
ਵੱਡਾ ਨੁਕਸਾਨ ਹੋਣ ਤੋਂ ਰਿਹਾ ਬਚਾਅ
ਦੌਲਤਪੁਰ: ਨਵਾਂ ਸ਼ਹਿਰ ਦੇ ਪਿੰਡ ਦੌਲਤਪੁਰ 'ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇਥੇ ਮਾਨ ਬੱਸ ਸਰਵਿਸ ਦੀ ਇਕ ਮਿੰਨੀ ਬੱਸ ਪਲਟ ਗਈ। ਇਹ ਬੱਸ ਸਵਾਰੀਆਂ ਲੈ ਕੇ ਮਜਾਰੀ ਤੋਂ ਰੁੜਕੀ-ਦੌਲਤਪੁਰ-ਨਵਾਂਸ਼ਹਿਰ ਆ ਰਹੀ ਸੀ।
A bus full of overturned passengers in the fields
ਪਿੰਡ ਦੌਲਤਪੁਰ ਵਿਖੇ ਤਪਸਵੀ ਦੇ ਧਾਰਮਿਕ ਅਸਥਾਨ ਲਾਗੇ ਇਕ ਮੌੜ ’ਤੇ ਕਿਸੇ ਹੋਰ ਵਾਹਨ ਨੂੰ ਸਾਈਡ ਦਿੰਦੇ ਸਮੇਂ ਅਚਾਨਕ ਝੋਨੇ ਦੇ ਖੇਤ ਵਿਚ ਪਲਟ ਗਈ। ਬੱਸ ਚਾਲਕ ਨੇ ਦੱਸਿਆ ਕਿ ਹਲਕੇ ਹਲਕੇ ਮੀਂਹ ਕਾਰਨ ਸੜਕ ਕਿਨਾਰੇ ਤਿਲਕਣ ਬਣੀ ਹੋਈ ਸੀ। ਕਿਸੇ ਹੋਰ ਵਾਹਨ ਨੂੰ ਸਾਈਡ ਦਿੰਦੇ ਸਮੇਂ ਅਚਾਨਕ ਮਿੰਨੀ ਬੱਸ ਝੋਨੇ ਦੇ ਖੇਤ ਵਿਚ ਪਲਟ ਗਈ। ਇਸ ਦੌਰਾਨ ਬੱਸ ਵਿਚ 15 ਤੋਂ 20 ਸਵਾਰੀਆਂ ਸਵਾਰ ਸਨ।
A bus full of overturned passengers in the fields
ਬੱਸ ਪਲਟਣ ਦੀ ਜਾਣਕਾਰੀ ਮਿਲਦਿਆਂ ਮੌਕੇ ਉੱਤੇ ਪੁੱਜੇ ਪਿੰਡ ਵਾਸੀਆਂ ਨੇ ਬੱਸ ਚਾਲਕ, ਕੰਡਕਟਰ ਸਮੇਤ 20 ਸਵਾਰੀਆਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੌਰਾਨ 5-4 ਸਵਾਰੀਆਂ ਦੇ ਸੱਟਾਂ ਲਗੀਆਂ ਹਨ।
A bus full of overturned passengers in the fields
ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।। ਉਧਰ ਇਸ ਹਾਦਸੇ ਵਿਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਨ ਬੱਸ ਸਰਵਿਸ ਦੇ ਚਾਲਕ, ਕੰਡਕਟਰ ਅਤੇ ਮਾਲਕਾਂ ਵੱਲੋਂ ਹੋਰਨਾਂ ਵਾਹਨਾਂ ਦੀ ਮਦਦ ਨਾਲ ਬੱਸ ਨੂੰ ਖੇਤਾਂ ਵਿਚ ਸਿੱਧਾ ਕਰਕੇ ਬਾਹਰ ਕੱਢਿਆ ਗਿਆ ਹੈ।