ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬਤਰਾ ਅਤੇ 6 ਹੋਰ ਖਿਡਾਰੀਆਂ ਨੂੰ ਫਲਾਈਟ ਵਿਚ ਚੜ੍ਹਨ ਤੋਂ ਰੋਕਣ ਸਬੰਧੀ ਵਿਵਾਦ ਉੱਤੇ ਏਅਰ ਇੰਡੀਆ ਨੇ ਮਾਫੀ ਮੰਗੀ ਹੈ
ਨਵੀਂ ਦਿੱਲੀ, ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬਤਰਾ ਅਤੇ 6 ਹੋਰ ਖਿਡਾਰੀਆਂ ਨੂੰ ਫਲਾਈਟ ਵਿਚ ਚੜ੍ਹਨ ਤੋਂ ਰੋਕਣ ਸਬੰਧੀ ਵਿਵਾਦ ਉੱਤੇ ਏਅਰ ਇੰਡੀਆ ਨੇ ਮਾਫੀ ਮੰਗੀ ਹੈ। ਏਅਰ ਇੰਡੀਆ ਨੇ ਅਧਿਕਾਰਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਸੀ ਜਿਸ ਕਰਕੇ ਉਨ੍ਹਾਂ ਨੇ ਖਿਡਾਰੀਆਂ ਤੋਂ ਮੰਗੀ ਹੈ। ਏਅਰ ਇੰਡੀਆ ਨੇ ਅੱਗੇ ਇਸ ਮਾਮਲੇ 'ਤੇ ਸਫਾਈ ਦਿੰਦੇ ਹੋਏ ਦੱਸਿਆ ਕਿ ਏਅਰ ਇੰਡੀਆ ਦੀ ਪਰੰਪਰਾ ਅਨੁਸਾਰ ਉਨ੍ਹਾਂ ਖਿਡਾਰੀਆਂ ਦੀ ਟ੍ਰਿਪ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ।
ਖਿਡਾਰੀਆਂ ਨੂੰ ਏਅਰ ਇੰਡੀਆ ਵੱਲੋਂ ਹੋਟਲ ਵਿਚ ਰੋਕਿਆ ਗਿਆ ਅਤੇ ਅਗਲੇ ਦਿਨ ਦੀ ਫਲਾਇਟ ਤੋਂ ਭੇਜਣ ਦਾ ਪ੍ਰਸਤਾਵ ਵੀ ਕੀਤਾ ਗਿਆ। ਦੱਸ ਦਈਏ ਕਿ ਏਅਰ ਇੰਡੀਆ ਨੇ ਭਾਰਤੀ ਟੇਬਲ ਟੈਨਿਸ ਸਟਾਰ ਅਤੇ ਕਾਮਨਵੈਲਥ ਗੇਮਜ਼ ਵਿਚ ਗੋਲਡ ਮੈਡਲ ਜੇਤੂ ਮਨਿਕਾ ਬਤਰਾ ਸਮੇਤ 7 ਟੇਬਲ ਟੈਨਿਸ ਖਿਡਾਰੀਆਂ ਨੂੰ ਐਤਵਾਰ ਨੂੰ ਮੈਲਬਾਰਨ ਜਾਣ ਵਾਲੇ ਜਹਾਜ਼ ਵਿਚ ਸਵਾਰ ਹੋਣ (ਬੋਰਡ) ਤੋਂ ਮਨਾ ਕਰ ਦਿੱਤਾ ਸੀ। 17 ਮੈਂਬਰੀ ਭਾਰਤੀ ਦਲ ਨੂੰ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਈਟੀਟੀਐਫ ਅਤੇ ਵਰਲਡ ਟੂਰ ਅਸਟਰੇਲੀਅਨ ਓਪਨ ਵਿਚ ਹਿੱਸਾ ਲੈਣ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ਼ ਵਿਚ ਸਵਾਰ ਹੋਣਾ ਸੀ।
ਦੱਸ ਦਈਏ ਕਿ ਸਿਰਫ 10 ਖਿਡਾਰੀ ਹੀ ਜਾ ਸਕੇ ਸਨ। ਮਨਿਕਾ, ਸ਼ਰਤ ਕਮਲ, ਮੌਮਾ ਦਾਸ ਵਰਗੇ ਸਟਾਰ ਖਿਡਾਰੀਆਂ ਸਮੇਤ 7 ਖਿਡਾਰੀਆਂ ਨੂੰ ਇਹ ਕਹਿੰਦੇ ਹੋਏ ਜਹਾਜ਼ ਵਿਚ ਸੀਟ ਨਹੀਂ ਦਿੱਤੀ ਗਈ ਕਿ ਸਾਰੇ ਸੀਟਾਂ ਭਰ ਚੁੱਕੀਆਂ ਹਨ। ਦੱਸ ਦਈਏ ਕਿ ਮਨਿਕਾ ਨੇ ਪੀਐਮਓ ਅਤੇ ਕੇਂਦਰੀ ਖੇਡ ਮੰਤਰੀ ਨੂੰ ਟਵੀਟ ਕਰਕੇ ਨਰਾਜ਼ਗੀ ਵੀ ਜਤਾਈ ਸੀ। ਕਾਫ਼ੀ ਮੁਸੀਬਤਾਂ ਤੋਂ ਬਾਅਦ ਹੀ ਇਹ ਖਿਡਾਰੀ ਰਾਤ ਨੂੰ ਮੈਲਬਾਰਨ ਲਈ ਰਵਾਨਾ ਹੋ ਸਕੇ। ਇਸ ਦੀ ਸੂਚਨਾ ਆਪਣੇ ਆਪ ਮਨਿਕਾ ਬਤਰਾ ਨੇ ਟਵੀਟ ਕਰ ਦਿੱਤੀ ਸੀ।
ਮਨਿਕਾ ਬਤਰਾ ਅਪਣੇ ਸਾਥੀਆਂ ਦੇ ਨਾਲ ਸਵੇਰੇ ਤਕਰੀਬਨ 9 ਵਜੇ ਏਅਰਪੋਰਟ ਪਹੁੰਚੀ ਸੀ। ਚੈੱਕ ਇਨ ਦੌਰਾਨ ਕਾਊਂਟਰ 'ਤੇ ਮੌਜੂਦ ਏਅਰ ਲਾਈਨਜ਼ ਦੇ ਕਰਮਚਾਰੀ ਨੇ ਦੱਸਿਆ ਕਿ ਦਿੱਲੀ ਤੋਂ ਮੈਲਬਾਰਨ ਜਾਣ ਵਾਲੀ ਫਲਾਈਟ ਏਆਈ - 308 ਦੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ 10 ਖਿਡਾਰੀ ਹੀ ਇਸ ਜਹਾਜ਼ ਵਿਚ ਜਾ ਸਕਦੇ ਹਨ। ਖਿਡਾਰੀਆਂ ਨੇ ਏਅਰ ਇੰਡੀਆ ਦੇ ਕਰਮਚਾਰੀਆਂ ਉਨ੍ਹਾਂ ਨੂੰ ਦੱਸਿਆ ਕਿ ਜੇਕਰ ਉਹ ਨਹੀਂ ਜਾ ਸਕਣਗੇ ਤਾਂ ਓਹਨਾ ਦੀ ਚੈਂਪਿਅਨਸ਼ਿਪ ਛੁਟ ਸਕਦੀ ਹੈ।
ਪਰ ਇਸ ਗੱਲਬਾਤ ਉੱਤੇ ਏਅਰ ਇੰਡੀਆ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਖਿਡਾਰੀਆਂ ਨੂੰ ਜਹਾਜ਼ ਵਿਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਨੇ ਇਸ ਟਵੀਟ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ , ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਅਤੇ ਏਅਰ ਇੰਡੀਆ ਨੂੰ ਵੀ ਟੈਗ ਕੀਤਾ। ਮਨਿਕਾ ਦੇ ਟਵੀਟ ਨੂੰ ਕਈ ਲੋਕਾਂ ਨੇ ਰਿਟਵੀਟ ਵੀ ਕੀਤਾ। ਰਾਤ 9 ਵਜਕੇ 10 ਮਿੰਟ ਉੱਤੇ ਮਨਿਕਾ ਬਤਰਾ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ, ਖੇਡ ਮੰਤਰਾਲਾ ਦਾ ਧੰਨਵਾਦ ਅਦਾ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੂੰ ਅੱਜ ਰਾਤ ਦੀ ਫਲਾਈਟ ਦੀ ਟਿਕਟ ਮਿਲ ਗਈ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਨਿਕਾ ਬਤਰਾ ਨੂੰ ਫਿਟਨੇਸ ਚੈਲੇਂਜ ਵੀ ਦਿੱਤਾ ਸੀ।