤਫ਼ਾਕ ਨਹੀਂ ਵਿਖਾ ਰਹੀ, ਜਿਸ ਦੀ ਆਸ ਪੰਜਾਬੀ ਤੇ ਸਿੱਖ ਕਰ ਰਹੇ ਹਨ। ਪੰਥ ਨੂੰ ਇਸ ਵੇਲੇ ਬਾਦਲਾਂ ਨਾਲ ਟੱਕਰ ਦੇਣ ਵਾਲੇ ਪ੍ਰਭਾਵਸ਼ਾਲੀ ਆਗੂ ਦੀ ਜ਼ਰੂਰਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement