ਹਾਕਮ ਸਿੰਘ ਭੱਠਲ ਦੇ ਇਲਾਜ ਲਈ ਰਾਜਵਰਧਨ ਰਾਠੌਰ ਵੱਲੋਂ 10 ਲੱਖ ਦੀ ਮਦਦ
Published : Aug 3, 2018, 1:35 pm IST
Updated : Aug 3, 2018, 1:35 pm IST
SHARE ARTICLE
Hakam Singh Bhattal
Hakam Singh Bhattal

ਲੀਵਰ ਅਤੇ ਕਿਡਨੀ ਦੀ ਰੋਗ ਦੇ ਕਾਰਨ ਜ਼ਿੰਦਗੀ ਅਤੇ ਮੌਤ ਦੇ ਵਿਚ ਜੂਝ ਰਹੇ ਸ਼ਹਿਰ ਦੇ ਇੱਕ ਨਿਜੀ ਹਸਪਤਾਲ ਵਿਚ ਇਲਾਜ ਅਧੀਨ ਏਸ਼ੀਅਨ ਗੋਲਡ ਮੈਡਲਿਸਟ

ਬਰਨਾਲਾ, ਲੀਵਰ ਅਤੇ ਕਿਡਨੀ ਦੀ ਰੋਗ ਦੇ ਕਾਰਨ ਜ਼ਿੰਦਗੀ ਅਤੇ ਮੌਤ ਦੇ ਵਿਚ ਜੂਝ ਰਹੇ ਸ਼ਹਿਰ ਦੇ ਇੱਕ ਨਿਜੀ ਹਸਪਤਾਲ ਵਿਚ ਇਲਾਜ ਅਧੀਨ ਏਸ਼ੀਅਨ ਗੋਲਡ ਮੈਡਲਿਸਟ ਅਤੇ ਧਿਆਨ ਚੰਦ ਅਵਾਰਡ ਜੇਤੂ 64 ਸਾਲ ਦੇ ਐਥਲੀਟ ਹਾਕਮ ਸਿੰਘ ਭੱਠਲ ਦੇ ਇਲਾਜ ਲਈ ਮਦਦ ਦੇ ਹੱਥ ਅੱਗੇ ਵਧਣ ਲੱਗੇ ਹਨ। ਹਾਕਮ ਸਿੰਘ ਭੱਠਲ ਦੇ ਬੀਮਾਰ ਹੋਣ ਅਤੇ ਇਲਾਜ ਕਰਵਾਉਣ ਤੋਂ ਅਸਮਰਥ ਪਰਿਵਾਰ ਵਲੋਂ ਮਾਮਲਾ ਪਰਗਟ ਕਰਨ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਹਾਕਮ ਸਿੰਘ ਭੱਠਲ ਦੇ ਇਲਾਜ ਲਈ 10 ਲੱਖ ਰੁਪਏ ਦੀ ਮਦਦ  ਦਾ ਟਵਿਟ ਦੇ ਜ਼ਰੀਏ ਐਲਾਨ ਕਰ ਦਿੱਤਾ ਹੈ।

Hakam Singh Bhattal Hakam Singh Bhattalਬੇਸ਼ੱਕ ਅਜੇ ਇਹ ਰਾਸ਼ੀ ਪਰਵਾਰ ਨੂੰ ਨਹੀਂ ਮਿਲੀ ਹੈ ਪਰ ਪਰਿਵਾਰ ਨੂੰ ਹਾਕਮ ਸਿੰਘ ਭੱਠਲ ਦੇ ਇਲਾਜ ਲਈ ਮਦਦ ਦੀ ਉਮੀਦ ਹੋ ਗਈ ਹੈ। ਪਰਿਵਾਰ ਨੇ ਬੇਨਤੀ ਕੀਤੀ ਕਿ ਰਾਸ਼ੀ ਛੇਤੀ ਤੋਂ ਛੇਤੀ ਮੁਹਈਆ ਕਰਵਾਈ ਜਾਵੇ ਤਾਂਕਿ ਉਹ ਹਾਕਮ ਸਿੰਘ ਭੱਠਲ ਦਾ ਜਲਦੀ ਇਲਾਜ ਕਰਵਾ ਸਕਣ। ਦੱਸਦਾ ਦਈਏ ਕਿ ਸੰਗਰੂਰ ਦੇ ਇੱਕ ਪ੍ਰਾਇਵੇਟ ਹਸਪਤਾਲ ਵਿਚ ਹਾਕਮ ਸਿੰਘ ਭੱਠਲ ਲਿਵਰ ਅਤੇ ਕਿਡਨੀ ਨਾਲ ਸਬੰਧਤ ਰੋਗ ਤੋਂ ਨਜਾਤ ਪਾਉਣ ਲਈ ਭਰਤੀ ਹਨ, ਪਰ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪਰਿਵਾਰ ਹਾਕਮ ਸਿੰਘ ਭੱਠਲ ਦਾ ਇਲਾਜ ਕਰਵਾਉਣ ਵਿਚ ਅਸਮਰਥ ਹੈ।

Hakam Singh Bhattal Hakam Singh Bhattalਹਾਕਮ ਸਿੰਘ ਨੇ ਪਿਛਲੇ ਦਿਨੀਂ ਆਪਣੇ ਪਰਿਵਾਰ ਦੀ ਬੇਬਸੀ ਦੇਖਦੇ ਹੋਏ ਕਿਹਾ ਸੀ ਕਿ ਸਰਕਾਰ ਜਾਂ ਤਾਂ ਉਸ ਦਾ ਇਲਾਜ ਕਰਵਾਉਣ ਵਿਚ ਮਦਦ ਕਰੇ, ਜਾਂ ਉਸ ਨੂੰ ਗੋਲੀ ਮਾਰ ਦੇਵੇ। ਇਲਾਜ ਦੀ ਅਣਹੋਂਦ ਕਾਰਨ ਉਸ ਦਾ ਹੌਂਸਲਾ ਡਗਮਗਾ ਰਿਹਾ ਹੈ। ਐਥਲੀਟ ਦੇ ਤੌਰ 'ਤੇ ਜਿੱਥੇ ਉਸ ਨੇ ਏਸ਼ੀਅਨ ਗੇਮ ਵਿਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਉਥੇ ਹੀ ਫੌਜ ਵਿਚ ਭਰਤੀ ਹੋਕੇ ਦੇਸ਼ ਦੀ ਸੇਵਾ ਵੀ ਕੀਤੀ ਅਤੇ ਫਿਰ ਪੰਜਾਬ ਪੁਲਿਸ ਵਿਚ ਐਥਲੇਟਿਕਸ ਕੋਚ ਦੇ ਤੌਰ 'ਤੇ ਸੇਵਾ ਨਿਭਾ ਕੇ ਕਈ ਖਿਡਾਰੀਆਂ ਨੂੰ ਨਵਾਂ ਰਸਤਾ ਦਿਖਾਇਆ।

Hakam Singh Bhattal Hakam Singh Bhattalਹਾਕਮ ਸਿੰਘ ਦੇ ਪੁੱਤਰ ਸੁਖਜੀਤ ਸਿੰਘ ਭੱਠਲ ਨੇ ਕਿਹਾ ਕਿ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨੇ ਟਵੀਟਰ ਦੇ ਜ਼ਰੀਏ 10 ਲੱਖ ਰੁਪਏ ਦਾ ਐਲਾਨ ਕੀਤਾ। ਸੁਖਜੀਤ ਨੇ ਕਿਹਾ ਕਿ ਪਰਿਵਾਰ ਉਨ੍ਹਾਂ ਦਾ ਬੇਹੱਦ ਅਹਿਸਾਨ ਮੰਦ ਰਹੇਗਾ ਜਿਨ੍ਹਾਂ ਨੇ ਉਨ੍ਹਾਂ ਦੇ ਪਿਤਾ ਦੇ ਇਲਾਜ ਲਈ ਮਦਦ ਦਾ ਐਲਾਨ ਕੀਤਾ। ਉਹ ਆਪਣੇ ਪਿਤਾ ਨੂੰ ਛੇਤੀ ਹੀ ਤੰਦਰੁਸਤ ਦੇਖਣਾ ਚਾਹੁੰਦੇ ਹਨ, ਤਾਂਕਿ ਸਾਰਾ ਪਰਿਵਾਰ ਇਕ ਚੰਗੀ ਜ਼ਿੰਦਗੀ ਬਤੀਤ ਕਰ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਇਹ ਮਦਦ ਪ੍ਰਦਾਨ ਕਰੇ ਤਾਂਕਿ ਇਲਾਜ ਵਿਚ ਅੜਚਨ ਨਾ ਆਵੇ।

Rajwardhan Singh RathorRajwardhan Singh Rathorਉਨ੍ਹਾਂ ਨੇ ਕਿਹਾ ਕਿ ਅਕਾਲ ਕਾਲਜ ਕੌਂਸਲ ਮਸਤੁਆਨਾ ਸਾਹਿਬ, ਫੌਜੀ ਬੋਰਡ ਬਰਨਾਲਾ,  6ਵੀ ਸਿੱਖ ਰੇਜੀਮੇਂਟ ਬਠਿੰਡਾ ਨੇ ਵੀ ਆਰਥਿਕ ਮਦਦ ਪ੍ਰਦਾਨ ਕੀਤੀ ਹੈ।ਹਾਕਮ ਸਿੰਘ ਭੱਠਲ ਦੀ ਪਤਨੀ ਬੇਅੰਤ ਕੌਰ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਸ ਦੇ ਪਤੀ ਨੂੰ ਇਲਾਜ ਲਈ ਰਾਜ ਸਰਕਾਰ ਵਲੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਹੈ। ਉਨ੍ਹਾਂ ਦਾ ਲੀਵਰ ਲਗਭਗ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਹੈ। ਪਰ ਰਾਜਵਰਧਨ ਰਾਠੌਰ ਦੇ ਟਵੀਟ ਨੇ ਪਰਿਵਾਰ ਨੂੰ ਹੌਂਸਲੇ ਦੀ ਇਕ ਉਮੀਦ ਦਿਖਾਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement