ਮਲੋਟ 'ਚ ਨਹਿਰ ’ਚ ਨਹਾਉਣ ਗਏ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਭਾਲ ਜਾਰੀ

By : GAGANDEEP

Published : Jul 3, 2023, 7:16 am IST
Updated : Jul 3, 2023, 7:16 am IST
SHARE ARTICLE
photo
photo

ਉਦੈ (18) ਅਤੇ ਤਰੁਣ (19) ਵਜੋਂ ਹੋਈ ਨੌਜਵਾਨਾਂ ਦੀ ਪਛਾਣ

 

ਮਲੋਟ: ਮਲੋਟ ਸ਼ਹਿਰ ਦੇ ਪਟੇਲ ਨਗਰ 'ਚ  ਨਹਿਰ ਵਿਚ ਨਹਾਉਣ ਲਈ ਗਏ ਬੱਚਿਆਂ ’ਚੋਂ ਦੋ ਬੱਚੇ ਨਹਿਰ ਵਿਚ ਰੁੜ੍ਹ ਗਏ। ਨਹਿਰ ਵਿਚ ਰੁੜ੍ਹਨ ਵਾਲੇ ਬੱਚਿਆਂ ਦੀ ਉਮਰ 16-17 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ’ਚੋਂ ਇਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। ਜਾਣਕਾਰੀ ਅਨੁਸਾਰ ਮਲੋਟ ਦੇ ਪਟੇਲ ਨਗਰ ਦੇ ਜਸ਼ਨ ਪੁੱਤਰ ਰਾਜ ਸਿੰਘ, ਤਰੁਣ ਕੁਮਾਰ ਪੁੱਤਰ ਸਰਬਜੀਤ ਸ਼ੰਮੀ ਅਤੇ ਉਦੇ ਕੁਮਾਰ ਪੁੱਤਰ ਗੋਗੀ ਤਿੰਨੋਂ ਝੌਰੜ ਪਿੰਡ ਨੇੜੇ ਕਰਮਗੜ ਮਾਈਨਰ ’ਚ ਨਹਾਉਣ ਗਏ ਸਨ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (3 ਜੁਲਾਈ 2023)

ਇਹਨਾਂ’ਚੋਂ ਤਰੁਣ ਅਤੇ ਉਦੇ ਤੇਜ਼ ਵਹਾਅ ਨਾਲ  ਰੁੜ੍ਹ ਗਏ। ਇਸ ਘਟਨਾ ਨੂੰ ਵੇਖਦਿਆਂ ਹੀ ਲੋਕਾਂ ਨੇ ਰੌਲਾ ਪਾਇਆ, ਜਿਸ ’ਤੇ ਇਨ੍ਹਾਂ ਨੂੰ ਬਚਾਉਣ ਲਈ ਕੁਝ ਵੱਡੇ ਲੜਕਿਆਂ ਨੇ ਨਹਿਰ ਵਿਚ ਛਾਲ ਵੀ ਮਾਰੀ ਪਰ ਉਹ ਉਨ੍ਹਾਂ ਨੂੰ ਬਚਾਉਣ ਵਿਚ ਅਸਫ਼ਲ ਰਹੇ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ’ਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਰੁੜ੍ਹਨ ਵਾਲੇ ਬੱਚਿਆਂ ਦੀ ਭਾਲ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement