
ਕੀਤੀ ਜਾ ਰਹੀ ਪੈਮਾਇਸ਼, ਟੈਕਨੀਕਲ ਟੀਮ ਨਾਲ ਡੀ.ਐਸ.ਪੀ. ਸਤਪਾਲ ਸਿੰਘ ਮੌਕੇ 'ਤੇ ਕਰ ਰਹੇ ਜਾਂਚ
ਮੋਹਾਲੀ : ਅੱਜ ਦੁਬਾਰਾ ਤੋਂ ਮੋਹਾਲੀ ਵਿਜੀਲੈਂਸ ਟੀਮ ਵਲੋਂ ਭਰਤਿੰਦਰ ਸਿੰਘ ਚਾਹਲ ਦੇ ਪਟਿਆਲਾ ਦੇ ਪੋਸ਼ ਇਲਾਕੇ ਫੁਲਕੀਆਂ ਇਨਕਲੇਵ ਵਿਚ ਬਣੇ ਸ਼ਾਪਿੰਗ ਮਾਲ ਦੀ ਦੁਬਾਰਾ ਤੋਂ ਪੈਮਾਇਸ਼ ਕੀਤੀ ਗਈ।
ਇਹ ਵੀ ਪੜ੍ਹੋ: ਹਿਮਾਚਲ ਨੇ ‘ਚੰਡੀਗੜ੍ਹ ’ਤੇ ਅਪਣੇ ਜਾਇਜ਼ ਹੱਕ ਦੀ ਪ੍ਰਾਪਤੀ ਲਈ’ ਕੋਸ਼ਿਸ਼ਾਂ ਤੇਜ਼ ਕੀਤੀਆਂ
ਇਸ ਤੋਂ ਪਹਿਲਾਂ ਵੀ ਵਿਜੀਲੈਂਸ ਇਸ ਮਾਲ ਦੀ ਪੈਮਾਇਸ਼ ਕਰ ਚੁੱਕੀ ਸੀ ਪਰ ਅੱਜ ਦੁਬਾਰਾ ਤੋਂ ਇਸ ਦੀ ਮਿਣਤੀ ਕੀਤੀ ਗਈ ਅਤੇ ਨਾਲ ਹੀ ਕੁਝ ਦਸਤਾਵੇਜ਼ ਭਾਰਤ ਇੰਦਰ ਸਿੰਘ ਚਾਹਲ ਤੋਂ ਮੰਗੇ ਗਏ ਸਨ ਜੋ ਉਨ੍ਹਾਂ ਦੇ ਵਕੀਲ ਅਵਨੀਤ ਸਿੰਘ ਬਿਲਿੰਗ ਵਲੋਂ ਵਿਜੀਲੈਂਸ ਟੀਮ ਨੂੰ ਮੁਹਈਆ ਕਰਵਾਏ ਗਏ।
ਇਸ ਮੌਕੇ ਗਲਬਾਤ ਕਰਦਿਆਂ ਭਾਰਤ ਇੰਦਰ ਸਿੰਘ ਚਾਹਲ ਦੇ ਵਕੀਲ ਵਲੋਂ ਕਿਹਾ ਗਿਆ ਕਿ ਉਹ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਜੋ ਕਾਗ਼ਜ਼ਾਤ ਵਿਜੀਲੈਂਸ ਨੂੰ ਲੋੜੀਂਦੇ ਸਨ, ਉਹ ਉਨ੍ਹਾਂ ਵਲੋਂ ਮੁਹਈਆ ਕਰਵਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਲ ਦੇ ਦੋ ਫਲੋਰਾਂ ਦੀ ਪੈਮਾਇਸ਼ ਬਾਕੀ ਸੀ, ਜਿਸ ਦੇ ਚਲਦੇ ਅੱਜ ਵਿਜੀਲੈਂਸ ਅਧਿਕਾਰੀ ਆਏ ਹਨ। ਉਨ੍ਹਾਂ ਦਸਿਆ ਕਿ ਸਾਡੇ ਕੋਲ ਇਸ ਬਾਬਤ ਸਾਰੇ ਬਿੱਲ ਆਦਿ ਅਤੇ ਪੂਰੇ ਵੇਰਵੇ ਮੌਜੂਦ ਹਨ ਜੋ ਅਧਿਕਾਰੀਆਂ ਨੂੰ ਦੇ ਦਿਤੇ ਗਏ ਹਨ।